
ਖਾਣਾ ਖਾਂਦੇ ਸਮੇਂ ਉਸ ਦੇ ਨਾਲ ਚਟਣੀ ਖਾਣਾ ਤਾਂ ਹਰ ਕੋਈ ਪਸੰਦ ਕਰਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਚਟਣੀ ਦੀ ਵਰਤੋਂ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਅੰਬ ਦੀ ਚਟਣੀ ਤੋਂ ਲੈ ਕੇ ਪੁਦੀਨੇ ਦੀ ਚਟਣੀ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਤਾਂ ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ।
ਨਾਸ਼ਤੇ ਵਿੱਚ ਜੇਕਰ ਤੁਸੀਂ ਚਟਣੀ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਟੇਸਟ ਤਾਂ ਮਿਲਦਾ ਹੀ ਹੈ, ਨਾਲ ਹੀ ਸਰੀਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਕੁੱਝ ਚਟਣੀਆਂ ਵਿੱਚ ਦਵਾਈ ਵਾਲੇ ਗੁਣ ਵੀ ਹੁੰਦੇ ਹਨ। ਜੋ ਨਾ ਕੇਵਲ ਤੁਹਾਡੀ ਸਿਹਤ ਨੂੰ ਫਿਟ ਰੱਖਣ ਵਿੱਚ ਮਦਦ ਕਰਦੇ ਹਨ ਸਗੋਂ ਤੁਹਾਡੀ ਭੁੱਖ ਨੂੰ ਵੀ ਸ਼ਾਂਤ ਕਰਦੇ ਹਨ।
ਆਂਵਲੇ ਦੀ ਚਟਣੀ: ਆਂਵਲੇ ਦੀ ਚਟਣੀ ਖਾਣ ਨਾਲ ਇੰਮੀਊਨ ਸਿਸਟਮ ਠੀਕ ਰਹਿੰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਹੋਰ ਪੌਸ਼ਟਿਕ ਤੱਤ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਨਾਲ ਹੀ ਇਸ ਚਟਣੀ ਵਿੱਚ ਅਦਰਕ ਅਤੇ ਨਿੰਬੂ ਮਿਲਾ ਕੇ ਸੇਵਨ ਕਰਨ ਨਾਲ ਦਿਲ ਦਾ ਰੋਗ ਦੂਰ ਹੁੰਦਾ ਹੈ।
ਧਨੀਏ ਦੀ ਚਟਣੀ: ਇਸ ਵਿੱਚ ਵਿਟਾਮਿਨ – ਸੀ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ। ਇਸ ਨਾਲ ਸ਼ੂਗਰ ਵਰਗੀ ਸਮੱਸਿਆ ਦੂਰ ਰਹਿੰਦੀ ਹੈ। ਇਸੇ ਤਰ੍ਹਾਂ ਪੁਦੀਨੇ ਦੀ ਚਟਣੀ ਵਿੱਚ ਐਂਟੀ – ਬੈਕਟੀਰਿਅਲ ਗੁਣ ਮੌਜੂਦ ਰਹਿੰਦੇ ਹਨ, ਜਿਸ ਦੇ ਨਾਲ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਧਨੀਏ, ਅਦਰਕ ਅਤੇ ਲਸਣ ਵਾਲੀ ਚਟਣੀ ਖਾਣ ਨਾਲ ਆਂਤੜਾਂ ਦੀਆਂ ਸਮੱਸਿਆਵਾਂ, ਬੁਖ਼ਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ।
ਕਰੀ ਪੱਤੇ ਦੀ ਚਟਣੀ: ਇਸ ਚਟਣੀ ਵਿੱਚ ਆਇਰਨ ਅਤੇ ਫੋਲਕ ਐਸਿਡ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ। ਕੈਲਸ਼ੀਅਮ ਅਤੇ ਕਈ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਮਜ਼ਬੂਤ ਬਣੇ ਰਹਿੰਦੇ ਹਨ। ਇਸ ਚਟਣੀ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਐਨੀਮੀਆ ਯਾਨੀ ਖ਼ੂਨ ਦੀ ਕਮੀ, ਹਾਈ ਬੀ ਪੀ ਅਤੇ ਸ਼ੂਗਰ ਵਰਗੀਆਂ ਪਰੇਸ਼ਾਨੀਆਂ ਤੋਂ ਦੂਰ ਰਹਿੰਦਾ ਹੈ।
ਟਮਾਟਰ ਦੀ ਚਟਣੀ: ਟਮਾਟਰ ਵਿੱਚ ਵਿਟਾਮਿਨ ਸੀ, ਲਾਇਕੋਪੀਨ, ਵਿਟਾਮਿਨ, ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਨਾਲ ਹੀ ਇਸ ਵਿੱਚ ਕੋਲੈਸਟ੍ਰਾਲ ਨੂੰ ਘੱਟ ਕਰਨ ਵਾਲੇ ਤੱਤ ਸਮਰੱਥ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਇਸ ਤਰ੍ਹਾਂ ਦੀ ਚਟਣੀ ਖਾਣਾ ਕਾਫ਼ੀ ਫ਼ਾਇਦੇਮੰਦ ਰਹਿੰਦਾ ਹੈ।
ਪਿਆਜ਼ ਅਤੇ ਲਸਣ ਦੀ ਚਟਣੀ: ਲਸਣ ਇੱਕ ਸ਼ਕਤੀਸ਼ਾਲੀ ਕੁਦਰਤੀ ਐਂਟੀ-ਬਾਇਓਟਿਕ, ਐਂਟੀ- ਫੰਗਲ ਅਤੇ ਐਂਟੀ ਬੈਕਟੀਰਿਅਲ ਦਵਾਈ ਹੈ। ਇਹ ਉਮਰ ਦੇ ਨਾਲ ਹੋਣ ਵਾਲੇ ਸਰੀਰਕ ਪਰਿਵਰਤਨਾਂ ਨੂੰ ਘੱਟ ਕਰਨ ਅਤੇ ਰੋਗਾਂ ਨੂੰ ਦਰੁਸਤ ਕਰਨ ਵਿੱਚ ਸਹਾਇਤਾ ਕਰਦਾ ਹੈ।
ਪੁਦੀਨੇ ਦੀ ਚਟਣੀ: ਪੁਦੀਨੇ ਦੀ ਚਟਣੀ ਖਾਣ ਨਾਲ ਉਂਝ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਗੁਣ ਤੁਹਾਡੇ ਪੇਟ ਨੂੰ ਠੀਕ ਰੱਖ ਕੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਵਿੱਚ ਧਨੀਆ, ਅਦਰਕ, ਅਤੇ ਲਸਣ ਮਿਲਾ ਕੇ ਖਾਣ ਨਾਲ ਤੁਹਾਡੀਆਂ ਆਂਤੜੀਆਂ ਦੀਆਂ ਸਮੱਸਿਆ, ਬੁਖ਼ਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਵਿੱਚ ਇਸ ਨੂੰ ਖਾਣ ਨਾਲ ਡਿਲੀਵਰੀ ਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਚਟਣੀ ਨੂੰ ਗਾੜ੍ਹਾ ਬਣਾਉਣ ਨਾਲ ਤੁਸੀਂ ਇਸ ਨੂੰ ਕੁੱਝ ਦਿਨਾਂ ਤੱਕ ਰੱਖ ਵੀ ਸਕਦੇ ਹੋ।