ਘਰ ਦੀ ਦਵਾਈ ਕਾਲੀ ਮਿਰਚ
Published : Mar 13, 2018, 12:18 am IST
Updated : Mar 12, 2018, 6:48 pm IST
SHARE ARTICLE

ਕੁੱਝ ਕੁ ਸਮਾਂ ਪਹਿਲਾਂ ਇਸ ਨਾਚੀਜ਼ ਵਲੋਂ ਸਰਬੱਤ ਦੇ ਭਲੇ ਲਈ ਕਾਲੀ ਮਿਰਚ ਦਾ ਇਕ ਯੋਗ ਆਪ ਜੀ ਦੀ ਖ਼ਿਦਮਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਬਹੁਤ ਮਰੀਜ਼ਾਂ ਅਤੇ ਤੰਦਰੁਸਤ ਲੋਕਾਂ ਨੇ ਬਣਾਇਆ ਅਤੇ ਵਰਤੋਂ ਕੀਤੀ। ਮੈਨੂੰ ਹੁਕਮ ਵੀ ਕੀਤਾ, ਅਖੇ ਵੈਦ ਜੀ ਕਾਲੀ ਮਿਰਚ ਦੇ ਕੁੱਝ ਹੋਰ ਯੋਗ ਵੀ ਦੱਸੋ। ਸੋ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਮੈਂ ਬਹੁਤਾ ਗਿਆਨਵਾਨ ਨਹੀਂ। ਕਾਲੀ ਮਿਰਚ ਪੱਕੀ ਕਫ਼ਨਾਸ਼ਕ ਹੈ। ਕਫ਼ ਰੋਗ ਦੂਰ ਕਰਦੀ ਹੈ। ਜੰਮੀ ਹੋਈ ਕਫ਼ (ਬਲਗ਼ਮ) ਨੂੰ ਬਾਹਰ ਕਢਦੀ ਹੈ। ਹਾਜ਼ਮਾ ਠੀਕ ਕਰਦੀ ਹੈ,ਲਿਵਰ ਲਈ ਵੀ ਵਧੀਆ ਹੈ, ਸਾਹ, ਦਰਦ ਨਾਸ਼ਕ ਅਤੇ ਪੇਟ ਦੇ ਕਿਰਮਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਕਾਲੀ ਮਿਰਚ ਦੀ ਇਕ ਵੇਲ ਹੁੰਦੀ ਹੈ ਅਤੇ ਸਾਲ 'ਚ ਇਸ ਨੂੰ ਦੋ ਵਾਰ ਫੁੱਲ ਲਗਦੇ ਹਨ, ਉਹ ਵੀ ਗੁੱਛਿਆਂ ਦੇ ਰੂਪ ਵਿਚ।ਪੰਜਾਬ ਵਿਚ ਆਮ ਤੌਰ ਤੇ ਕਾਲੀ ਮਿਰਚ ਦਾ ਬੇਬਾਦੀ ਖ਼ਾਂਸੀ, ਬਲਗਮ, ਰੇਸ਼ੇ ਆਦਿ ਨੂੰ ਦੂਰ ਕਰਨ ਲਈ ਖੰਡ, ਸ਼ਹਿਦ, ਦਹੀਂ ਵਿਚ ਪਾ ਕੇ ਉਪਯੋਗ ਕੀਤਾ ਜਾਂਦਾ ਹੈ। ਜੇਕਰ ਬਹੁਤ ਜ਼ਿਆਦਾ ਖ਼ਾਂਸੀ ਹੋ ਜਾਵੇ ਤਾਂ ਦੋ ਗਰਾਮ ਕਾਲੀ ਮਿਰਚ, ਦੋ ਗਰਾਮ ਮਘਾਂ (ਵੱਡੀ) ਦਾ ਚੂਰਨ, 4 ਗਰਾਮ, ਅਨਾਰ ਦੇ ਸੁੱਕੇ ਛਿਲਕੇ ਦਾ ਪਾਊਡਰ, ਜੌਧਾਰ ਇਕ ਗਰਾਮ ਮਿਲਾ ਕੇ ਚੂਰਨ ਬਣਾ ਲਉ। ਇਸ ਨੂੰ 8 ਗੁਣਾਂ ਗੁੜ ਵਿਚ ਮਿਲਾ ਕੇ ਝਾੜੀ ਦੇ ਬੇਰ ਬਰਾਬਰ ਗੋਲੀਆਂ ਬਣਾ ਲਉ। ਦਿਨ ਵਿਚ ਤਿੰਨ ਵਾਰ ਲਉ ਗਰਮ ਪਾਣੀ ਨਾਲ।


ਬਵਾਸੀਰ ਪੰਜਾਬ ਵਿਚ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ ਜੋ ਮਿਹਦੇ ਤੋਂ ਪੈਦਾ ਹੁੰਦਾ ਹੈ। ਮੈਂ ਬਹੁਤ ਵਿਸਥਾਰ ਨਹੀਂ ਕਰਦਾ ਪਰ ਇਹ ਰੋਗ ਲਾ-ਇਲਾਜ ਨਹੀਂ। ਕਾਲੀ ਮਿਰਚ ਇਸ ਮਰਜ਼ ਵਿਚ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ। ਚੂਰਨ ਕਾਲੀ ਮਿਰਚ ਵਧੀਆ ਕਿਸਮ ਦੀ 25 ਗਰਾਮ, ਭੁੰਨਿਆ ਜ਼ੀਰਾ (ਚੂਰਨ), 35 ਗਰਾਮ, ਸ਼ੁੱਧ ਸ਼ਹਿਦ 180 ਗਰਾਮ, ਸੱਭ ਨੂੰ ਇਕੱਠਾ ਕਰ ਕੇ ਸ਼ਹਿਦ ਵਿਚ ਮਿਲਾ ਲਵੋ। ਖਾਂਸੀ ਦੀ ਬਹੁਤ ਵਧੀਆ ਤੇ ਸਵਾਦੀ ਦਵਾਈ ਤਿਆਰ ਹੈ। ਦਿਨ ਵਿਚ ਤਿੰਨ ਵਾਰ ਅੱਧੇ ਤੋਂ ਇਕ ਚਮਚ ਦੇ ਬਰਾਬਰ ਚੱਟੋ। ਆਰਾਮ ਜ਼ਰੂਰ ਮਿਲੇਗਾ ਪਰ ਸਬਰ ਤੋਂ ਕੰਮ ਲਉ। ਆਖ਼ਰੀ ਯੋਗ ਜੋ ਮੇਰੇ ਸਰਹਿੰਦ ਵਾਲੇ ਦਾਦਾ ਜੀ ਮਰੀਜ਼ਾਂ ਨੂੰ ਆਮ ਦੇਂਦੇ ਹੁੰਦੇ ਸਨ, ਉਹ ਵੀ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰੇ ਦਾਨੀ ਵੀਰਾਂ, ਖ਼ਾਸ ਕਰ ਸਿੱਖ ਵੀਰਾਂ ਨੂੰ ਜਿਹੜੇ ਲੰਗਰ ਲਾਉਂਦੇ ਹਨ, ਨੂੰ ਬੇਨਤੀ ਕਰਾਂਗਾ ਕਿ ਅੱਜ ਅਜਿਹੇ ਲੰਗਰਾਂ ਦੀ ਲੋਕਾਂ ਨੂੰ ਬਹੁਤ ਜ਼ਰੂਰਤ ਹੈ। ਤੁਹਾਡੀ ਕੀਤੀ ਸੇਵਾ ਨਾਲ ਕੋਈ ਰੋਗ ਮੁਕਤ ਹੋ ਸਕਦਾ ਹੈ। ਤੁਸੀ ਇਹ ਦਵਾਈ ਦੀ ਸੇਵਾ ਵੀ ਜ਼ਰੂਰ ਸ਼ੁਰੂ ਕਰੋ।ਇਕ ਕਿਲੋ ਕਾਲੀ ਮਿਰਚ ਲਉ। ਉਸ ਨੂੰ ਚੀਨੀ ਮਿੱਟੀ ਜਾਂ ਕੱਚ ਦੇ ਖੁੱਲ੍ਹੇ ਭਾਂਡੇ ਵਿਚ ਪਾ ਲਉ। ਉਸ ਵਿਚ ਕਾਲੀ ਮਿਰਚ ਪਾ ਦਿਉ। ਫਿਰ ਉਸ ਮਿਰਚ ਨੂੰ ਨਿੰਬੂਆਂ ਦੇ ਰਸ ਵਿਚ ਪਾਉ। ਰਸ ਏਨਾ ਪਾਉ ਕਿ ਕਾਲੀ ਮਿਰਚ ਢੱਕੀ ਹੀ ਜਾਵੇ ਸਗੋਂ ਨਿੰਬੂ ਰਸ ਮਿਰਚਾਂ ਤੋਂ ਡੇਢ ਇੰਚ ਤਕ ਉਪਰ ਆ ਜਾਵੇ। ਫਿਰ ਮਿਰਚਾਂ ਨੂੰ ਸੁਕਣਾ ਰੱਖ ਦਿਉ। ਹਰ ਰੋਜ਼ ਹਿਲਾਉਂਦੇ ਰਹੋ ਤਾਕਿ ਉੱਲੀ ਨਾ ਲੱਗੇ। ਤਿੰਨ ਵਾਰ ਨਿੰਬੂ ਰਸ ਦੀਆਂ ਭਾਵਨਾਵਾਂ ਦਿਉ। ਜਦੋਂ ਮਿਰਚਾਂ ਸੁੱਕ ਜਾਣ ਤਾਂ ਪਾਊਡਰ ਬਣਾ ਲਉ। ਫਿਰ ਇਸ ਦੀ ਵਰਤੋਂ ਕਰੋ। ਵਾਤ ਰੋਗ ਵਿਚ ਇਹ ਇਕ ਲਾਜਵਾਬ ਯੋਗ ਹੈ। ਬਣਾਉਣਾ ਬਹੁਤ ਸੌਖਾ ਹੈ। ਤੁਸੀ ਬਣਾਉ ਅਤੇ ਵਰਤੋ। ਯੂਰਿਕ ਐਸਿਡ ਦੀ ਇਹ ਲਾਜਵਾਬ ਔਸ਼ਧੀ ਹੈ। ਇਸ ਦੀਆਂ ਜਿੰਨੀਆਂ ਸਿਫ਼ਤਾਂ ਕੀਤੀਆਂ ਜਾਣ ਥੋੜੀਆਂ ਹਨ। ਇਕ ਮੇਰਾ ਵੀਰ ਰਾੜਾ ਸਾਹਿਬ ਨੇੜੇ ਇਸ ਦਵਾਈ ਦਾ ਲੰਗਰ ਲਾਉਂਦਾ ਹੈ। ਮੈਂ ਉਸ ਵੀਰ ਨੂੰ ਦਿਲੋਂ ਨਮਸਕਾਰ ਕਰਦਾ ਹਾਂ।ਅੰਤ ਵਿਚ ਉਨ੍ਹਾਂ ਵੀਰ-ਭੈਣਾਂ ਲਈ ਇਕ ਯੋਗ ਪੇਸ਼ ਹੈ ਜੋ ਕਮਜ਼ੋਰ ਹਨ, ਜਿਨ੍ਹਾਂ ਵਿਚ ਘੱਟ ਖ਼ੂਨ ਹੈ ਜਾਂ ਖ਼ੂਨ ਨਹੀਂ ਬਣਦਾ। ਇਕ ਕਿਲੋ ਅਨਾਰ ਲਉ। ਚੰਗੀ ਤਰ੍ਹਾਂ ਧੋ ਲਉ, ਉਨ੍ਹਾਂ ਦੇ 4-4 ਟੁਕੜੇ ਕਰ ਕੇ ਸੁਕਣੇ ਪਾ ਦਿਉ, ਸਮੇਤ ਦਾਣਿਆਂ ਦੇ। ਜਦੋਂ ਸੁੱਕ ਜਾਣ ਤਾਂ ਪੀਹ ਕੇ ਪਾਊਡਰ ਬਣਾ ਲਉ। ਹਰ ਰੋਜ਼ ਇਕ ਇਕ ਚਮਚ ਤਾਜ਼ੇ ਪਾਣੀ ਨਾਲ ਲੈ ਕੇ ਫਿਰ ਇਕ ਗਲਾਸ ਦੁੱਧ ਦਾ ਲਉ। ਕੁੱਝ ਹੀ ਦਿਨਾਂ ਵਿਚ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਬਹੁਤ ਸਾਰੇ ਮੰਦ-ਅਗਿਨੀ ਨਾਲ ਸਬੰਧਤ ਰੋਗ ਵੀ ਤੁਹਾਡਾ ਖਹਿੜਾ ਛੱਡ ਜਾਣਗੇ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement