ਧਨਾਸ 'ਚ ਗੰਦਾ ਪਾਣੀ ਪੀਣ ਨਾਲ ਵੱਡੀ ਗਿਣਤੀ 'ਚ ਲੋਕ ਬੀਮਾਰ
Published : Jan 9, 2018, 3:42 am IST
Updated : Jan 8, 2018, 10:12 pm IST
SHARE ARTICLE

ਚੰਡੀਗੜ੍ਹ, 8 ਜਨਵਰੀ (ਤਰੁਣ ਭਜਨੀ) : ਪਿੰਡ ਧਨਾਸ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੋਕ ਗੰਦਾ ਪਾਣੀ ਪੀਣ ਕਾਰਨ ਬੀਮਾਰ ਹੋ ਰਹੇ ਹਨ। ਗੰਦਾ ਪਾਣੀ ਪੀਣ ਨਾਲ ਕਰੀਬ 200 ਦੇ ਕਰੀਬ ਲੋਕ ਬੀਮਾਰ ਹੋਏ ਹਨ। ਜਿਨ੍ਹਾ ਵਿਚ ਬੱਚੇ ਵੀ ਸ਼ਾਮਲ ਹਨ। ਦਸਤ ਲੱਗਣ ਨਾਲ ਢਾਈ ਸਾਲਾ ਇਕ ਬੱਚੇ ਨੂੰ ਪੀ ਜੀ ਆਈ ਵਿਚ ਵੀ ਦਾਖ਼ਲ ਕੀਤਾ ਗਿਆ ਹੈ। ।ਦੁਸ਼ਿਤ ਪਾਣੀ ਦੇ ਪੀਣ ਨਾਲ ਪਿੰਡ ਦੇ ਲੋਕਾਂ ਨੂੰ ਦਸਤ ਆਦਿ ਲੱਗ ਗਏ ਹਨ। ਸੋਮਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿਚ ਪਹੁੰਚ ਕੇ ਪਾਣੀ ਦੇ ਨਮੁਨੇ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਬਾਹਰ ਬਣੇ ਬੂਸਟਰ ਵਿਚ ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕ ਬੀਮਾਰ ਹੋ ਰਹੇ ਹਨ। ਬੀਮਾਰ ਹੋਏ ਲੋਕਾਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬੀਮਾਰ ਹੋਣ ਵਾਲਿਆਂ ਵਿਚ ਚੰਦ ਸਿੰਘ, ਗੁਰਮੀਤ ਸਿੰਘ, ਗੋਗਾ ਸਿੰਘ, ਜੇਤੂ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਉਨ੍ਹਾ ਦੇ ਢਿੱਡ ਵਿਚ ਦਰਦ ਹੋ ਰਿਹਾ ਹੈ। ਉਲਟੀਆਂ ਅਤੇ ਦਸਤ ਕਾਰਨ ਉਨ੍ਹਾਂ ਦਾ ਇਲਾਜ਼ ਸੈਕਟਰ 16 ਤੋਂ ਚੱਲ ਰਿਹਾ ਹੈ।ਪਿੰਡ ਦੇ ਸਰਪੰਚ ਕੁਲਜੀਤ ਸਿੰਘ ਸੰਧੂ ਨੇ ਦੱਿਸਆ ਕਿ ਗੰਦਾ ਪਾਣੀ ਪੀਣ ਨਾਲ 200 ਦੇ ਕਰੀਬ ਲੋਕ ਬੀਮਾਰ ਹੋ ਗਏ ਹਨ।

ਉਨ੍ਹਾ ਦੱਸਿਆ ਕਿ ਸੋਮਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਅਤੇ ਹੋਰ ਹਿਦਾਇਤਾਂ ਦਿਤੀ ਗਈ ਹਨ। ਇਸਤੋਂ ਇਲਾਵਾ ਪਬਲਿਕ ਹੈਲਥ ਦੇ ਅਧਿਅਕਾਰੀਆਂ ਨੇ ਵੀ ਪਿੰਡ ਵਿਚ ਪਾਣੀ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਿਥੇ ਪਿੰਡ ਦਾ ਪਾਣੀ ਇਕੱਠਾ ਹੁੰਦਾ ਹੈ, ਉਸ ਬੂਸਟਰ ਵਿਚ ਸਾਫ਼ ਸਫ਼ਾਈ ਬਿਲਕੁਲ ਨਹੀ ਹੈ ਅਤੇ ਨਾ ਹੀ ਪਾਣੀ ਨੂੰ ਢੱਕਿਆ ਗਿਆ ਹੈ। ਜਿਸ ਕਾਰਨ ਪੀਣ ਦਾ ਪਾਣੀ ਗੰਦਾ ਹੋ ਰਿਹਾ ਹੈ। ਵੈਲਫ਼ੇਅਰ ਐਸੋਸ਼ਿਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਆਲਮ ਇਹ ਹੈ ਕਿ ਛੋਟੇ-ਛੋਟੇ ਬੱਚੇ ਵੀ ਗੰਦੇ ਪਾਣੀ ਨਾਲ ਬੀਮਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਹਾਲਤ ਖ਼ਰਾਬ ਹੋਣ ਤੇ ਢਾਈ ਸਾਲਾ ਬੱਚੇ ਨੂੰ ਪੀ ਜੀ ਆਈ ਦਾਖ਼ਲ ਕਰਵਾਉਣਾ ਪਿਆ ਹੈ। ਦੂਜੇ ਪਾਸੇ ਸੂਚਨਾ ਮਿਲਣ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਅਤੇ ਬੀਮਾਰ ਲੋਕਾਂ ਨੂੰ ਓ ਆਰ ਐਸ ਦੇ ਪੈਕਟ ਵੰਡੇ। ਇਸਤੋਂ ਇਲਾਵਾ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਡਾਕਟਰਾਂ ਨੇ ਲੋਕਾਂ ਨੂੰ ਦਵਾਈਆਂ ਦਿਤੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਤਕ ਉਨ੍ਹਾ ਕੋਲੇ 90 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਬਾਗ ਹਰ ਜਰੂਰੀ ਕਦਮ ਚੁੱਕ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ।
ਫੋਟੋ ਵੀ ਹੈ

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement