ਗੁੜ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਇਹ ਫਾਇਦੇ, ਜਾਣੋਂ ਪੂਰੀ ਖ਼ਬਰ
Published : Oct 27, 2017, 5:51 pm IST
Updated : Oct 27, 2017, 12:21 pm IST
SHARE ARTICLE

ਗੁੜ ਜਿਸ ਨੂੰ ਕਿ ਸਰਦੀਆਂ ਦਾ ਇੱਕ ਫਲ ਵੀ ਮੰਨਿਆ ਜਾਂਦਾ ਹੈ। ਸਰਦੀਆਂ 'ਚ ਗੁੜ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਥੌੜਾ ਗਰਮ ਵੀ ਹੁੰਦਾ ਹੈ। ਗੁੜ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ। ਸਦੀਆਂ ਤੋਂ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

 

ਜਿਸ ਦਾ ਰੰਗ ਅਕਸਰ ਗਹਿਰਾ ਸੁਨਿਹਰੀ ਭੂਰਾ ਹੁੰਦਾ ਹੈ। ਇਸ ਵਿਚ ਚੀਨੀ ਵੀ ਪਾਈ ਜਾਂਦੀ ਹੈ। ਗੁੜ ਨੂੰ ਸਿਰਫ ਸੁਆਦ ਲੈਣ ਲਈ ਹੀ ਨਹੀਂ ਖਾਧਾ ਜਾਂਦਾ ਸਗੋਂ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆਂ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ...

- ਅਸਥਮਾ ਰੋਗੀਆਂ ਲਈ ਲਾਭਕਾਰੀ 


ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁੜ ਵਿਚ ਇਸ ਰੋਗ ਨੂੰ ਠੀਕ ਕਰਨ ਦੀ ਸਮੱਰਥਾ ਹੁੰਦੀ ਹੈ। ਇਸ ਵਿਚ ਉਹ ਸਾਰੇ ਤੱਤ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ। ਇਸ ਵਿਚ ਐਂਟੀ ਐਲਰਜੀ ਤੱਤ ਵੀ ਮੌਜੂਦ ਹੁੰਦੇ ਹਨ। 

- ਜੋੜਾਂ ਦੀ ਸਮੱਸਿਆ ਤੋਂ ਆਰਾਮ


ਜੇ ਤੁਸੀਂ ਵੀ ਜੋੜਾਂ ਵਿੱਚ ਹੁੰਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਗੁੜ ਖਾਣਾ ਚਾਹੀਦਾ ਹੈ। ਤੁਹਾਨੂੰ ਰੋਜ਼ਾਨਾ ਅਦਰਕ ਦੇ ਟੁਕੜੇ ਨਾਲ ਇਕ ਪੀਸ ਗੁੜ ਦਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਨਾਲ ਹੀ ਮਾਈਗਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੁੰਦਾ ਹੈ। 

- ਪਾਚਨ ਕਿਰਿਆ ਲਈ ਅਸਰਦਾਰ 


ਗੁੜ ਵਿਚ ਕੁਦਰਤੀ ਤੱਤ ਹੋਣ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ ਜੇ ਤੁਸੀਂ ਵੀ ਰੋਜ਼ਾਨਾ ਪਾਣੀ ਜਾਂ ਦੁੱਧ ਵਿਚ ਗੁੜ ਮਿਲਾ ਕੇ ਪੀਓ ਤਾਂ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਂਦੇ ਹਨ। 

- ਆਇਰਨ ਦੇ ਸਰੋਤ 


ਗੁੜ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਲਈ ਇਹ ਅਨੀਮਿਆ ਰੋਗੀਆਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਔਰਤਾਂ ਲਈ ਵੀ ਗੁੜ ਖਾਣਾ ਵਧੀਆ ਹੁੰਦਾ ਹੈ।

- ਚਮੜੀ 


ਗੁੜ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ। ਜਿਸ ਨਾਲ ਚਮੜੀ ਨਰਮ ਅਤੇ ਸੋਹਣੀ ਲੱਗਦੀ ਹੈ। ਗੁੜ ਖਾਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

- ਸਰੀਰ ਨੂੰ ਊਰਜਾ ਦਿੰਦਾ ਹੈ। 


ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਤੁਰੰਤ ਗੁੜ ਦਾ ਇਕ ਛੋਟਾ ਜਿਹਾ ਟੁੱਕੜਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗੁੜ ਨੂੰ ਹੌਲੀ-ਹੌਲੀ ਪਚਾਉਂਦਾ ਹੈ। ਜਿਸ ਕਾਰਨ ਸਰੀਰ ਵਿਚ ਚੀਨੀ ਦੀ ਮਾਤਰਾ ਜ਼ਿਆਦਾ ਨਹੀਂ ਵਧਦੀ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement