ਜੇਕਰ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ ਤਾਂ ਹੋ ਸਕਦਾ ਇਸ ਬਿਮਾਰੀ ਖ਼ਤਰਾ !
Published : Sep 19, 2017, 4:16 pm IST
Updated : Sep 19, 2017, 10:46 am IST
SHARE ARTICLE

ਪੇਂਡੂ ਖੇਤਰਾਂ ਵਿੱਚ ਪਸ਼ੂਆਂ ਦਾ ਦੁੱਧ ਕੱਚਾ ਹੀ ਪੀਣ ਦਾ ਚਲਨ ਹੈ ਅਤੇ ਲੋਕ ਇਸਨੂੰ ਫਾਇਦੇਮੰਦ ਮੰਨਦੇ ਹਨ। ਉਥੇ ਹੀ ਪਿਛਲੇ ਕੁਝ ਸਮੇਂ ਤੋਂ ਬਕਰੀ ਦੇ ਕੱਚੇ ਦੁੱਧ ਨੂੰ ਡੇਂਗੂ ਦੀ ਕਾਰਗਰ ਦਵਾਈ ਮੰਨਿਆ ਜਾ ਰਿਹਾ ਹੈ। ਇਸ ਕਾਰਨ ਸ਼ਹਿਰਾਂ ਵਿੱਚ ਵੀ ਲੋਕ ਇਸਦਾ ਸੇਵਨ ਕਰ ਰਹੇ ਹਨ, ਪਰ ਇਸ ਸਭ ਦੇ ਉਲਟ ਮਾਹਿਰ ਕਹਿੰਦੇ ਹਨ ਕਿ ਬਿਨਾਂ ਉਬਲੇ ਕਿਸੇ ਵੀ ਪਸ਼ੂ ਦੇ ਦੁੱਧ ਦਾ ਸੇਵਨ ਕਰਨਾ ਨੁਕਸਾਨਦੇਹ ਹੈ। ਅਜਿਹਾ ਕਰਨ ਉੱਤੇ ਬਰੂਸਲੋਸਿਸ ਵੀ ਹੋ ਸਕਦੀ ਹੈ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।

ਮਾਮਲਾ ਆਇਆ ਸਾਹਮਣੇ

ਹਾਲ ਹੀ ਵਿੱਚ ਮੇਦਾਂਤਾ-ਮੈਡੀਸਿਟੀ ਗੁਰੂਗ੍ਰਾਮ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਬਜ਼ੁਰਗ ਰੋਗੀ ਨੂੰ ਪਿਛਲੇ ਕਰੀਬ ਦੋ ਮਹੀਨੇ ਤੋਂ ਸਾਹ ਲੈਣ ਵਿੱਚ ਦਿੱਕਤ ਤੇ ਵਾਰ-ਵਾਰ ਬੁਖ਼ਾਰ ਦੀ ਸਮੱਸਿਆ ਸੀ। ਬਲੱਡ ਕਲਚਰ ਦੀ ਜਾਂਚ ਵਿੱਚ ਬਰੂਸਲੋਸਿਸ ਦਾ ਪਤਾ ਚੱਲਿਆ। ਜਿਹੜਾ ਪਸ਼ੂਆਂ ਤੋਂ ਹੋਣ ਵਾਲਾ ਬੈਕਟੀਰੀਆ ਇਨਫੈਕਸ਼ਨ ਹੈ। ਡਾਕਟਰਾਂ ਨੇ ਜਦੋਂ ਕਾਰਨਾਂ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਹ ਰੋਜ਼ਾਨਾ ਬੱਕਰੀ ਦਾ ਕੱਚਾ ਦੁੱਧ ਪੀਂਦੇ ਸਨ ਤੇ ਆਮ ਤੌਰ ‘ਤੇ ਪਸ਼ੂਆਂ ਵਿੱਚ ਪਾਇਆ ਜਾਣ ਵਾਲਾ ਘਾਤਕ ਬੈਕਟੀਰੀਆ ਉਸ ਦੇ ਸਰੀਰ ਵਿੱਚ ਆ ਗਿਆ।



ਕੀ ਕਹਿੰਦੇ ਡਾਕਟਰ

ਮੇਦਾਂਤਾ ਦੀ ਇੰਟਰਨਲ ਮੈਡੀਸਨ ਦੀ ਡਾਇਰੈਕਟਰ ਡਾ. ਸੁਸ਼ੀਲਾ ਕਟਾਰੀਆ ਨੇ ਦੱਸਿਆ ਕਿ ਪਿੰਡਾਂ ਵਿੱਚ ਅੱਜ ਵੀ ਕੱਚਾ ਦੁੱਧ ਪੀਣ ਦਾ ਰਿਵਾਜ਼ ਹੈ। ਲੋਕ ਇਸ ਨੂੰ ਇੰਮਿਊਨ ਸਟ੍ਰਾਂਗ ਕਰਨ ਵਾਲਾ ਮੰਨ ਕੇ ਰੋਜ਼ਾਨਾ ਸੇਵਨ ਕਰਦੇ ਹਨ। ਇਸ ਸਮੇਂ ਡੇਂਗੂ ਦੇ ਰੋਗੀਆਂ ਨੂੰ ਵੀ ਦਵਾ ਦੇ ਰੂਪ ਵਿੱਚ ਬੱਕਰੀ ਦਾ ਕੱਚਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਡਾਕਟਰਾਂ ਨੇ ਬੱਕਰੀ ਦੇ ਕੱਚੇ ਦੁੱਧ ਨਾਲ ਹੋਣ ਵਾਲੇ ਲਾਭਾਂ ਦੀ ਪੁਸ਼ਟੀ ਨਹੀਂ ਕੀਤੀ।

ਜਾਨਲੇਵਾ ਹੋ ਸਕਦਾ ਬ੍ਰੇਸਲਾ ਬੈਕਟੀਰੀਆ

ਜਾਨਵਰਾਂ ਦਾ ਕੱਚ ਦੁੱਧ ਬਹੁਤ ਘਾਤਕ ਹੈ ਜਿਸ ਰਾਹੀਂ ਮਨੁੱਖੀ ਸਰੀਰ ਵਿੱਚ ਬ੍ਰੇਸਲਾ ਬੈਕਟੀਰੀਆ ਆ ਜਾਂਦਾ ਹੈ ਤੇ ਸਹੀ ਸਮੇਂ ਉੱਤੇ ਇਸ ਦੀ ਪਛਾਣ ਤੇ ਇਸ ਦਾ ਇਲਾਜ ਨਹੀਂ ਹੋਣ ਉੱਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ।



ਬਰੂਸਲੋਸਿਸ ਦੇ ਲੱਛਣ

ਬਰੂਸਲੋਸਿਸ ਦੇ ਆਮ ਲੱਛਣਾਂ ਵਿੱਚ ਲੰਬੇ ਸਮੇਂ ਤੱਕ ਬੁਖ਼ਾਰ ਹੁੰਦਾ ਹੈ ਜਿਹੜਾ ਕਈ ਮਹੀਨੇ ਤੱਕ ਵੀ ਰਹਿ ਸਕਦਾ ਹੈ। ਇਸ ਦੇ ਇਲਾਵਾ ਦੂਜੇ ਲੱਛਣਾਂ ਵਿੱਚ ਕਮਜ਼ੋਰੀ, ਸਿਰ ਦਰਦ ਤੇ ਜੋੜਾਂ, ਮਾਸਪੇਸ਼ੀਆਂ ਤੇ ਕਮਰ ਦਾ ਦਰਦ ਸ਼ਾਮਲ ਹੈ। ਕਈ ਮਾਮਲਿਆਂ ਵਿੱਚ ਬੁਖ਼ਾਰ ਨੂੰ ਸਾਧਾਰਨ ਮੰਨ ਲਿਆ ਜਾਂਦਾ ਹੈ ਤੇ ਜਾਂਚ ਵਿੱਚ ਰੋਗ ਦਾ ਪਤਾ ਨਹੀਂ ਚੱਲਦਾ।

ਪਸ਼ੂਆਂ ਵਿੱਚ ਕਿਉਂ ਹੁੰਦਾ ਬੈਕਟੀਰੀਆ

ਸਹੀ ਸਾਫ ਸਫਾਈ ਦਾ ਖ਼ਿਆਲ ਨਾ ਰੱਖਣ ਉੱਤੇ ਪਸ਼ੂ ਇਸ ਤਰ੍ਹਾਂ ਦੇ ਬੈਕਟੀਰੀਆ ਦੇ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਵਾਰ-ਵਾਰ ਦੁੱਧ ਪੀਣ ਨਾਲ ਹੀ ਇਨਫੈਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ ਬਲਕਿ ਮਨੁੱਖ ਨੂੰ ਇੱਕ ਵਾਰ ਵੀ ਦੁੱਧ ਬਿਨਾ ਉਬਾਲੇ ਪੀਣ ਨਾਲ ਇਨਫੈਕਸ਼ਨ ਦਾ ਜੋਖ਼ਮ ਹੁੰਦਾ ਹੈ।



ਪਨੀਰ ਤੇ ਆਈਸਕ੍ਰੀਮ ਵੀ ਉਬਾਲੇ ਦੁੱਧ ਦੀ ਖਾਓ

ਪਨੀਰ ਤੇ ਆਈਸਕ੍ਰੀਮ ਵਰਗੇ ਉਤਪਾਦ ਵੀ ਦੁੱਧ ਨੂੰ ਉਬਾਲ ਤੱਕ ਗਰਮ ਕਰਕੇ ਨਹੀਂ ਬਣਾਏ ਜਾਂਦੇ ਤਾਂ ਬਰੂਸਲੋਸਿਸ ਦਾ ਖ਼ਤਰਾ ਹੁੰਦਾ ਹੈ। ਕੱਚਾ ਦੁੱਧ ਨਾਲ ਬਣੀ ਆਈਸਕ੍ਰੀਮ ਦਾ ਸੇਵਨ ਕਰਨ ਵਾਲੇ ਇੱਕ ਵਿਅਕਤੀ ਨੂੰ ਬਰੂਸਲੋਸਿਸ ਦਾ ਇਨਫੈਕਸ਼ਨ ਹੋਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।

ਬਰੂਸਲੋਸਿਸ ਦਾ ਹੋ ਸਕਦਾ ਇਲਾਜ

ਡਾ. ਕਟਾਰੀਆ ਨੇ ਕਿਹਾ ਕਿ ਬਿਮਾਰੀ ਦਾ ਪਤਾ ਚੱਲਣ ਉੱਤੇ ਇਸ ਦਾ ਇਲਾਜ ਹੋ ਸਕਦਾ ਹੈ। ਛੇ ਹਫ਼ਤਿਆਂ ਤੱਕ ਦਵਾਈਆਂ ਲੈਣੀ ਹੁੰਦੀ ਹੈ। ਸਾਧਾਰਨ ਬਲੱਡ ਰਿਪੋਰਟ ਵਿੱਚ ਇਸ ਦਾ ਪਤਾ ਚੱਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਵਿਸ਼ੇਸ਼ ਰੂਪ ਵਿੱਚ ਜਾਂਚ ਕਰਾਉਣੀ ਹੁੰਦੀ ਹੈ। ਕੁਝ ਅਧਿਐਨਾਂ ਵਿੱਚ ਵੀ ਉੱਬਲੇ ਦੁੱਧ ਦੀ ਤੁਲਨਾ ਵਿੱਚ ਕੱਚੇ ਦੁੱਧ ਦਾ ਸੇਵਨ ਨੁਕਸਾਨਦੇਹ ਦੱਸਿਆ ਗਿਆ ਹੈ। ਅਜਿਹੇ ਵਿੱਚ ਡਾ. ਸਲਾਹ ਦਿੰਦੇ ਹਨ ਕਿ ਦੁੱਧ ਦਾ ਇਸਤੇਮਾਲ ਉਬਾਲ ਕੇ ਹੀ ਕਰਨਾ ਚਾਹੀਦਾ।



SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement