ਅਦਰਕ ਦੀ ਕੜ੍ਹੀ
Published : Jan 6, 2018, 10:35 pm IST
Updated : Jan 6, 2018, 5:05 pm IST
SHARE ARTICLE

ਸਮੱਗਰੀ: 25 ਗ੍ਰਾਮ ਅਦਰਕ, ਲਸਣ ਦੇ 6 ਟੁਕੜੇ, ਇਕ ਚਮਚ ਜੀਰਾ, 4 ਛੋਟੇ ਟਮਾਟਰ, ਇਕ ਮੁੱਠੀ ਕਟਿਆ ਹੋਇਆ ਧਨੀਆ, ਕੁੱਝ ਪੁਦੀਨੇ ਦੇ ਪੱਤੇ, 2 ਹਰੀਆਂ ਮਿਰਚਾਂ, ਅੱਧਾ ਚਮਚ ਹਲਦੀ, 2 ਚਮਚ ਦੁੱਧ। ਨਮਕ ਅਤੇ ਮਿਰਚ ਪਾਊਡਰ ਸੁਆਦ ਅਨੁਸਾਰ। ਵਿਧੀ: ਅਦਰਕ ਅਤੇ ਲਸਣ ਨੂੰ ਪੀਹ ਕੇ ਪੇਸਟ ਬਣਾ ਲਉ। ਪੁਦੀਨਾ ਅਤੇ ਮਿਰਚਾਂ ਨੂੰ ਵਖਰਾ ਪੀਹ ਲਵੋ। 2 ਚਮਚ ਘਿਉ ਗਰਮ ਕਰ ਲਉ ਅਤੇ ਜੀਰੇ ਨੂੰ ਇਸ 'ਚ ਪਾ ਦਿਉ। ਜਦੋਂ ਇਨ੍ਹਾਂ ਵਿਚੋਂ ਤਿੜਕਨ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ 


'ਚ ਅਦਰਕ ਦਾ ਪੇਸਟ ਪਾ ਦਿਉ ਅਤੇ ਰੰਗ ਬਦਲਣ ਤਕ ਭੁੰਨੋ। ਇਸ 'ਚ ਮਸਾਲੇ ਅਤੇ ਪਾਉ ਅਤੇ ਕੁੱਝ ਦੇਰ ਤਕ ਪਕਾਉ। ਇਸ ਤੋਂ ਬਾਅਦ ਇਸ 'ਚ ਇਸ ਟਮਾਟਰ ਅਤੇ ਮਿਰਚ ਦਾ ਪੇਸਟ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਟਮਾਟਰ ਨਰਮ ਨਹੀਂ ਹੋ ਜਾਂਦੇ। ਇਨ੍ਹਾਂ ਨੂੰ ਲੱਕੜ ਦੇ ਚਮਚੇ ਨਾਲ ਪੀਹ ਕੇ ਪੇਸਟ ਬਣਾ ਲਵੋ, ਫਿਰ ਇਸ 'ਚ 1 ਕੱਪ ਪਾਣੀ ਪਾ ਕੇ ਹੌਲੀ ਹੌਲੀ ਹਿਲਾ ਕੇ ਉਬਾਲਾ ਦਿਵਾ ਲਵੋ। ਅੱਗ ਘੱਟ ਕਰ ਕੇ 5 ਮਿੰਟਾਂ ਤਕ ਹੌਲੀ ਹੌਲੀ ਛੇੜਾ ਦਿਉ। ਇਸ 'ਚ ਗਰਮ ਦੁੱਧ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਦਿਉ। ਫਿਰ ਇਸ ਨੂੰ ਅੱਗ ਤੋਂ ਉਤਾਰ ਕੇ ਧਨੀਆ ਦੇ ਪੱਤੇ ਛਿੜਕ ਕੇ ਪਰੋਸੋ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement