
1. ਦੋ ਪੱਕੇ ਹੋਏ ਕੇਲਿਆਂ ਨੂੰ
ਚੰਗੀ ਤਰ੍ਹਾਂ ਮੈਸ਼ ਕਰ ਕੇ ਉਸ ਵਿਚ ਦੋ ਵੱਡੇ ਚਮਚ ਸ਼ਹਿਦ, ਦਹੀਂ ਤੇ ਜੈਤੂਨ ਦਾ ਤੇਲ ਮਿਲਾ
ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਵਾਲਾਂ ਉਤੇ ਲਗਾ ਕੇ ਅੱਧਾ ਘੰਟਾ ਰਹਿਣ ਦਿਉ। ਫਿਰ
ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਉ।
2. ਨਿੰਬੂ ਦਾ ਰਸ ਅਤੇ ਨਾਰੀਅਲ : ਨਾਰੀਅਲ ਦੇ
ਦੁੱਧ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਮਿਸ਼ਰਣ ਬਣਾ ਲਉ। ਇਸ ਪਿੱਛੋਂ ਇਹ ਇਕ ਕਰੀਮੀ ਪੇਸਟ
ਵਾਂਗ ਬਣ ਜਾਵੇਗਾ। ਇਸ ਮਿਸ਼ਰਣ ਨੂੰ ਸਿਰ 'ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰੋ।
ਪਿੱਛੋਂ ਗਰਮ ਤੋਲੀਏ ਨਾਲ ਵਾਲ ਢੱਕ ਲਉ ਤੇ ਇਕ ਘੰਟੇ ਬਾਅਦ ਸਿਰ ਧੋ ਲਉ। ਹਫ਼ਤੇ ਵਿਚ ਤਿੰਨ
ਵਾਰ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ।
3. ਕਵਾਰ : ਕਵਾਰ ਤੁਹਾਡੇ ਵਾਲਾਂ ਲਈ
ਇਕ ਜੜੀ-ਬੂਟੀ ਹੈ। ਅੱਧਾ ਕੱਪ ਗਰਮ ਤੇਲ ਅਤੇ ਕਵਾਰ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਕੇ
ਅਪਣੇ ਵਾਲਾਂ 'ਤੇ ਲਗਾਉ। ਅੱਧੇ ਘੰਟੇ ਤਕ ਲਗਾ ਕੇ ਧੋ ਲਉ। ਇਸ ਨਾਲ ਵਾਲ ਚਮਕਦਾਰ ਬਣਦੇ
ਹਨ।