ਧਨੀਏ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
Published : Dec 14, 2017, 5:40 pm IST
Updated : Dec 14, 2017, 12:10 pm IST
SHARE ARTICLE

ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਡਰਿੰਕ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦਾ ਜੂਸ ਬਣਾਉਣ ਅਤੇ ਉਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ।

ਡਰਿੰਕ ਬਣਾਉਣ ਦਾ ਤਰੀਕਾ


ਇੱਕ ਗਲਾਸ ਪਾਣੀ ਉਬਾਲ ਲਓ। ਫਿਰ ਉਸ 'ਚ ਧਨੀਆ ਕੱਟ ਕੇ ਮਿਲਾਓ। ਧਨੀਏ ਨੂੰ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਪੋਣੀ ਨਾਲ ਛਾਣ ਲਓ। ਫਿਰ ਇਸ 'ਚ ਨਿੰਬੂ ਰਸ ਅਤੇ ਨਮਕ ਮਿਲਾਓ। ਇਸ ਡਰਿੰਕ ਨੂੰ ਰੋਜ਼ ਪੀਓ।
ਹੋਣ ਵਾਲੇ ਫਾਇਦੇ

1. ਕਿਡਨੀ ਦੀ ਸਮੱਸਿਆ ਤੋਂ ਰਾਹਤ 


ਇਸ ਡਰਿੰਕ ਨੂੰ ਪੀਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਕਿਡਨੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

2. ਮੋਟਾਪਾ ਘੱਟ ਕਰੇ

ਇਸ 'ਚ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਨਾਲ ਸਰੀਰ 'ਚ ਜਮ੍ਹਾ ਵਾਧੂ ਚਰਬੀ ਖਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।


3. ਦਿਲ ਸਬੰਧੀ ਰੋਗ

ਇਸ ਡਰਿੰਕ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਲ ਸਬੰਧੀ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਸਹਾਈ ਹੈ।

4. ਚਮੜੀ ਲਈ ਫਾਇਦੇਮੰਦ


ਇਸ 'ਚ ਕਾਰਬੋਹਾਈਡ੍ਰੇਟਸ ਵੀ ਵੱਧ ਮਾਤਰਾ 'ਚ ਹੁੰਦਾ ਹੈ, ਜੋ ਡੱਲ ਸਕਿਨ ਨੂੰ ਠੀਕ ਕਰਨ 'ਚ ਸਹਾਈ ਹੁੰਦੇ ਹਨ।

5. ਚਿਹਰੇ ਦੇ ਦਾਗ ਧੱਬਿਆਂ ਨੂੰ ਕਰੇ ਦੂਰ 

ਧਨੀਏ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰਦੇ ਹਨ।

6. ਅੱਖਾਂ ਲਈ ਫਾਇਦੇਮੰਦ


ਇਸ ਦੇ ਇਲਾਵਾ ਧਨੀਏ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ। 

7. ਸ਼ੂਗਰ 

ਇਸ ਡਰਿੰਕ ਦੀ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement