ਜੇ ਤੁਸੀਂ ਵੀ ਕਰਦੇ ਹੋ ਗਰੀਨ ਟੀ ਦਾ ਜ਼ਿਆਦਾ ਸੇਵਨ, ਤਾਂ ਹੋ ਜਾਓ ਸਾਵਧਾਨ
Published : Feb 21, 2018, 4:55 pm IST
Updated : Mar 21, 2018, 5:17 pm IST
SHARE ARTICLE
ਜ਼ਿਆਦਾ ਮਾਤਰਾ ਵਿਚ ਗਰੀਨ ਟੀ ਪੀਣਾ ਤੁਹਾਡੀ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੀ ਹੈ।
ਜ਼ਿਆਦਾ ਮਾਤਰਾ ਵਿਚ ਗਰੀਨ ਟੀ ਪੀਣਾ ਤੁਹਾਡੀ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੀ ਹੈ।

ਇਕ ਦਿਨ ਵਿਚ ਤਕਰੀਬਨ 300 – 400 ਮਿਲੀ ਗਰਾਮ ਹੀ ਗਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ

ਗਰੀਨ ਟੀ ਹਰ ਤਰਫ਼ ਤੋਂ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਨੇਮੀ ਸੇਵਨ ਨਾਲ ਭਾਰ ਵਿਚ ਕਮੀ ਆਉਂਦੀ ਹੈ, ਚਮੜੀ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ, ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਟਾਕਸਿੰਸ ਸਰੀਰ ਤੋਂ ਬਾਹਰ ਹੋ ਜਾਂਦੇ ਹਨ। ਇਨ੍ਹਾਂ ਸਾਰੇ ਫ਼ਾਇਦਿਆਂ ਦੇ ਬਾਵਜੂਦ ਜ਼ਿਆਦਾ ਮਾਤਰਾ ਵਿਚ ਗਰੀਨ ਟੀ ਪੀਣਾ ਤੁਹਾਡੀ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੀ ਹੈ।

ਇਸ ਨਾਲ ਉਲਟੀ, ਦਸਤ, ਕਬਜ਼, ਸਿਰ ਦਰਦ, ਢਿੱਡ ਦਰਦ, ਅਨੀਂਦਰਾ ਆਦਿ ਸਮੱਸਿਆਵਾਂ ਜਨਮ ਲੈਂਦੀਆਂ ਹਨ। ਮਾਹਿਰਾਂ ਦੇ ਮੁਤਾਬਿਕ ਇਕ ਦਿਨ ਵਿਚ ਤਕਰੀਬਨ 300 – 400 ਮਿਲੀ ਗਰਾਮ ਹੀ ਗਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਚੱਲੋ ਜਾਣਦੇ ਹਾਂ ਕਿ ਜੇਕਰ ਅਸੀਂ ਜ਼ਿਆਦਾ ਮਾਤਰਾ ਵਿਚ ਗਰੀਨ ਟੀ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।



ਢਿੱਡ ਸਬੰਧੀ ਸਮੱਸਿਆਵਾਂ: ਗਰੀਨ ਟੀ ਵਿਚ ਘੱਟ ਮਾਤਰਾ ਵਿਚ ਹੀ ਠੀਕ ਕੈਫ਼ੀਨ ਪਾਇਆ ਜਾਂਦਾ ਹੈ। ਇਹ ਢਿੱਡ ਸਬੰਧੀ ਸਮੱਸਿਆ ਦਾ ਕਾਰਨ ਹੋ ਸਕਦਾ ਹੈ। ਕੈਫ਼ੀਨ ਤੁਹਾਡੇ ਢਿੱਡ ਵਿਚ ਐਸਿਡ ਦੀ ਮਾਤਰਾ ਵਧਾ ਦਿੰਦਾ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਸ ਨਾਲ ਢਿੱਡ ਦਰਦ ਅਤੇ ਜੀ ਮਚਲਣਾ ਦੀ ਸਮੱਸਿਆ ਹੋ ਸਕਦੀ ਹੈ।



ਨੀਂਦ ਦੀ ਸਮੱਸਿਆ: ਰਾਤ ਨੂੰ ਸੌਦੇ ਸਮੇਂ ਕਦੇ ਗਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਹ ਤੁਹਾਡੀਆਂ ਨਾੜੀਆਂ ਨੂੰ ਸਰਗਰਮ ਕਰ ਦਿੰਦਾ ਹੈ। ਜਿਸ ਦੇ ਨਾਲ ਤੁਹਾਡੀ ਨੀਂਦ ਵਿਚ ਪ੍ਰੇਸ਼ਾਨੀ ਆਉਣ ਲੱਗਦੀ ਹੈ ਅਤੇ ਤੁਸੀਂ ਦੇਰ ਰਾਤ ਤੱਕ ਜਾਗੇ ਰਹਿੰਦੇ ਹੋ।

ਆਇਰਨ ਦੀ ਕਮੀ: ਇਕ ਜਾਂਚ ਦੇ ਮੁਤਾਬਿਕ ਬਹੁਤ ਜ਼ਿਆਦਾ ਮਾਤਰਾ ਵਿਚ ਗਰੀਨ ਟੀ ਦੀ ਵਰਤੋਂ ਐਨੀਮੀਆ ਦੀ ਵਜ੍ਹਾ ਬਣ ਸਕਦਾ ਹੈ। ਇਸ ਵਿਚ tannins ਅਤੇ polyphenols ਪਾਏ ਜਾਂਦੇ ਹਨ ਜੋ ਸਰੀਰ ਦੇ ਆਇਰਨ ਨੂੰ ਅਵਸ਼ੋਸ਼ਿਤ ਕਰਨ ਦੀ ਸਮਰੱਥਾ ਉਤੇ ਅਸਰ ਪਾਉਂਦੇ ਹਨ। ਅਜਿਹੇ ਵਿਚ ਐਨੀਮੀਆ ਦੀ ਸੰਭਾਵਨਾ ਵੱਧ ਜਾਂਦੀ ਹੈ।



ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ: ਗਰੀਨ ਟੀ ਵਿਚ ਮੌਜੂਦ ਕੈਫ਼ੀਨ ਤੁਹਾਡੇ ਦਿਲ ਦੀ ਧੜਕਣ ਨੂੰ ਅਨਿਯਮਿਤ ਕਰ ਸਕਦਾ ਹੈ। ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਗਰੀਨ ਟੀ ਵਿਚ ਪਾਇਆ ਜਾਣ ਵਾਲਾ Caffeine seg syndrome ਦਾ ਕਾਰਨ ਹੁੰਦਾ ਹੈ।

ਡਾਇਰੀਆ: ਗਰੀਨ ਟੀ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਡਾਇਰੀਆ ਦਾ ਕਾਰਨ ਹੋ ਸਕਦਾ ਹੈ। ਅਜਿਹੇ ਵਿਚ ਇਸ ਦੀ ਸਮੁਚਿਤ ਮਾਤਰਾ ਹੀ ਸੇਵਨ ਕਰਨ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ।



ਉਲਟੀ: ਇਕ ਜਾਂਚ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਗਰੀਨ ਟੀ ਵਿਚ ਪਾਏ ਜਾਣ ਵਾਲੇ Polyphenols oxidative stress ਦਾ ਕਾਰਨ ਬਣਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿਚ ਗਰੀਨ ਟੀ ਪੀਂਦੇ ਹੋ ਤਾਂ ਇਹ ਉਲਟੀ ਅਤੇ ਮਨ ਮਚਲਣ ਦਾ ਕਾਰਨ ਬਣ ਸਕਦਾ ਹੈ।

ਸੀਨੇ ‘ਚ ਜਲਨ: ਗਰੀਨ ਟੀ ਦਾ Nature Acidic ਹੁੰਦਾ ਹੈ। ਅਜਿਹੇ ਵਿਚ ਜ਼ਿਆਦਾ ਗਰੀਨ ਟੀ ਪੀਣਾ ਸੀਨੇ ਵਿਚ ਜਲਨ ਦੀ ਵਜ੍ਹਾ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement