ਇਹ ਕੈਸੀ ਬਿਮਾਰੀ ? ਮਾਪਿਆਂ ਨੇ ਆਪਣੀ ਹੀ ਬੱਚੀ ਲਈ ਕੀਤੀ ਸੀ ਮੌਤ ਦੀ ਮੰਗ
Published : Sep 12, 2017, 6:19 pm IST
Updated : Sep 12, 2017, 12:49 pm IST
SHARE ARTICLE

ਲੜਕੀਆਂ ਕੋਮਲ ਹਿਰਦੇ ਵਾਲੀਆਂ ਹੁੰਦੀਆਂ ਹਨ ਅਤੇ ਆਪਣੇ ਆਉਣ ਵਾਲੇ ਸਮੇਂ ਨੂੰ ਲੈ ਕੇ ਸੁਪਨੇ ਬੁਣਨਾ ਕੁਦਰਤੀ ਤੌਰ 'ਤੇ ਲੜਕੀਆਂ ਦੇ ਸੁਭਾਅ ਵਿੱਚ ਹੁੰਦਾ ਹੈ। ਪਰ ਕੁਦਰਤ ਦੀ ਕਰੋਪੀ ਦੀ ਸ਼ਿਕਾਰ ਸ਼ਾਲਿਨੀ ਦੇ ਸੁਪਨੇ ਉਡਾਰੀਆਂ ਮਾਰਨ ਤੋਂ ਪਹਿਲਾਂ ਹੀ ਦਮ ਤੋੜ ਚੁੱਕੇ ਨੇ। ਸ਼ਾਲਿਨੀ ਲਈ ਚੰਗੇ ਭਵਿੱਖ ਦੀ ਕਾਮਨਾ ਤੋਂ ਜ਼ਿਆਦਾ ਮੁਸ਼ਕਿਲ ਹੈ। ਵਰਤਮਾਨ ਕਿਉਂ ਕਿ ਇੱਕ ਅਜੀਬ ਬਿਮਾਰੀ ਕਾਰਨ ਉਹ ਸੱਪ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛਤਰਪੁਰ ਦੇ ਕਸਬਾ ਨਾਉਗੌਂਗ ਦੀ ਰਹਿਣ ਵਾਲੀ 16 ਸਾਲ ਦੀ ਸ਼ਾਲਿਨੀ ਯਾਦਵ ਦੀ ਜ਼ਿੰਦਗੀ ਦੇ ਬੀਤੇ 16 ਸਾਲ ਬੇਹੱਦ ਸੰਘਰਸ਼ ਅਤੇ ਦਰਦ ਭਰਪੂਰ ਰਹੇ ਹਨ।

ਬਚਪਨ ਤੋਂ ਹੀ ਐਰਿਥਰੋਡਰਮਾ ਨਾਂਅ ਦੀ ਘਾਤਕ ਬਿਮਾਰੀ ਦੀ ਸ਼ਿਕਾਰ ਸ਼ਾਲਿਨੀ ਦੇ ਸ਼ਰੀਰ ਦੀ ਬਣਾਵਟ ਵੀ ਆਮ ਵਰਗੀ ਨਹੀਂ `ਤੇ ਇਸ ਬਿਮਾਰੀ ਨਾਲ ਉਸਦੀ ਸਾਰੇ ਸ਼ਰੀਰ ਦੀ ਚਮੜੀ ਸੱਪ ਦੀ ਕੁੰਜ ਵਾਂਙ ਹਰ 45 ਦਿਨਾਂ ਬਾਅਦ ਬਦਲ ਜਾਂਦੀ ਹੈ। ਚਮੜੀ ਦੇ ਬਦਲਣ ਦੇ ਦੌਰਾਨ ਸ਼ਾਲਿਨੀ ਨੂੰ ਕਿਸ ਕਿਸਮ ਦੇ ਦਰਦ ਅਤੇ ਪੀੜਾ ਵਿੱਚੋਂ ਲੰਘਣਾ ਪੈਂਦਾ ਹੈ ਉਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਆਪਣੀ ਪਹੁੰਚ ਮੁਤਾਬਿਕ ਹਰ ਸੰਭਵ ਥਾਂ `ਤੇ ਸ਼ਾਲਿਨੀ ਦੇ ਮਾਪੇ ਉਸਦੇ ਇਲਾਜ ਲਈ ਗਏ ਪਰ ਡਾਕਟਰਾਂ ਨੇ ਇਲਾਜ ਤੋਂ ਹੱਥ ਖੜ੍ਹੇ ਕਰ ਦਿੱਤੇ। 



ਸ਼ਾਲਿਨੀ ਦੀ ਕਿਸਮਤ ਹੀ ਕਹਿ ਲਈਏ ਕਿ ਉਸਦਾ ਜਨਮ ਇੱਕ ਐਸੇ ਗਰੀਬ ਪਰਿਵਾਰ ਵਿੱਚ ਹੋਇਆ ਹੈ ਜੋ ਉਸ ਦੇ ਸ਼ਰੀਰ `ਤੇ ਲਗਾਉਣ ਲਈ ਮੱਲ੍ਹਮ ਵੀ ਨਹੀਂ ਖਰੀਦ ਸਕਦੇ। ਸ਼ਰੀਰ ਵਿੱਚ ਨਮੀ ਬਣਾਏ ਰੱਖਣ ਲਈ ਸ਼ਾਲਿਨੀ ਨੂੰ ਵਾਰ ਵਾਰ ਪਾਣੀ ਪੀਣ ਅਤੇ ਨਹਾਉਣ ਦੀ ਜ਼ੁਰੂਰਤ ਪੈਂਦੀ ਹੈ। ਕੁਦਰਤ ਦੀ ਮਾਰ ਝੱਲ ਰਹੀ ਸ਼ਾਲਿਨੀ ਲਈ ਸਿੱਖਿਆ ਗ੍ਰਹਿਣ ਕਰਨੀ ਵੀ ਇੱਕ ਚੁਣੌਤੀ ਬਣ ਗਈ ਕਿਉਂ ਕਿ ਸਕੂਲ ਵਾਲਿਆਂ ਨੇ ਇਸ ਕਰਕੇ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਕਿ ਉਸਨੂੰ ਦੇਖ ਕੇ ਬਾਕੀ ਬੱਚੇ ਡਰ ਜਾਂਦੇ ਹਨ।

ਸ਼ਾਲਿਨੀ ਦੇ ਦੋ ਹੋਰ ਭੈਣ ਭਰਾ ਹਨ ਜੋ ਬਿਲਕੁਲ ਠੀਕ ਅਤੇ ਤੰਦਰੁਸਤ ਹਨ। ਆਪਣੀ ਬਿਮਾਰੀ ਕਰਕੇ ਸ਼ਾਲਿਨੀ ਬਿਨਾ ਸਹਾਰੇ ਤੁਰ ਫਿਰ ਵੀ ਨਹੀਂ ਸਕਦੀ। ਪਲ ਪਲ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦੀ ਆਪਣੀ ਬੇਟੀ ਦੀ ਹਾਲਤ ਦੇਖ ਦੁਖੀ ਮਾਪੇ ਉਸਦੀ ਮੌਤ ਦੀ ਮੰਗ ਕਰਦੇ ਰਹੇ ਹਨ ਪਰ ਹੁਣ ਸ਼ਾਲਿਨੀ ਦੀ ਜ਼ਿੰਦਗੀ ਵਿੱਚ ਇੱਕ ਆਸ ਦੀ ਕਿਰਨ ਆਈ ਹੈ। ਇੱਕ ਸਵੈ-ਸੇਵਕ ਜੱਥੇਬੰਦੀ ਵੱਲੋਂ ਪੈਸਿਆਂ ਦਾ ਇੰਤਜ਼ਾਮ ਕਰ ਸ਼ਾਲਿਨੀ ਨੂੰ ਹੁਣ ਇਲਾਜ ਲਈ ਸਪੇਨ ਭੇਜਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਸਦੇ ਇਲਾਜ ਲਈ ਦੁਨੀਆ ਭਰ ਦੇ ਹਸਪਤਾਲਾਂ ਨਾਲ ਸੰਪਰਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਪੇਨ ਦੇ ਇੱਕ ਹਸਪਤਾਲ ਨੇ ਸ਼ਾਲਿਨੀ ਦੇ ਮੁਫ਼ੳਮਪ;ਤ ਇਲਾਜ ਲਈ ਹਾਮੀ ਭਰ ਦਿੱਤੀ ਹੈ।

SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement