ਗੋਪਾਲ ਸਵੀਟਸ ਤੇ ਰੈਸਟੋਰੈਂਟ ਦੀਆਂ ਸ਼ਾਖਾਵਾਂ 'ਤੇ ਛਾਪਾ
Published : Oct 26, 2017, 12:40 am IST
Updated : Oct 25, 2017, 7:10 pm IST
SHARE ARTICLE

ਚੰਡੀਗੜ੍ਹ, 25 ਅਕਤੂਬਰ (ਤਰੁਣ ਭਜਨੀ): ਪੰਜਾਬ ਦੀ ਮਸ਼ਹੂਰ ਮਠਿਆਈ ਦੀ ਦੁਕਾਨ ਅਤੇ ਰੈਸਟੋਰੈਂਟ ਗੋਪਾਲ ਸਵੀਟਸ 'ਤੇ ਬੁਧਵਾਰ ਨੂੰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਸੱਭ ਤੋਂ ਪਹਿਲਾਂ ਪਟਿਆਲਾ ਵਿਚ ਛਾਪੇਮਾਰੀ ਹੋਈ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਪੰਚਕੂਲਾ ਵਿਚ ਛਾਪਾ ਮਾਰਿਆ ਗਿਆ। ਦਸਿਆ ਜਾ ਰਿਹਾ ਹੈ ਕਿ ਗੋਪਾਲ ਸਵੀਟਸ ਦੀਆਂ 19 ਸ਼ਾਖ਼ਾਵਾਂ 'ਤੇ ਇਹ ਛਾਪਾ ਮਾਰਿਆ ਗਿਆ ਹੈ। ਵਿਭਾਗ ਦੀ ਟੀਮ ਨੇ ਸਾਰੀਆਂ ਥਾਵਾਂ 'ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਚੰਡੀਗੜ੍ਹ ਵਿਚ ਸ਼ਾਮ ਤਕ ਆਮਦਨ ਕਰ ਵਿਭਾਗ ਦੀ ਟੀਮ ਵਲੋਂ ਦੁਕਾਨ ਬੰਦ ਕਰਵਾ ਕੇ ਜਾਂਚ ਜਾਰੀ ਸੀ।


ਜਾਣਕਾਰੀ ਮੁਤਾਬਕ ਬੁਧਵਾਰ ਨੂੰ ਦਿੱਲੀ ਤੋਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਪਟਿਆਲਾ ਪੁੱਜੀ। ਇਥੇ ਟੀਮ ਨੇ ਗੋਪਾਲ ਸਵੀਟਸ ਦੀਆਂ ਸਾਰੀਆਂ ਸ਼ਾਖ਼ਾਵਾਂ ਵਿਚ ਛਾਪਾ ਮਾਰਿਆ। ਇਨ੍ਹਾਂ ਵਿਚ ਅਰਬਨ ਅਸਟੇਟ, ਲੀਲਾ ਭਵਨ ਅਤੇ ਫੁਆਰਾ ਚੌਕ ਸ਼ਾਮਲ ਹਨ। ਇਸੇ ਤਰ੍ਹਾਂ ਚੰਡੀਗੜ੍ਹ ਸੈਕਟਰ-8, 35 ਅਤੇ 15 ਵਿਚ ਅਧਿਕਾਰੀਆਂ ਨੇ ਗੋਪਾਲ ਸਵੀਟਸ ਦੇ ਰੀਕਾਰਡ ਦੀ ਜਾਂਚ ਕੀਤੀ। ਚੰਡੀਗੜ੍ਹ ਤੋਂ ਬਾਅਦ ਪੰਚਕੂਲਾ ਵਿਚ ਵੀ ਆਮਦਨ ਕਰ ਵਿਭਾਗ ਦੀ ਟੀਮ ਵਲੋਂ ਗੋਪਾਲ ਸਵੀਟਸ ਤੇ ਛਾਪੇਮਾਰੀ ਹੋਈ। ਇਸ ਦੌਰਾਨ ਕਿਸੇ ਨੂੰ ਅੰਦਰ ਦਾਖ਼ਲ ਨਹੀ ਹੋਣ ਦਿਤਾ ਗਿਆ। ਸੂਤਰਾਂ ਅਨੁਸਾਰ ਚੰਡੀਗੜ੍ਹ ਆਮਦਨ ਕਰ ਵਿਭਾਗ ਦੀ ਟੀਮ ਵੀ ਦਿੱਲੀ ਤੋਂ ਆਈ ਟੀਮ ਦਾ ਸਹਿਯੋਗ ਕਰ ਰਹੀ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement