ਬੱਚੇਦਾਨੀ ਦੀਆਂ ਰਸੌਲੀਆਂ ਕਿਉਂ ਬਣਦੀਆਂ ਹਨ?
Published : Sep 12, 2017, 10:33 pm IST
Updated : Sep 12, 2017, 5:08 pm IST
SHARE ARTICLE


ਬੱਚੇਦਾਨੀ, ਔਰਤ ਦੀ ਜਣਨ ਕਿਰਿਆ ਦਾ ਇਕ ਜ਼ਰੂਰੀ ਅੰਗ ਹੈ, ਜਿਸ ਤੋਂ ਬਿਨਾਂ ਔਰਤ ਅਧੂਰੀ ਹੈ। ਦੁਨੀਆਂ 'ਤੇ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਕੁਦਰਤ ਨੇ ਇਸ ਵਰਦਾਨ ਤੋਂ ਵਾਂਝਾ ਰਖਿਆ ਹੈ। ਬੱਚੇਦਾਨੀ ਨੂੰ ਆਮ ਭਾਸ਼ਾ ਵਿਚ 'ਕੁੱਖ' ਵੀ ਕਹਿ ਦਿਤਾ ਜਾਂਦਾ ਹੈ, ਜਿਸ ਵਿਚ ਬੱਚਾ ਬਣਦਾ ਹੈ ਅਤੇ ਨੌ ਮਹੀਨੇ ਅਪਣੀ ਮਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਦਾ ਹੈ ਪਰ ਇਸ ਜ਼ਰੂਰੀ ਅੰਗ ਦੀਆਂ ਬੀਮਾਰੀਆਂ ਔਰਤਾਂ ਵਿਚ ਸੱਭ ਤੋਂ ਵੱਧ ਪਾਈਆਂ ਜਾਂਦੀਆਂ ਹਨ। ਬੱਚੇਦਾਨੀ ਦੀਆਂ ਰਸੌਲੀਆਂ ਬਣਨੀਆਂ ਤਾਂ ਆਮ ਗੱਲ ਹੋ ਗਈ ਹੈ। ਬੱਚੇਦਾਨੀ ਦਾ ਕੈਂਸਰ ਵੀ ਅਜਕਲ ਆਮ ਗੱਲ ਹੈ। ਆਉ ਵਿਚਾਰ ਕਰੀਏ ਕਿ ਕਿਹੜੇ ਕਾਰਨ ਹਨ, ਜਿਨ੍ਹਾਂ ਕਰ ਕੇ ਦਿਨ-ਬ-ਦਿਨ ਬੱਚੇਦਾਨੀ ਦੀਆਂ ਰਸੌਲੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

ਹਾਰਮੋਨਜ਼ ਦੀ ਅਸੰਤੁਲਤਾ ਇਸ ਦਾ ਸੱਭ ਤੋਂ ਵੱਡਾ ਕਾਰਨ ਹੈ, ਜਿਸ ਵਿਚ ਮੁੱਖ ਰੂਪ ਵਿਚ ਉਹ ਔਰਤਾਂ ਜੋ ਜ਼ਿਆਦਾ ਹਾਰਮੋਨਜ਼ ਦੀ ਵਰਤੋਂ ਕਰਦੀਆਂ ਹਨ, ਜਿਵੇਂ ਕਿ ਗਰਭ ਰੋਕੂ ਗੋਲੀਆਂ (ਮਾਲਾ ਡੀ, ਓਵਰਿਲ, ਸਹੇਲੀ) ਜਾਂ ਮਾਹਵਾਰੀ ਦੀ ਅਨਿਯਮਤਾ ਹੋਣ 'ਤੇ ਜ਼ਿਆਦਾ ਹਾਰਮੋਨਜ਼ ਦਵਾਈਆਂ ਦੀ ਵਰਤੋਂ ਕਾਰਨ ਰਸੌਲੀਆਂ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਔਕਸੀਟੋਸਨ ਦਾ ਟੀਕਾ ਵੀ ਰਸੌਲੀਆਂ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ।

ਦੂਜਾ ਮੁੱਖ ਕਾਰਨ ਹੈ ਮਾਨਸਿਕ ਤਣਾਅ
1. ਉਹ ਔਰਤਾਂ, ਜਿਨ੍ਹਾਂ ਦੇ ਵਿਆਹ ਤੋਂ ਦੋ-ਚਾਰ ਸਾਲ ਬੀਤਣ 'ਤੇ ਵੀ ਬੱਚਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਬੱਚੇਦਾਨੀ ਵਿਚ ਰਸੌਲੀਆਂ ਬਣਨਾ ਆਮ ਗੱਲ ਹੈ ਕਿਉਂਕਿ ਹਰ ਔਰਤ ਵਿਆਹ ਤੋਂ ਪਿੱਛੋਂ ਮਾਂ ਬਣਨਾ ਲੋਚਦੀ ਹੈ। ਜੇਕਰ ਕਿਸੇ ਕਾਰਨ ਕਰ ਕੇ ਔਰਤ ਮਾਂ ਨਹੀਂ ਬਣ ਸਕਦੀ ਤਾਂ ਉਸ ਦੀ ਬੱਚੇਦਾਨੀ ਵਿਚ ਰਸੌਲੀ ਦਾ 'ਜਨਮ' ਹੋਣਾ ਸ਼ੁਰੂ ਹੋ ਜਾਂਦਾ ਹੈ।

2. ਉਹ ਔਰਤਾਂ ਜਿਨ੍ਹਾਂ ਦੇ ਕੰਤ ਚੜ੍ਹਦੀ ਉਮਰ ਵਿਚ ਸਾਥ ਛੱਡ ਜਾਂਦੇ ਹਨ ਜਾਂ ਜੇਕਰ ਕਿਸੇ ਔਰਤ ਦੇ ਬੱਚੇ (ਪੁੱਤ ਜਾਂ ਧੀ) ਦੀ ਮੌਤ ਹੋ ਜਾਵੇ ਤਾਂ ਬੱਚੇਦਾਨੀ ਵਿਚ ਰਸੌਲੀਆਂ ਬਣਨ ਦਾ ਖ਼ਤਰਾ ਵਧ ਜਾਂਦਾ ਹੈ। ਇਕ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਬੱਚੇਦਾਨੀ ਉੱਤੇ ਸਿਰਫ਼ ਪਤੀ ਜਾਂ ਬੱਚਿਆਂ ਦਾ ਹੀ ਹੱਕ ਹੁੰਦਾ ਹੈ।

3. ਜਿਹੜੇ ਘਰਾਂ ਵਿਚ ਲੜਾਈ-ਕਲੇਸ਼ ਜ਼ਿਆਦਾ ਰਹਿੰਦਾ ਹੋਵੇ ਅਤੇ ਉਹ ਔਰਤਾਂ ਜੋ ਕਿਸੇ ਦੇ ਪ੍ਰਭਾਵ ਅਧੀਨ ਜ਼ਿੰਦਗੀ ਦੇ ਦਿਨ ਕਟਦੀਆਂ ਹਨ, ਉਨ੍ਹਾਂ ਵਿਚ ਹਾਰਮੋਨਜ਼ ਦੀ ਅਸੰਤੁਲਤਾ ਵਧ ਜਾਂਦੀ ਹੈ।

4. ਉਹ ਔਰਤਾਂ, ਜਿਨ੍ਹਾਂ ਵਿਚ ਕਾਮ ਇੱਛਾ ਬਹੁਤ ਜ਼ਿਆਦਾ ਹੋਵੇ ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋਵੇ ਤਾਂ ਉਹ ਬੱਚੇਦਾਨੀ ਦੀਆਂ ਰਸੌਲੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ। ਕੁਆਰੀਆਂ ਕੁੜੀਆਂ ਵਿਚ ਤਾਂ ਬੱਚੇਦਾਨੀ ਦੀਆਂ ਰਸੌਲੀਆਂ ਦੇ ਕੇਸ ਬਹੁਤ ਹੀ ਘੱਟ ਮਿਲਦੇ ਹਨ ਪਰ ਉਹ ਕੁੜੀਆਂ ਜੋ ਸਾਰੀ ਉਮਰ ਵਿਆਹ ਨਹੀਂ ਕਰਵਾਉਂਦੀਆਂ ਜਾਂ ਇਹ ਕਹਿ ਲਵੋ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਚਲਦੀਆਂ ਹਨ, ਜੋ ਸਾਰੀ ਉਮਰ ਅਪਣੀ ਕਾਮ ਇੱਛਾ ਨੂੰ ਦਬਾ ਕੇ ਰਖਦੀਆਂ ਹਨ, ਉਨ੍ਹਾਂ ਵਿਚ ਰਸੌਲੀਆਂ ਬਣਨਾ ਸੁਭਾਵਿਕ ਹੈ।

ਲੱਛਣ : ਬੱਚੇਦਾਨੀ ਦੀਆਂ ਰਸੌਲੀਆਂ ਕਿਸੇ ਵੀ ਉਮਰ ਵਿਚ ਬਣ ਸਕਦੀਆਂ ਹਨ। ਬੱਚੇਦਾਨੀ ਦੀਆਂ ਰਸੌਲੀਆਂ ਦਾ ਸੱਭ ਤੋਂ ਵੱਡਾ ਲੱਛਣ ਹੈ ਮਾਹਵਾਰੀ ਦੌਰਾਨ ਖ਼ੂਨ ਦਾ ਜ਼ਿਆਦਾ ਪੈਣਾ। ਕਈ ਔਰਤਾਂ ਦੇ ਸਿਰਫ਼ ਪੈਡੂ ਵਾਲੀ ਜਗ੍ਹਾ ਜਾਂ ਢੂਹੀ ਵਿਚ ਦਰਦ ਹੁੰਦਾ ਰਹਿੰਦਾ ਹੈ, ਜੋ ਮਾਹਵਾਰੀ ਦੇ ਦਿਨਾਂ ਦੌਰਾਨ ਵੱਧ ਜਾਂਦਾ ਹੈ। ਪੇਟ ਦੇ ਹੇਠਲੇ ਹਿੱਸੇ ਵਿਚ ਜ਼ਿਆਦਾ ਭਾਰ ਲਗਣਾ ਜਾਂ ਜਿਸ ਤਰ੍ਹਾਂ ਭਾਰ ਪੈਂਦਾ ਹੈ, ਉਸ ਤਰ੍ਹਾਂ ਮਹਿਸੂਸ ਹੋਣਾ ਇਹ ਸਾਰੇ ਰਸੌਲੀਆਂ ਦੇ ਲੱਛਣ ਹਨ।

ਕੀ ਬੱਚੇਦਾਨੀ ਕਢਣਾ ਹੀ ਇਸਦਾ ਹੱਲ ਹੈ : ਨਹੀਂ! ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਬੱਚੇਦਾਨੀ ਵਿਚ ਰਸੌਲੀਆਂ ਬਣ ਜਾਂਦੀਆਂ ਹਨ ਤਾਂ ਸਾਡੇ ਦੇਸ਼ ਦੇ ਮਾਣਯੋਗ ਸਰਜਨ ਸਾਹਿਬ ਰਸੌਲੀਆਂ ਸਮੇਤ ਬੱਚੇਦਾਨੀ ਕੱਢ ਕੇ ਪਰ੍ਹਾਂ ਮਾਰਦੇ ਹਨ। ਉਹ ਵੇਖਦੇ ਹਨ ਕਿ ਜੇਕਰ ਕਿਸੇ ਔਰਤ ਦੇ ਦੋ ਬੱਚੇ ਹਨ ਤਾਂ ਉਸ ਦੀ ਬੱਚੇਦਾਨੀ ਕੱਢ ਕੇ ਪਰ੍ਹਾਂ ਸੁੱਟ ਦਿਉ। ਜੇਕਰ ਸਾਡੇ ਦੇਸ਼ ਦੇ ਸਰਜਨਾਂ ਨੇ ਇਹੀ ਵਰਤਾਰਾ ਜਾਰੀ ਰਖਿਆ ਤਾਂ ਆਉਣ ਵਾਲੇ ਸਾਲਾਂ ਵਿਚ ਤੀਹ ਜਾਂ ਪੈਂਤੀ ਸਾਲ ਦੀ ਉਮਰ ਤੋਂ ਪਿੱਛੋਂ ਕੋਈ ਔਰਤ ਅਜਿਹੀ ਨਹੀਂ ਮਿਲੇਗੀ, ਜਿਸ  ਦੀ ਬੱਚੇਦਾਨੀ ਹੋਵੇ। ਬੱਚੇਦਾਨੀ ਨੂੰ ਉਦੋਂ ਤਕ ਨਹੀਂ ਕਢਵਾਉਣੀ ਚਾਹੀਦਾ, ਜਦੋਂ ਤਕ ਤਕਲੀਫ਼ ਬਹੁਤੀ ਜ਼ਿਆਦਾ ਨਾ ਹੋਵੇ। ਮਾੜਾ-ਮੋਟਾ ਪਾਣੀ ਪੈਣ 'ਤੇ ਜਾਂ ਦਰਦ ਰਹਿਣ 'ਤੇ ਜਿਹੜੀਆਂ ਔਰਤਾਂ ਬੱਚੇਦਾਨੀ ਕਢਵਾਉਣ ਦਾ ਫ਼ੈਸਲਾ ਲੈ ਲੈਂਦੀਆਂ ਹਨ, ਉਨ੍ਹਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਂਦੇ ਹਨ। ਆਪਰੇਸ਼ਨ ਤੋਂ ਪਿੱਛੋਂ ਮੋਟਾਪਾ ਆਉਣਾ ਤਾਂ ਆਮ ਗੱਲ ਹੈ ਪਰ ਕਈ ਔਰਤਾਂ ਵਿਚ ਲਗਭਗ ਪੰਜਾਹ ਸਾਲ ਦੀ ਉਮਰ ਤਕ ਬਿਲਕੁਲ ਉਸੇ ਤਰ੍ਹਾਂ ਦੇ ਲੱਛਣ ਆਉਂਦੇ ਰਹਿੰਦੇ ਹਨ, ਜੋ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਹੁੰਦੇ ਸਨ, ਜਿਵੇਂ ਛਾਤੀ ਦਾ ਭਾਰਾ ਹੋਣਾ, ਪੇਟ ਵਿਚ ਦਰਦ ਰਹਿਣਾ ਜਾਂ ਸਹੀ ਇਕ ਮਹੀਨੇ ਪਿੱਛੋਂ ਥੋੜਾ-ਥੋੜਾ ਪਾਣੀ ਪੈਣਾ ਵਗੈਰਾ। ਹੋਮਿਉਪੈਥਿਕ ਫ਼ਲਸਫਾ ਇਸ ਸਿਧਾਂਤ 'ਤੇ ਪਹਿਰਾ ਦਿੰਦਾ ਹੈ ਕਿ ਉਹ ਸ੍ਰੀਰਕ ਜਾਂ ਮਾਨਸਕ ਪ੍ਰਕਿਰਿਆ ਜੋ ਸਾਡੇ ਸ੍ਰੀਰ ਜਾਂ ਮਨ ਅੰਦਰ ਇਕ ਅਸੰਤੁਲਿਤ ਰੂਪ ਵਿਚ ਚੱਲ ਰਹੀ ਹੈ, ਉਸ ਦਾ ਸੰਤੁਲਨ ਠੀਕ ਕੀਤਾ ਜਾਵੇ ਤਾਂ ਜੋ ਜਿਹੜੀਆਂ ਰਸੌਲੀਆਂ ਬਣ ਗਈਆਂ ਹਨ, ਉਹ ਖੁਰ ਸਕਣ ਅਤੇ ਅੱਗੇ ਤੋਂ ਵੀ ਰਸੌਲੀਆਂ ਦਾ ਬਣਨਾ ਰੋਕਿਆ ਜਾਵੇ।
ਮੋਬਾਈਲ : 98146-99446

SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement