ਜਾਣੋ, ਬਿਨਾਂ ਪਕਾਏ ਅੰਡਾ ਖਾਣ ਦੇ ਸਰੀਰ ਨੂੰ ਕੀ ਹਨ ਫਾਇਦੇ (Tips)
Published : Nov 15, 2017, 8:44 pm IST
Updated : Apr 10, 2020, 1:44 pm IST
SHARE ARTICLE
ਜਾਣੋ, ਬਿਨਾਂ ਪਕਾਏ ਅੰਡਾ ਖਾਣ ਦੇ ਸਰੀਰ ਨੂੰ ਕੀ ਹਨ ਫਾਇਦੇ (Tips)
ਜਾਣੋ, ਬਿਨਾਂ ਪਕਾਏ ਅੰਡਾ ਖਾਣ ਦੇ ਸਰੀਰ ਨੂੰ ਕੀ ਹਨ ਫਾਇਦੇ (Tips)

ਜਾਣੋ, ਬਿਨਾਂ ਪਕਾਏ ਅੰਡਾ ਖਾਣ ਦੇ ਸਰੀਰ ਨੂੰ ਕੀ ਹਨ ਫਾਇਦੇ (Tips)

 

 ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਦਿਨ ਵਿੱਚ ਘੱਟ ਤੋਂ ਘੱਟ ਇਕ ਵਾਰ ਤਾਂ ਅੰਡਾ ਖਾਣਾ ਜ਼ਰੂਰ ਪਸੰਦ ਕਰਦੇ ਹਨ। ਅੰਡਾ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਅਤੇ ਮਿਨਰਲਸ ਮਿਲਦੇ ਹਨ ਪਰ ਕਈ ਲੋਕ ਨਾਸ਼ਤੇ ਵਿੱਚ ਅੰਡਾ ਖਾਣਾ ਪਸੰਦ ਕਰਦੇ ਹਨ। ਤੁਸੀਂ ਵੀ ਅੰਡੇ ਦੀ ਭੁਰਜੀ ਜਾਂ ਫਿਰ ਆਮਲੇਟ ਖਾਂਧੇ ਹੋਵੋਗੇ ਪਰ ਕੀ ਤੁਸੀਂ ਕਦੇ ਇਸ ਨੂੰ ਬਿਨਾਂ ਪਕਾਏ ਖਾਧਾ ਹੈ। ਜੇ ਨਹੀਂ ਤਾਂ ਜ਼ਰੂਰ ਟ੍ਰਾਈ ਕਰੋ। ਅਸਲ ਵਿਚ ਅੰਡੇ ਨੂੰ ਪਕਾਉਂਦੇ ਸਮੇਂ ਇਸ ਵਿਚ ਮੌਜੂਦ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਅਜਿਹੇ ਵਿਚ ਬਿਨਾਂ ਪਕਾਏ ਅੰਡਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

 

ਬਿਨਾਂ ਪਕਾਏ ਅੰਡਾ ਖਾਣ ਦੇ ਫਾਇਦੇ

ਇਨਫੈਕਸ਼ਨ — ਕੱਚਾ ਅੰਡਾ ਪਕਾਏ ਹੋਏ ਅੰਡੇ ਦੀ ਤੁਲਨਾ ਵਿੱਚ ਘੱਟ ਸੰਕ੍ਰਮਿਤ ਹੁੰਦਾ ਹੈ। ਅਸਲ ਵਿੱਚ ਪਕਾਉਂਦੇ ਸਮੇਂ ਅੰਡੇ ਵਿੱਚ ਮੌਜੂਦ ਪ੍ਰੋਟੀਨ ਦੀ ਮੂਲ ਸਰੰਚਨਾ ਬਦਲ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ।

 

ਪ੍ਰੋਟੀਨ ਦੀ ਕਮੀ — ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੁੰਦੀ ਹੈ। ਅਜਿਹੇ ਵਿੱਚ ਨਾਸ਼ਤੇ ਵਿੱਚ ਇਸ ਦੀ ਵਰਤੋਂ ਜ਼ਰੂਰ ਕਰੋ।

 

ਅੰਖਾਂ ਦੀ ਰੌਸ਼ਨੀ — ਕੱਚੇ ਅੰਡੇ ਵਿੱਚ ਵਿਟਾਮਿਨ-ਏ ਮੌਜੂਦ ਹੁੰਦਾ ਹੈ। ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਅੰਖਾਂ ਦੀ ਰੌਸ਼ਨੀ ਵਧਦੀ ਹੈ।

 

ਛਾਤੀ ਦੇ ਕੈਂਸਰ — ਇਸ ਵਿੱਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ-ਬੀ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

 

ਦਿਲ ਸਬੰਧੀ — ਜੇ ਤੁਹਾਨੂੰ ਦਿਲ ਸਬੰਧੀ ਕੋਈ ਸਮੱਸਿਆ ਹੈ ਤਾਂ ਹਫਤੇ ਵਿੱਚ ਇਕ ਹੀ ਅੰਡਾ ਖਾਓ।

 

ਚਮੜੀ — ਅੰਡੇ ਦੇ ਪੀਲੇ ਹਿੱਸੇ ਵਿੱਚ ਬਾਓਟਿਨ ਹੁੰਦਾ ਹੈ। ਜੋ ਚਮੜੀ ਲਈ ਫਾਇਦੇਮੰਦ ਹੁੰਦਾ ਹੈ।

 

ਟੈਂਸ਼ਨ ਦੂਰ ਕਰੋ — ਅੰਡੇ ਵਿੱਚ ਮੌਜੂਦ ਵਿਟਾਮਿਨ ਬੀ-12 ਟੈਂਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਉਂਝ ਹੀ ਇਸ ਵਿੱਚ ਮੌਜੂਦ ਕੁੱਝ ਤੱਤ ਡਿਪ੍ਰੈਸ਼ਨ ਦੂਰ ਕਰਨ ਵਿੱਚ ਵੀ ਮਦਦ ਕਰਦੇ ਹਨ।

 

ਯਾਦਦਾਸ਼ਤ ਤੇਜ਼ ਕਰੇ — ਅੰਡੇ ਵਿੱਚ ਮੌਜੂਦ ਓਮੇਗਾ 3 ਵਿਟਾਮਿਨ ਅਤੇ ਫੈਟੀ ਐਸਿਡ ਦਿਮਾਗ ਲਈ ਬਹੁਤ ਹੀ ਫਾਇਦੇਮੰਦ ਹੈ। ਅੰਡੇ ਵਿੱਚ ਮੌਜੂਦ ਕੋਲੀਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

 

ਵਾਲਾਂ ਲਈ ਫਾਇਦੇਮੰਦ — ਅੰਡੇ ਦੇ ਪੀਲੇ ਹਿੱਸੇ ਵਿੱਚ ਬਾਓਟਿਕ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਅੰਡੇ ਦੇ ਪੀਲੇ ਹਿੱਸੇ ਨੂੰ ਵਾਲਾਂ ਵਿੱਚ ਲਗਾਉਣ ਨਾਲ ਵਾਲ ਕੋਮਲ ਅਤੇ ਮੁਲਾਇਮ ਹੁੰਦੇ ਹਨ।

 

ਐਨਰਜੀ ਨਾਲ ਭਰਪੂਰ — ਨਾਸ਼ਤੇ ਵਿੱਚ ਅੰਡਾ ਖਾਣ ਨਾਲ ਤੁਸੀਂ ਦਿਨ ਭਰ ਐਨਰਜ਼ੀ ਨਾਲ ਭਰਪੂਰ ਰਹਿੰਦੇ ਹੋ। ਇਹ ਤੁਹਾਡੀ ਕੰਮ ਕਰਨ ਦੀ ਤਾਕਤ ਨੂੰ ਵਧਾਉਂਦਾ ਹੈ।

 

ਭਾਰ ਵਧਾਉਣ ਅਤੇ ਘਟਾਉਣ ਵਿੱਚ ਮਦਦਗਾਰ — ਜੇ ਤੁਸੀਂ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੰਡੇ ਦਾ ਸਿਰਫ ਸਫੇਦ ਭਾਗ ਹੀ ਖਾਓ। ਇਸ ਨਾਲ ਕਾਫੀ ਦੇਰ ਤੱਕ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਸੀਂ ਓਵਰਡਾਈਟ ਤੋਂ ਵੀ ਬਚ ਸਕਦੇ ਹੋ। ਉਂਝ ਹੀ ਜਿਨ੍ਹਾਂ ਲੋਕਾਂ ਨੇ ਭਾਰ ਵਧਾਉਣਾ ਹੈ, ਉਨ੍ਹਾਂ ਨੂੰ ਅੰਡੇ ਦਾ ਪੀਲਾ ਹਿੱਸਾ ਖਾਣਾ ਚਾਹੀਦਾ ਹੈ। ਹਿੱਸਾ ਖਾਣਾ ਚਾਹੀਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement