ਇਹ ਨੇ ਮਾਲਿਸ਼ ਕਰਨ ਦੇ ਲਾਭ…
Published : Nov 19, 2017, 4:57 pm IST
Updated : Nov 19, 2017, 11:27 am IST
SHARE ARTICLE

ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਵਟ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਿਸ਼ ਇੱਕ ਚਮਤਕਾਰੀ ਇਲਾਜ਼ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ 10-12 ਮਿੰਟ ਮਾਲਿਸ਼ ਕਰੋ ਅਤੇ ਸੁਖੀ ਹੋ ਜਾਓ । ਮਾਲਿਸ਼ ਨਾਲ ਸਰੀਰ ਵਿੱਚ ਇੱਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਂ ਰਸਾਇਣ ਪੈਦਾ ਹੁੰਦਾ ਹੈ, ਜਿਸ ਨਾਲ ਕਰੋਨਰੀ ਧਮਨੀ ‘ਚ ਖੂਨ ਸੰਚਾਰ 15 ਫੀਸਦੀ ਤੋਂ ਵਧੇਰੇ ਵਧ ਜਾਂਦਾ ਹੈ।


ਮਾਲਿਸ਼ ਅਰਥਾਤ ਮਸਾਜ ਭਾਰਤੀ ਜਨ-ਜੀਵਨ ਵਿਚ ਪ੍ਰਚਲਤ ਸਿਹਤ ਲਾਭ ਦੀ ਇਕ ਸੁਭਾਵਿਕ ਪ੍ਰਕਿਰਿਆ ਹੈ। ਇਸ ਦੀ ਲੋੜ ਬਾਲ ਉਮਰ ਤੋਂ ਲੈ ਕੇ ਬੁਢਾਪੇ ਤੱਕ ਬਣੀ ਰਹਿੰਦੀ ਹੈ। ਮਨੁੱਖੀ ਜੀਵਨ ਦੇ ਹਰ ਪੜਾਅ ਵਿਚ ਅਤੇ ਰੋਗਾਂ ਦੀ ਕਿਸੇ ਵੀ ਹਾਲਤ ਵਿਚ ਸਹੀ ਮਾਲਿਸ਼ ਨਾਲ ਲਾਭ ਪਾਇਆ ਜਾ ਸਕਦਾ ਹੈ


ਇਹ ਸਭ ਤੋਂ ਜ਼ਿਆਦਾ ਪ੍ਰਾਚੀਨ ਆਯੁਰਵੇਦ ਚਿਕਿਤਸਕਾਂ ਵਿੱਚ ਸਿਹਤ ਦੇ ਲਾਭ ਪੱਖੋਂ ਵਰਨਣਯੋਗ ਹੈ। ਆਯੁਰਵੇਦ ਚਿਕਿਤਸਕ ਇਸ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ ਜਦੋਂ ਕਿ ਆਧੁਨਿਕ ਚਿਕਿਤਸਾ ਜਗਤ ਇਸ ‘ਤੇ ਵੰਡਿਆ ਹੋਇਆ ਹੈ। ਆਮ ਲੋਕ ਇਸ ਨੂੰ ਰੋਗਾਂ ਦਾ ਇਲਾਜ ਕਰਨ ਦਾ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਮੰਨਦੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਦੇਸ਼ ਦੇ ਹਰ ਘਰ ਵਿਚ ਚਲੀ ਆ ਰਹੀ ਇਕ ਆਮ ਪਰੰਪਰਾ ਹੈ।


ਮਾਲਿਸ਼ ਨਾਲ ਸਰੀਰ ਦੀਆਂ ਪ੍ਰਣਾਲੀਆਂ ਸੁਧਰਦੀਆਂ ਹਨ। ਚੰਗੀ ਨੀਂਦ ਆਉਂਦੀ ਹੈ। ਇਹ ਸਰੀਰ ਨੂੰ ਚੁਸਤੀ-ਫੁਰਤੀ ਨਾਲ ਭਰ ਦਿੰਦੀ ਹੈ। ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਮਾਲਿਸ਼ ਦੀਆਂ ਕਈ ਕਿਸਮਾਂ ਅਤੇ ਵਿਧੀਆਂ ਹਨ। ਇਥੇ ਸਵੇਰੇ ਉੱਠ ਕੇ ਸਰੀਰ ਦੀ ਸਫ਼ਾਈ ਤੋਂ ਬਾਅਦ ਮਾਲਿਸ਼ ਕਰਕੇ ਨਹਾਉਣ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਦੀ ਪ੍ਰਾਚੀਨ ਪਰੰਪਰਾ ਹੈ। ਬਾਲ ਅਵਸਥਾ ਵਿਚ ਬੱਚੇ ਅਤੇ ਬਾਲਕ ਨੂੰ ਤੇਲ ਲਗਾ ਕੇ ਮਾਲਿਸ਼ ਕਰਨ ਦੀ ਪਰੰਪਰਾ ਹੈ ਰੋਗਾਣੂਅਵਸਥਾ ਵਿਚ ਵੀ ਰੋਗੀ ਦੀ ਮਾਲਿਸ਼ ਕੀਤੀ ਜਾਂਦੀ ਹੈ।


ਮਾਲਿਸ਼ ਕਦੋਂ, ਕਿਵੇਂ ਕਰਨੀ ਚਾਹੀਦੀ ਹੈ?

ਸਵੇਰੇ ਪਖਾਨਾ ਜਾਣ ਤੋਂ ਬਾਅਦ ਅਤੇ ਨਹਾਉਣ ਤੋਂ ਪਹਿਲਾਂ ਮਾਲਿਸ਼ ਕਰਨੀ ਠੀਕ ਹੁੰਦੀ ਹੈ। ਮਾਲਿਸ਼ ਖੁਦ ਕਰੋ ਜਾਂ ਦੂਜਿਆਂ ਤੋਂ ਕਰਵਾਓ। ਮਾਲਿਸ਼ ਹਮੇਸ਼ਾ ਖਾਲੀ ਪੇਟ ਕੀਤੀ ਜਾਂਦੀ ਹੈ। ਮਾਲਿਸ਼ ਹਮੇਸ਼ਾ ਹਲਕੇ-ਹਲਕੇ ਦਬਾਅ ਨਾਲ ਕਰੋ।  ਸਭ ਤੋਂ ਅਖੀਰ ਵਿੱਚ ਸਿਰ ਦੀ ਮਾਲਿਸ਼ ਕੀਤੀ ਜਾਂਦੀ ਹੈ।  ਮਾਲਿਸ਼ ਤੋਂ ਤੁਰੰਤ ਬਾਅਦ ਕੋਸੇ ਪਾਣੀ ਨਾਲ ਨਹਾਓ।  ਬੁਖਾਰ, ਕਬਜ਼, ਵਰਤ, ਉਲਟੀ, ਦਸਤ, ਗਰਭ ਅਵਸਥਾ, ਹੱਡੀ ਟੁੱਟਣ, ਸੁੱਜੇ ਹੋਏ ਸਥਾਨ ਦੀ ਮਾਲਸ਼ ਨਾ ਕਰੋ। ਦਿਲ ਦੇ ਰੋਗ ਦੀ ਹਾਲਤ ਵਿੱਚ ਦਿਲ ਤੋਂ ਬਾਹਰ ਵੱਲ ਨੂੰ ਮਾਲਿਸ਼ ਕਰੋ।


ਇਹ ਨੇ ਮਾਲਿਸ਼ ਕਰਨ ਦੇ ਲਾਭ

ਇਸ ਨਾਲ ਚੁਸਤੀ-ਫੁਰਤੀ ਮਿਲਦੀ ਹੈ। ਸਰੀਰ ਤੰਦਰੁਸਤ ਅਤੇ ਮਨ ਖ਼ੁਸ਼ ਰਹਿੰਦਾ ਹੈ। ਇਹ ਸਭ ਰੋਗਾਂ ਤੋਂ ਬਚਾਉਂਦੀ ਹੈ। ਮਾਲਿਸ਼ ਨਾਲ ਥਕਾਵਟ ਦੂਰ ਹੁੰਦੀ ਹੈ। ਚਮੜੀ ਚਮਕਦਾਰ ਅਤੇ ਮੁਲਾਇਮ ਹੋ ਜਾਂਦੀ ਹੈ। ਝੁਰੜੀਆਂ ਛੇਤੀ ਨਹੀਂ ਪੈਂਦੀਆਂ।  ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।  ਇਸ ਨਾਲ ਜਕੜਨ ਅਤੇ ਥਕਾਵਟ ਦੂਰ ਹੁੰਦੀ ਹੈ। ਮਨ ਸ਼ਾਂਤ ਹੁੰਦਾ ਹੈ ਅਤੇ ਗੂੜ੍ਹੀ ਨੀਂਦ ਆਉਂਦੀ ਹੈ।  ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।  ਮਾਲਿਸ਼ ਨਾਲ ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਹੁੰਦੀ ਹੈ। ਮਾਲਿਸ਼ ਤਣਾਅਮੁਕਤ ਕਰਕੇ ਮਾਨਸਿਕ ਰਾਹਤ ਦਿਵਾਉਂਦੀ ਹੈ।


SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement