ਬੱਚੇ ਵੀ ਬਣ ਰਹੇ ਹਨ ਕਾਲੇ ਮੋਤੀਏ ਦਾ ਸ਼ਿਕਾਰ
Published : Jan 3, 2018, 12:37 am IST
Updated : Jan 3, 2018, 12:32 am IST
SHARE ARTICLE

ਚੰਡੀਗਡ਼, 2 ਜਨਵਰੀ (ਤਰੁਣ ਭਜਨੀ): ਸਾਈਲੈਂਟ ਥੀਫ਼ ਆਫ਼ ਸਾਈਟ ਕਹੀ ਜਾਣ ਵਾਲੀ ਬੀਮਾਰੀ ਕਾਲਾ ਮੋਤੀਆ (ਗਲੂਕੋਮਾ) ਸਿਰਫ਼ ਵੱਡੀ ਉਮਰ ਵਿਚ ਹੀ ਨਹੀਂ ਬਲਕਿ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਪੀ.ਜੀ.ਆਈ. ਦੇ ਐਡਵਾਂਸ ਆਈ ਸੈਂਟਰ ਵਿਚ ਹਰ ਹਫ਼ਤੇ ਲਗਭਗ 5 ਤੋਂ 10 ਨਵੇਂ ਬੱਚੇ ਕਾਲਾ ਮੋਤੀਆਂ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ ਅਤੇ 50 ਤੋਂ 60 ਬੱਚੇ ਪੁਰਾਣੇ ਹਨ ਜਿਨਾ ਦਾ ਇਲਾਜ ਪੀ.ਜੀ.ਆਈ. ਤੋਂ ਚੱਲ ਰਿਹਾ ਹੈ। ਪੀ.ਜੀ.ਆਈ. ਐਡਵਾਂਸ ਆਈ ਸੈਂਟਰ ਵਿਚ ਓਪਥਾਮੋਲੋਜਿਸਟ ਡਾ. ਸੁਸ਼ਮੀਤ ਕੋਸ਼ਿਕ ਮੁਤਾਬਕ ਕਾਲਾ ਮੋਤੀਆ ਦੀ ਬੀਮਾਰੀ ਨੂੰ ਸਿਰਫ਼ ਬਜ਼ੁਰਗ ਲੋਕਾਂ ਨਾਲ ਹੀ ਜੋਡ਼ ਕੇ ਵੇਖਣਾ ਗ਼ਲਤ ਹੋਵੇਗਾ। ਵੱਡੀ ਗਿਣਤੀ ਵਿਚ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਵੱਡਿਆਂ ਵਿਚ ਕਾਲਾ ਮੋਤੀਆ ਦੇ 1200 ਤੋਂ 1500 ਨਵੇਂ ਮਾਮਲੇ ਆਉਂਦੇ ਹਨ।

ਡਾ. ਸੁਸ਼ਮੀਤਾ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਤਿੰਨ ਨਵੇਂ ਜੰਮੇ ਬੱਚਿਆਂ ਦੀ ਅੱਖਾਂ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਜਿਨਾਂ ਦੀ ਉਮਰ ਸਿਰਫ਼ 5 ਤੋਂ 10 ਦਿਨ ਦੀ ਸੀ। ਡਾ. ਸੁਸ਼ਮੀਤਾ ਨੇ ਦਸਿਆ ਕਿ ਅੱਖ ਵਿਚ ਗੰਭੀਰ ਸੱਟ ਵੱਜਣ, ਅੱਖਾਂ ਵਿਚ ਆਪ ਦਵਾਈ ਪਾ ਲੈਣ ਅਤੇ ਸਟਿਰੋਇਡ ਦਵਾਈਆਂ ਦੀ ਬਹੁਤੀ ਵਰਤੋ ਕਰਨ ਅਤੇ ਪਰਵਾਰ ਤੋਂ ਵਿਰਾਸਤੀ ਤੌਰ 'ਤੇ ਇਸ ਬੀਮਾਰੀ ਦੇ ਆਉਣ ਦੀ ਸੰਭਾਵਨਾ ਵੱਧ ਹੁੰਦੀ ਹੈ। ਉਨ੍ਹਾਂ ਦਸਿਆ ਕਿ ਕਾਲਾ ਮੋਤੀਆ ਦੇ ਲਛਣ ਕਾਫ਼ੀ ਸਮੇਂ ਬਾਅਦ ਸਾਹਮਣੇ ਆਉਂਦੇ ਹਨ ਅਤੇ ਉਦੋਂ ਤਕ ਵਿਅਕਤੀ ਕਾਫ਼ੀ ਹੱਦ ਤਕ ਅਪਣੀ ਅੱਖਾਂ ਦੀ ਰੋਸ਼ਨੀ ਖੋ ਚੁੱਕਾ ਹੁੰਦਾ ਹੈ। ਇਸ ਲਈ 40 ਸਾਲ ਦੀ ਉਮਰ ਤੋਂ ਬਾਅਦ ਹਰੇ ਵਿਅਕਤੀ ਨੂੰ ਕਾਲਾ ਮੋਤੀਆ ਦਾ ਟੈਸਟ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਦਸਿਆ ਕਿ ਕਾਲਾ ਮੋਤੀਆ ਨੂੰ ਲੈ ਕੇ ਬਹੁਤੇ ਲੋਕ ਜਾਗਰੂਕ ਨਹੀ ਹਨ । ਉਨਾਂ ਦੱਸਿਆ ਕਿ ਚੀਟਾ ਮੋਤੀਆ ਅਤੇ ਕਾਲਾ ਮੋਤੀਆ ਵਿਚ ਕਾਫ਼ੀ ਵੱਡਾ ਫ਼ਰਕ ਹੈ। ਚਿੱਟਾ ਮੋਤੀਆ ਦਾ ਇਲਾਜ ਅੱਖ ਵਿਚ ਲੈਂਸ ਪਾ ਕੇ ਕੀਤਾ ਜਾ ਸਕਦਾ ਹੈ ਜਦਕਿ ਕਾਲਾ ਮੋਤੀਆ ਵਿਚ ਮਰੀਜ਼ ਦੀ ਅੱਖ ਦੇ ਪਿੱਛ ਦਿਮਾਗ਼ ਤਕ ਜਾਣ ਵਾਲੀ ਨਸ ਦੱਬ ਜਾਂਦੀ ਹੈ ਜਿਸ ਕਾਰਨ ਹੌਲੀ-ਹੌਲੀ ਮਰੀਜ਼ ਦੀ ਰੋਸ਼ਨੀ ਚਲੀ ਜਾਂਦੀ ਹੈ। ਡਾ. ਸੁਸ਼ਮੀਤਾ ਮੁਤਾਬਕ ਇਸ ਸਟੇਜ ਵਿਚ ਮਰੀਜ਼ ਦਾ ਇਲਾਜ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਸਮੇਂ-ਸਮੇਂ 'ਤੇ ਇਸ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਤਾਕਿ ਸਮੇਂ 'ਤੇ ਇਸ ਦਾ ਇਲਾਜ ਸ਼ੁਰੂ ਹੋ ਸਕੇ ਅਤੇ ਅੱਖਾਂ ਦੀ ਰੋਸ਼ਨੀ ਬਚ ਸਕੇ। 

ਉਨ੍ਹਾਂ ਦਸਿਆ ਕਿ ਪੀ.ਜੀ.ਆਈ. ਵਿਚ ਹੁਣ ਤਕ ਕਾਲਾ ਮੋਤੀਆ ਦੇ 35 ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਅਤੇ ਇਹ ਅੰਕਡ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਪੀ ਜੀ ਆਈ ਐਡਵਾਂਸ ਆਈ ਸੈਂਟਰ ਵਲੋਂ ਇਸ ਬਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਥਾਵਾਂ ਤੇ ਆਯੋਜਨ ਕੀਤੇ ਜਾਂਦੇ ਹਨ।

SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement