How to Eat Anjeer :ਅੰਜੀਰ ਕਈ ਬਿਮਾਰੀਆਂ ਲਈ ਲਾਹੇਵੰਦ , ਜਾਣੋ ਕਿੰਝ
How to Eat Anjeer : ਅੰਜੀਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਸਹੀ ਤਰੀਕੇ ਨਾਲ ਕਰੋਗੇ ਤਾਂ ਹੀ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ। ਅੱਜ ਦੇ ਦੌਰ ਵਿਚ ਮਨੁੱਖੀ ਸਰੀਰ ਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨੇ ਜਕੜਿਆ ਹੋਇਆ ਹੈ। ਕਈ ਵਾਰ ਬਹੁਤ ਸਾਰੀਆਂ ਦਵਾਈਆਂ ਖਾਣ ਦੇ ਬਾਵਜੂਦ ਵੀ ਆਰਾਮ ਨਹੀਂ ਮਿਲਦਾ। ਇਸ ਲਈ ਅੱਜ ਤੁਹਾਨੂੰ ਅੰਜੀਰ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿਣਗੀਆਂ।
ਅੰਜੀਰ ਇੱਕ ਸੁੱਕਾ ਮੇਵਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਪ੍ਰੋਟੀਨ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਐਂਟੀਆਕਸੀਡੈਂਟ ਅਤੇ ਫਾਈਬਰ ਸਮੇਤ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਜੀਰ ਦਾ ਰੋਜ਼ਾਨਾ ਸੇਵਨ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਦਾ ਸੇਵਨ ਹਰ ਮੌਸਮ 'ਚ ਕੀਤਾ ਜਾ ਸਕਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅੰਜੀਰ ਦੀ ਵਰਤੋਂ ਸਿਰਫ਼ ਸਰਦੀਆਂ ਵਿਚ ਹੀ ਕਰਨੀ ਚਾਹੀਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ।
ਆਓ ਜਾਣਦੇ ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਅੰਜੀਰ ਦੇ ਫਾਇਦੇ -
ਰਾਤ ਨੂੰ ਕੋਸੇ ਦੁੱਧ ਨਾਲ ਅੰਜੀਰ ਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਅੰਜੀਰ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਖਾਣ ਨਾਲ ਕਬਜ਼, ਵਧਦਾ ਭਾਰ, ਨੀਂਦ ਨਾ ਆਉਣਾ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਨੀਂਦ ਦੀ ਸਮੱਸਿਆ ਹੋਵੇਗੀ ਦੂਰ
ਅੰਜੀਰ ਨੂੰ ਦੁੱਧ 'ਚ ਮਿਲਾ ਕੇ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਟਰਾਈਪਟੋਫੈਨ ਅਤੇ ਮੇਲਾਟੋਨਿਨ ਦੀ ਜ਼ਿਆਦਾ ਮਾਤਰਾ ਰਾਤ ਨੂੰ ਚੰਗੀ ਨੀਂਦ ਲੈਣ 'ਚ ਮਦਦ ਕਰਦੀ ਹੈ। ਇਹ ਠੰਡ ਦੇ ਦਿਨਾਂ ਵਿਚ ਸਰੀਰ ਵਿਚ ਊਰਜਾ ਲਿਆਉਂਦਾ ਹੈ ਅਤੇ ਜ਼ੁਕਾਮ, ਖੰਘ, ਬੁਖਾਰ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਥਕਾਵਟ ਨੂੰ ਕਰੇ ਦੂਰ
ਅੰਜੀਰ ਨੂੰ ਕੱਚੇ ਫਲ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ, ਇਸ ਤੋਂ ਇਲਾਵਾ ਸੁੱਕ ਕੇ ਵੀ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਅੰਜੀਰ ਦੀਆਂ ਦੋਵੇਂ ਕਿਸਮਾਂ ਸਰੀਰ ਨੂੰ ਬਰਾਬਰ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਅੰਜੀਰ 'ਚ ਮੌਜੂਦ ਆਇਰਨ ਅਤੇ ਪੋਟਾਸ਼ੀਅਮ ਸਰੀਰ ਦਾ ਸਟੈਮਿਨਾ ਵਧਾਉਣ 'ਚ ਮਦਦਗਾਰ ਹੁੰਦੇ ਹਨ। ਜਿਹੜੇ ਲੋਕ ਦਿਨ ਭਰ ਥਕਾਵਟ ਮਹਿਸੂਸ ਕਰਦੇ ਹਨ, ਉਹ ਆਪਣੇ ਦਿਨ ਦੀ ਸ਼ੁਰੂਆਤ ਭਿੱਜੇ ਹੋਏ ਅੰਜੀਰ ਨਾਲ ਕਰ ਸਕਦੇ ਹਨ ਜਾਂ ਅੰਜੀਰ ਨੂੰ ਦੁੱਧ ਵਿਚ ਉਬਾਲ ਕੇ ਸਵੇਰੇ ਇੱਕ ਗਲਾਸ ਪੀਣ ਨਾਲ ਦਿਨ ਭਰ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਅੰਜੀਰ ਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਇਸ 'ਚ ਮੌਜੂਦ ਕੈਲਸ਼ੀਅਮ ਸਰੀਰ ਦੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਇਸ ਦੇ ਲਗਾਤਾਰ ਸੇਵਨ ਨਾਲ ਗੋਡਿਆਂ ਜਾਂ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਦਮਾ, ਟੀਬੀ, ਹਾਈ ਬੀਪੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਅੰਜੀਰ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ। ਰਾਤ ਨੂੰ ਦੋ ਜਾਂ ਤਿੰਨ ਅੰਜੀਰ ਪਾਣੀ ਵਿਚ ਭਿਓ ਕੇ ਸਵੇਰੇ ਖਾਲੀ ਪੇਟ ਖਾਓ। ਰੋਜ਼ਾਨਾ ਅਜਿਹਾ ਕਰਨ ਨਾਲ ਕਬਜ਼, ਬਵਾਸੀਰ, ਗੈਸ, ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਸਰੀਰ ਰੋਗ ਮੁਕਤ ਰਹਿੰਦਾ ਹੈ।
(For more news apart from Do you also eat figs to stay healthy, let's know how to eat it News in Punjabi, stay tuned to Rozana Spokesman)