ਆਉ ਚਮੜੀ ਬਾਰੇ ਜਾਣੀਏ
Published : Sep 23, 2017, 9:25 pm IST
Updated : Sep 23, 2017, 3:55 pm IST
SHARE ARTICLE



ਪਿਆਰੇ ਬਾਲ ਸਾਥੀਉ, ਸ੍ਰੀਰ ਚਮੜੀ ਨਾਲ ਢਕਿਆ ਹੋਇਆ ਹੈ। ਇਹ ਸਾਡੇ ਸ੍ਰੀਰ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਭਾਗ ਹੈ ਜੋ ਸਾਨੂੰ ਭਿਆਨਕ ਬੈਕਟੀਰੀਆ, ਵਾਇਰਸ ਤੇ ਸੂਰਜ ਦੀ ਤਪਸ਼ ਤੋਂ ਬਚਾਉਂਦੀ ਹੈ। ਚਮੜੀ ਸਾਡੇ ਸ੍ਰੀਰਕ ਤਾਪਮਾਨ ਨੂੰ ਸਹੀ ਰੱਖਣ ਵਿਚ ਮਦਦ ਕਰਦੀ ਹੈ ਇਹ ਸਾਨੂੰ ਦਬਾਅ, ਦਰਦ ਤੇ ਗਰਮੀ ਸਰਦੀ ਦਾ ਅਹਿਸਾਸ ਵੀ ਕਰਵਾਉਂਦੀ ਹੈ। ਇਕ ਤੰਦਰੁਸਤ ਵਿਅਕਤੀ ਦੇ ਸ੍ਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰੱਖਣ ਵਿਚ ਵੀ ਸਹਾਈ ਹੁੰਦੀ ਹੈ। ਜੇਕਰ ਸਾਡਾ ਸ੍ਰੀਰ ਬੁਖ਼ਾਰ ਜਾਂ ਕਿਸੇ ਹੋਰ ਕਾਰਨ ਕਰ ਕੇ ਗਰਮ ਹੋ ਜਾਵੇ ਤਾਂ ਚਮੜੀ ਵਿਚ ਮੌਜੂਦ ਪਸੀਨੇ ਦੀਆਂ ਗ੍ਰੰਥੀਆਂ ਵਿਚੋਂ ਪਸੀਨਾ ਵਹਿਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਾਡੇ ਸ੍ਰੀਰ ਦਾ ਤਾਪਮਾਨ ਡਿੱਗ ਕੇ ਠੀਕ ਹੋ ਜਾਂਦਾ ਹੈ।

ਚਮੜੀ ਦੀ ਬਨਾਵਟ : ਚਮੜੀ ਦੀਆਂ ਦੋ ਮੁੱਖ ਪਰਤਾਂ ਹੁੰਦੀਆਂ ਹਨ। ਬਾਹਰਲੀ ਨੂੰ ਐਪੀਡਰਮਿਸ ਤੇ ਅੰਦਰਲੀ ਪਰਤ ਨੂੰ ਡਰਮਿਸ ਕਹਿੰਦੇ ਹਨ। ਡਰਮਿਸ ਵਿਚ ਲਹੂ ਨਾੜੀਆਂ ਤੋਂ ਵਸੂਲਕ ਵਰਗੇ ਢਾਂਚੇ ਹੁੰਦੇ ਹਨ। ਡਰਮਿਸ ਦੇ ਹੇਠ ਫ਼ੈਟ ਸੈੱਲਾਂ ਦਾ ਭੰਡਾਰ ਹੁੰਦਾ ਹੈ ਤੇ ਇਹ ਸਾਡੇ ਸ੍ਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦੀ ਹੈ।
ਐਪੀਡਰਮਿਸ ਦੀਆਂ ਕਈ ਪਰਤਾਂ ਹੁੰਦੀਆਂ ਹਨ। ਸੱਭ ਤੋਂ ਉਪਰਲੀ ਪਰਤ ਕਿਨਾਰਾ ਪਰਤ ਮੁਰਦਾ ਚਮੜੀ ਸੈੱਲਾਂ ਦੀ ਬਣੀ ਹੁੰਦੀ ਹੈ ਜਿਸ ਨੂੰ ਕੈਰਾਟਿਨ ਕਿਹਾ ਜਾਂਦਾ ਹੈ ਜਿਹੜੀ ਸਖ਼ਤ ਵਾਟਰ ਪਰੂਫ ਪ੍ਰੋਟੀਨ ਨਾਲ ਭਰੀ ਹੁੰਦੀ ਹੈ। ਇਹ ਸੈੱਲ ਲਗਾਤਾਰ ਘਸਦੇ ਰਹਿੰਦੇ ਹਨ ਤੇ ਹੇਠਲੀ ਪਰਤ ਤੋਂ ਸੈੱਲਾਂ ਨਾਲ ਬਦਲਦੇ ਰਹਿੰਦੇ ਹਨ।
ਚਮੜੀ ਅੰਦਰ ਬਹੁਤ ਸਾਰੀਆਂ ਖ਼ੂਨ ਨਾੜੀਆਂ ਦੇ ਨਾਲ-ਨਾਲ ਡਰਮਿਸ ਹੋਰ ਵੀ ਕਈ ਢਾਚੇ ਰਖਦਾ ਹੈ ਇਹ ਚਮੜੀ ਲਈ ਕੰਮ ਕਰਦੇ ਹਨ। ਛੂਹਣ ਦੇ ਵਸੂਲਕ ਜਿਨ੍ਹਾਂ ਨੂੰ ਮੈਲਸ਼ਨਰ ਦੇ ਕਾਰਪਸਲਜ਼ ਕਿਹਾ ਜਾਂਦਾ ਹੈ, ਜਦੋਂ ਵੀ ਤੁਹਾਡੀ ਚਮੜੀ ਕਿਸੇ ਵਸਤੂ ਨੂੰ ਛੂਹੰਦੀ ਹੈ ਤਾਂ ਇਹ ਦਿਮਾਗ਼ ਨੂੰ ਤਰੰਗਾਂ ਭੇਜਦਾ ਹੈ। ਦਰਦ ਵਸੂਲਕ ਉਦੋਂ ਦਿਮਾਗ਼ ਨੂੰ ਤਰੰਗਾਂ ਭੇਜਦੇ ਹਨ ਜਦੋਂ ਕੋਈ ਉਤੇਜਨ ਜਿਵੇਂ ਕਿ ਗਰਮੀ ਤੇਦਬਾਅ ਬਹੁਤ ਜ਼ਿਆਦਾ ਬਣ ਜਾਵੇ। ਤੁਹਾਡਾ ਦਿਮਾਗ਼ ਇਨ੍ਹਾਂ ਤਿਰੰਗਾਂ ਨੂੰ ਦਰਦ ਦੇ ਰੂਪ ਵਿਚ ਜਾਣਦਾ ਹੈ।

ਸੇਬਾਸੀਅਸ ਗ੍ਰੰਥੀਆਂ : ਇਹ ਗ੍ਰੰਥੀਆਂ ਇਕ ਤੇਲ ਪੈਦਾ ਕਰਦੀਆਂ ਹਨ ਜਿਸ ਨੂੰ ਸੇਬਮ ਕਿਹਾ ਜਾਂਦਾ ਹੈ ਇਹ ਸਾਡੀ ਚਮੜੀ ਤੇ ਵਾਲਾਂ ਨੂੰ ਵਾਟਰ ਪਰੂਫ ਤੇ ਮੁਲਾਇਮ ਰਹਿਣ ਵਿਚ ਮਦਦ ਕਰਦਾ ਹੈ।

-ਮੁਹੰਮਦ ਇਕਬਾਲ ਫਲੌਂਡ,
ਮੋਬਾਈਲ : 94786-55572

SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement