ਬੋਲੇਪਣ ਤੇ ਹਕਲਾਉਣ ਦਾ ਇਲਾਜ ਸੰਭਵ…
Published : Feb 3, 2018, 11:06 am IST
Updated : Feb 3, 2018, 5:36 am IST
SHARE ARTICLE

ਬੋਲਾਪਣ ਸੁਣਨ ਦੀ ਕਾਬਲੀਅਤ ਦੇ ਘੱਟ ਜਾਣ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣ ਨੂੰ ਆਖਦੇ ਹਨ। ਜਨਮ ਤੋਂ ਹੀ ਨਾ ਸੁਣ ਸਕਣਾ, ਉਮਰ ਵਧਣ ਦੇ ਨਾਲ ਘੱਟ ਜਾਂ ਉੱਚਾ ਸੁਣਨਾ ਜਾਂ ਫਿਰ ਕਿਸੇ ਹੋਰ ਕਾਰਨ ਕਰ ਕੇ ਸੁਣਨ ਸਮਰੱਥਾ ਦੇ ਪ੍ਰਭਾਵਿਤ ਹੋਣ ਬੋਲਾਪਣ ਅਖਵਾਉਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਵਿੱਚ ਹੀ ਕੰਨ ਦੀ ਮੈਲ ਹੋਣਾ ਘੱਟ ਸੁਣਾਈ ਦੇਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਵੈਸੇ ਤਾਂ ਮੈਲ ਆਪਣੇ-ਆਪ ਸੁੱਕ ਕੇ ਬਾਹਰ ਨਿਕਲ ਜਾਂਦੀ ਹੈ ਪਰ ਤਿੱਖੇ ਔਜ਼ਾਰਾਂ ਨਾਲ ਮੈਲ ਕੱਢਣੀ ਠੀਕ ਨਹੀਂ ਹੁੰਦੀ। ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ, ਕੰਨ ਦਾ ਪਰਦਾ ਫਟ ਸਕਦਾ ਹੈ।


ਬੱਚਿਆਂ ਅਤੇ ਵੱਡਿਆਂ ਵਿੱਚ ਤੁਤਲਾਹਟ ਅਤੇ ਘੱਟ ਸੁਣਾਈ ਦੇਣ ਦੀ ਸਮੱਸਿਆ ਦਾ ਹੱਲ ਅੱਜ ਦੇ ਦੌਰ ਵਿੱਚ ਕਾਫੀ ਆਸਾਨ ਹੋ ਗਿਆ ਹੈ। ਹੁਣ ਘੱਟ ਸੁਣਾਈ ਦੇਣ ਵਾਲੇ ਵਿਅਕਤੀਆਂ ਲਈ ਅਤਿ ਆਧੁਨਿਕ ਉਪਕਰਨ ਉਪਲਬਧ ਹਨ। ਬੱਚਿਆਂ ਵਿੱਚ ਤੋਤਲਾਪਣ ਜੇਕਰ 4 ਸਾਲ ਤੱਕ ਰਹਿੰਦਾ ਹੈ ਤਾਂ ਪ੍ਰੇਸ਼ਾਨੀ ਦੀ ਗੱਲ ਨਹੀਂ ਹੈ, ਕਿਉਂਕਿ ਇਸ ਦੌਰਾਨ ਆਵਾਜ਼-ਤੰਤਰ ਦੇ ਵਿਕਾਸ ਦੀ ਉਮਰ ਹੁੰਦੀ ਹੈ ਪਰ 4 ਸਾਲ ਬਾਅਦ ਵੀ ਤੁਤਲਾਹਟ ਰਹਿਣ ‘ਤੇ ਬੱਚੇ ਨੂੰ ਸਪੀਚ ਥੈਰੇਪਿਸਟ ਨੂੰ ਦਿਖਾਉਣਾ ਚਾਹੀਦਾ ਹੈ। ਤੁਤਲਾਹਟ ਦੇ ਇਲਾਜ ਦੇ ਤੌਰ ‘ਤੇ ਸਪੀਚ ਥੈਰੇਪੀ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਠੀਕ ਹੋ ਜਾਂਦਾ ਹੈ।


ਇਸ ਤੋਂ ਇਲਾਵਾ ਵੱਡਿਆਂ ਅਤੇ ਬੱਚਿਆਂ ਵਿੱਚ ਕੰਨ ਦੀ ਲਾਗ, ਮਪਸ, ਦਿਮਾਗ ਸ਼ੋਧ, ਰੁਬੇਲਾ, ਹੱਡੀ ਭੁੰਗਤਰਾ ਵਿਕਾਰ, ਉਲਟ ਔਸ਼ਧੀ ਪ੍ਰਤੀਕਿਰਿਆ ਅਤੇ ਟਰਨਸ ਵਿਕਾਰ ਵੀ ਬੋਲ਼ੇਪਣ ਦੇ ਕਾਰਨ ਹੋ ਸਕਦੇ ਹਨ। ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 20,000 ਹਾਰਟਜ਼ ਤੋਂ ਵੱਧ ਜਾਂ 20 ਹਾਰਟਜ ਤੋਂ ਘੱਟ ਦੀ ਆਵਾਜ਼ ਨਾਲ ਸਰੀਰ ਵਿੱਚ ਚਿੰਤਾ ਅਤੇ ਤਣਾਅ, ਧਿਆਨ ਦੇਣ ਅਤੇ ਸਿੱਖਣ, ਪਾਚਣ ਵਿਕਾਰ, ਮਾਸਪੇਸ਼ੀਆਂ ਵਿੱਚ ਸ਼ਿਥਲਤਾ ਆਦਿ ਅਸਰ ਵੇਖੇ ਜਾਂਦੇ ਹਨ।


ਸਵਰ ਵਿਕਾਰ ਦੀ ਸਮੱਸਿਆ ਬਾਲਪਣ ਤੋਂ ਹੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਘਰ-ਪਰਿਵਾਰ ਦੇ ਲੋਕ ਬੱਚੇ ਦੀ ਹਕਲਾਹਟ ਜਾਂ ਤੁਤਲਾਹਟ ਨੂੰ ਬਾਲ ਪ੍ਰਵਿਰਤੀ ਜਾਂ ਬਾਲ ਸੁਭਾਅ ਮੰਨ ਕੇ ਉਸ ਵੱਲ ਧਿਆਨ ਨਹੀਂ ਦਿੰਦੇ। ਕਈ ਬੱਚੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਹਕਲਾਉਣ ਲਗਦੇ ਹਨ। ਜਦੋਂ ਕਿਸੇ ਬੱਚੇ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਹਕਲਾਉਂਦਾ ਹੈ ਤਾਂ ਜਾਣੇ-ਅਣਜਾਣੇ ਬੱਚਾ ਵੀ ਉਸ ਦੀ ਨਕਲ ਕਰਦਾ ਹੈ ਅਤੇ ਹੌਲੀ-ਹੌਲੀ ਇਹ ਉਸ ਦੀ ਆਦਤ ਬਣ ਜਾਂਦੀ ਹੈ।



ਹਕਲਾਉਣ ਵਾਲੇ ਵਿਅਕਤੀ ਦਾ ਵਿਅਕਤੀਤਵ ਆਮ ਵਿਅਕਤੀ ਨਾਲੋਂ ਵੱਖਰਾ ਹੁੰਦਾ ਹੈ। ਆਮ ਤੌਰ ‘ਤੇ ਹਕਲਾਉਣ ਵਾਲੇ ਬੱਚੇ ਜਾਂ ਵਿਅਕਤੀ ਦਿਮਾਗ ਤੋਂ ਕਮਜ਼ੋਰ ਨਹੀਂ ਹੁੰਦੇ, ਸਗੋਂ ਉਨ੍ਹਾਂ ਦੀ ਬੁੱਧੀ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਹਕਲਾਉਣ ਵਾਲੇ ਬੱਚੇ ਭਾਵੁਕ ਅਤੇ ਅੰਤਰਮੁਖੀ ਕਿਸਮ ਦੇ ਹੁੰਦੇ ਹਨ। ਬੱਚੇ ਦੇ ਮਨ ਵਿੱਚ ਇਹ ਭਾਵਨਾ ਆ ਜਾਵੇ ਕਿ ਕਿਸੇ ਵਿਅਕਤੀ ਦੇ ਸਾਹਮਣੇ ਰੁਕ-ਰੁਕ ਕੇ ਬੋਲਾਂਗਾ ਤਾਂ ਮੇਰਾ ਮਜ਼ਾਕ ਉਡਾਉਣਗੇ, ਤਾਂ ਉਸ ਵਿੱਚ ਹਕਲਾਉਣ ਦੀ ਪ੍ਰਵਿਰਤੀ ਹੋਰ ਵਧ ਜਾਂਦੀ ਹੈ। ਅਜਿਹੇ ਲੋਕ ਟੈਲੀਫੋਨ ‘ਤੇ ਗੱਲ ਕਰਨ ਜਾਂ ਇੰਟਰਵਿਊ ਦਾ ਸਾਹਮਣਾ ਕਰਨ ਤੋਂ ਘਬਰਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਜਦੋਂ ਲੋਕ ਮੈਨੂੰ ਸਵਾਲ ਪੁੱਛਣਗੇ ਤਾਂ ਮੈਂ ਜਵਾਬ ਨਹੀਂ ਦੇ ਸਕਾਂਗਾ।


ਹਕਲਾਉਣ ਦੀ ਕੋਈ ਉਮਰ ਨਹੀਂ ਹੁੰਦੀ। ਇਹ ਕਿਸੇ ਵੀ ਉਮਰ ਵਿੱਚ ਸ਼ੁਰੂ ਹੋ ਸਕਦਾ ਹੈ। ਇਸ ਦਾ 95 ਫ਼ੀਸਦੀ ਤੱਕ ਇਲਾਜ ਸੰਭਵ ਹੈ। ਇਲਾਜ ਦੇ ਤੌਰ ‘ਤੇ ਮਰੀਜ਼ ਦੀ ਕੌਂਸਲਿੰਗ ਕਰਨੀ ਪੈਂਦੀ ਹੈ ਅਤੇ ਸਪੀਚ ਥੈਰੇਪੀ ਦਿੱਤੀ ਜਾਂਦੀ ਹੈ। ਸਪੀਚ ਕੌਂਸਲਿੰਗ ਦੇ ਤਹਿਤ ਰੋਗੀ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਸ ਦੇ ਆਵਾਜ਼-ਤੰਤਰ ਵਿੱਚ ਕੋਈ ਖਰਾਬੀ ਨਹੀਂ ਹੈ, ਸਿਰਫ ਮਨ ਵਿੱਚ ਡਰ ਬੈਠਾ ਹੋਇਆ ਹੈ।


ਤੋਤਲੇਪਣ ਦਾ ਪਹਿਲਾ ਕਾਰਨ ਸਰੀਰਕ ਵਿਕਾਰ (ਆਰਗੈਨਿਕ ਡਿਫੈਕਟ) ਹੈ। ਇਸ ਵਿੱਚ ਵਿਅਕਤੀ ਦੇ ਆਵਾਜ਼-ਤੰਤਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਖਰਾਬੀ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੀ ਜੀਭ ਟੰਕਾਈ ਤਰ੍ਹਾਂ ਦੀ ਹੁੰਦੀ ਹੈ ਅਰਥਾਤ ਜੁੜੀ ਹੋਈ ਹੁੰਦੀ ਹੈ ਅਤੇ ਉੱਪਰ ਤਾਲੂ ਨੂੰ ਛੂੰਹਦੀ ਹੈ ਤਾਂ ਉਹ ਵਿਅਕਤੀ ਰੋਟੀ ਨੂੰ ਰੋਤੀ ਬੋਲਦਾ ਹੈ।



ਇਸ ਵਿੱਚ ਵਿਅਕਤੀ ਦੇ ਸਵਰ ਤੰਤਰ ਜਿਵੇਂ ਜੀਭ, ਤਾਲੂ, ਦੰਦ, ਜਬਾੜੇ, ਬੁੱਲ੍ਹ ਆਦਿ ਵਿੱਚ ਖਰਾਬੀ ਹੁੰਦੀ ਹੈ। ਕਦੇ ਵੀ ਤਾਲੂ ਛੋਟਾ ਹੋ ਸਕਦਾ ਹੈ ਜਾਂ ਤਾਲੂ ਵਿੱਚ ਛੇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਬੁੱਲ੍ਹ ਕੱਟੇ-ਫਟੇ ਰਹਿਣ ਨਾਲ ਵੀ ਇਹ ਨੁਕਸ ਹੋ ਸਕਦਾ ਹੈ। ਦੂਜਾ ਕਾਰਨ ਕੰਮ ਕਰਨ ਦਾ ਵਿਕਾਰ ਹੈ। ਇਸ ਵਿੱਚ ਆਵਾਜ਼-ਤੰਤਰ ਬਿਲਕੁਲ ਠੀਕ ਹੁੰਦਾ ਹੈ, ਫਿਰ ਵੀ ਬੱਚਾ ਸਾਫ਼ ਨਹੀਂ ਬੋਲਦਾ।

SHARE ARTICLE
Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement