Health News: ਕਣਕ ਦੀਆਂ ਪੱਤੀਆਂ ਦਾ ਰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦੈ
Published : Jan 31, 2025, 7:20 am IST
Updated : Jan 31, 2025, 7:20 am IST
SHARE ARTICLE
The juice of wheat leaves has the ability to fight against various diseases
The juice of wheat leaves has the ability to fight against various diseases

ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ

 

Health News:ਕਣਕ ਦੀਆਂ ਪੱਤੀਆਂ ਦਾ ਰਸ ਸਾਧਾਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।  ਸੱਭ ਤੋਂ ਪਹਿਲਾਂ ਇਸ ਨੂੰ ਉਗਾਉਣ ਲਈ ਉਪਜਾਊ ਮਿੱਟੀ ਚਾਹੀਦੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀਆਂ ਕੋਈ ਰਸਾਇਣਕ ਦਵਾਈਆਂ ਨਾ ਵਰਤੀਆਂ ਹੋਣ।

ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗੋਬਰ ਦੀ ਖਾਦ ਨੂੰ ਮਿਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਵੇ। ਮਿੱਟੀ ਨੂੰ ਦਬਣਾ ਨਹੀਂ ਬਲਕਿ ਹਲਕਾ-ਹਲਕਾ ਰਖਣਾ ਹੈ। 100 ਗ੍ਰਾਮ ਕਣਕ ਦੇ ਬੀਜ ਲੈ ਕੇ ਉਨ੍ਹਾਂ ਨੂੰ ਛੇ ਤੋਂ ਅੱਠ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ।

ਇਸ ਤੋਂ ਜ਼ਿਆਦਾ ਦੇਰ ਤਕ ਰਹਿਣ ਤੇ ਇਸ ਵਿਚਲੇ ਜੈਵਿਕ ਤੱਤ ਖ਼ਤਮ ਹੋ ਜਾਂਦੇ ਹਨ। ਫਿਰ ਸੂਤੀ ਜਾਂ ਖੱਦਰ ਦੇ ਕਪੜੇ ਵਿਚ 15-16 ਘੰਟੇ ਲਈ ਬੰਨ੍ਹੋ। ਉਸ ਤੋਂ ਬਾਅਦ ਕਣਕ ਦੇ ਦਾਣਿਆਂ ਨੂੰ ਗਮਲਿਆਂ ਵਿਚ ਇਸ ਤਰ੍ਹਾਂ ਵਿਛਾਉਣਾ ਹੈ ਕਿ ਦਾਣੇ ਉਪਰ ਦਾਣੇ ਨਾ ਚੜ੍ਹਨ। ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕ ਦਿਉ। ਉਸ ਉਪਰ ਸੂਤੀ ਕਪੜਾ ਗਿੱਲਾ ਕਰ ਕੇ ਵਿਛਾ ਦਿਤਾ ਜਾਵੇ ਅਤੇ ਪਾਣੀ ਦੇ ਛਿੱਟੇ ਦਿਨ ਵਿਚ ਦੋ ਤਿੰਨ ਵਾਰ ਦਿਤੇ ਜਾਣ ਅਤੇ ਗਮਲਿਆਂ ਨੂੰ ਠੰਢੀ ਥਾਂ ਤੇ ਰਖਿਆ ਜਾਵੇ ਜਿਥੇ ਤਾਪਮਾਨ 30 ਡਿਗਰੀ ਤੋਂ ਵੱਧ ਨਾ ਹੋਵੇ।

ਸੂਰਜ ਦੀ ਸਿੱਧੀ ਰੌਸ਼ਨੀ ਤੋਂ ਇਸ ਨੂੰ ਬਚਾਅ ਕੇ ਰਖਿਆ ਜਾਵੇ। ਲਗਭਗ 36 ਘੰਟੇ ਬਾਅਦ ਕਪੜਾ ਹਟਾ ਦੇਣਾ ਹੈ ਅਤੇ ਮਿੱਟੀ ਵਿਚੋਂ ਸਿਰੇ ਨਿਕਲੇ ਦਿਸਣਗੇ। ਰੋਜ਼ਾਨਾ ਇਕ ਗਮਲੇ ਵਿਚ ਕਣਕ ਬੀਜ ਕੇ ਸਤਵੇਂ ਦਿਨ ਤਕ ਕਣਕ ਦੀਆਂ ਪੱਤੀਆਂ ਹੋ ਜਾਂਦੀਆਂ ਹਨ।  ਆਮ ਤੌਰ ’ਤੇ ਸੱਤ ਦਿਨਾਂ ਵਿਚ 5-6 ਇੰਚ ਕਣਕ ਦੀਆਂ ਪੱਤੀਆਂ ਹੋਣ ਤੇ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਜਾਵੇ। ਕੂੰਡੇ ਸੋਟੇ ਨਾਲ ਦੋ-ਤਿੰਨ ਵਾਰ ਕੁੱਟ ਕੇ ਇਸ ਦਾ ਰਸ ਕੱਢ ਲਿਆ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਰਸ ਦਾ ਸੇਵਨ ਸਵੇਰੇ ਖ਼ਾਲੀ ਪੇਟ ਕੀਤਾ ਜਾਵੇ ਜਾਂ ਰਸ ਪੀਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਕੁੱਝ ਨਾ ਖਾਧਾ ਜਾਵੇ।

ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ। ਕਣਕ ਦੇ ਰਸ ਵਿਚ ਨਮਕ, ਨਿੰਬੂ, ਚੀਨੀ ਆਦਿ ਨਾ ਮਿਲਾਇਆ ਜਾਵੇ। ਰਸ ਵਿਚਲੇ ਐਂਟੀ ਆਕਸਾਈਡ ਸਰੀਰ ਵਿਚਲੀਆਂ ਅਸ਼ੁਧੀਆਂ ਅਤੇ ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।

ਇਸ ਵਿਚਲਾ ਕਲੋਰੋਫ਼ਿਲ ਸਰੀਰ ਵਿਚ ਆਕਸੀਜਨ ਦੇ ਪ੍ਰਵਾਹ ਨੂੰ ਠੀਕ ਰਖਦਾ ਹੈ ਜਿਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਇਹ ਪੇਟ ਦੀਆਂ ਬੀਮਾਰੀਆਂ ਜਾਂ ਅੰਤੜੀਆਂ ਦੇ ਫੋੜਿਆਂ ਵਿਚ ਵੀ ਕਾਫ਼ੀ ਉਪਯੋਗੀ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਵਜ਼ਨ ਘੱਟ ਕਰਨ ਅਤੇ ਉੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਉਪਯੋਗੀ ਹੈ। ਇਸ ਵਿਚਲੇ ਫ਼ਾਈਬਰ ਨਾਲ ਦਸਤ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

 

SHARE ARTICLE

ਏਜੰਸੀ

Advertisement

Malerkotla Road Accident : ਤੜਕਸਾਰ ਵਾਪਰ ਗਿਆ Rajvir Jawanda ਜਿਹਾ Accident, ਪਤਾ ਨਹੀਂ ਸੀ ਕਿ, ਅੱਗੇ ਮੌਤ...

04 Oct 2025 3:12 PM

Rajvir Jawanda Health Update : Rajvir Jawanda Brain & Spinal Trauma | Fortis Hospital |

04 Oct 2025 3:12 PM

Jagdish Koti went to meet Rajvir Jawanda In Fortis Hospital | Rajvir Jawanda Health recovery Update

03 Oct 2025 3:21 PM

Exclusive pictures from Abhishek Sharma's sister's wedding | Abhishek sharma sister wedding Videos

03 Oct 2025 3:20 PM

"ਛੋਟੇ ਆ ਕੇ ਮਿਲ ਜਾ"wish of Bedridden Jagtar Singh Hawara's mother|Appeals for his parole to Govt|SGPC

02 Oct 2025 3:17 PM
Advertisement