
ਕੀ ਤੁਸੀਂ ਬਦਲਦੇ ਮੌਸਮ ਵਿੱਚ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸਾਨ ਹੋ? ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਕੁਝ ਕੁਦਰਤੀ ਘਰੇਲੂ ਨੁਸਖਿਆਂ ਰਾਹੀਂ ਇਸ ਸਮੱਸਿਆ 'ਤੇ ਕਾਬੂ ਪਾ ਸਕਦੇ ਹੋ।
ਮੇਥੀ ਦੇ ਪੱਤੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਸਭ ਤੋਂ ਕਾਰਗਾਰ ਉਪਾਅ ਹੈ।
ਮੇਥੀ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਤੇ ਨਿਕੋਟਿਨਿਕ ਐਸਿਡ ਨਾਲ ਵਾਲ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਦੀ ਮਾਲਸ਼ ਨਾਲ ਖੂਨ ਦਾ ਵਹਾਅ ਵਧਦਾ ਹੈ ਜੋ ਨਵੇਂ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।
ਮੇਥੀ ਦੀ ਵਰਤੋਂ ਕਰਨ ਲਈ ਇੱਕ ਕੱਪ ਮੇਥੀ ਦੇ ਦਾਣੇ ਲਓ ਤੇ ਉਸ ਨੂੰ ਰਾਮ ਭਰ ਭਿਊਂ ਦਿਓ। ਸਵੇਰੇ ਇਨ੍ਹਾਂ ਦਾਣਿਆਂ ਨੂੰ ਪੀਹ ਕੇ ਇਸ ਦਾ ਪੇਸਟ ਤਿਆਰ ਕਰ ਲਓ।
ਇਸ ਪੇਸਟ ਨੂੰ ਮਾਲਸ਼ ਕਰਦੇ ਹੋਏ ਸਿਰ 'ਤੇ ਲਾ ਲਓ। 40 ਮਿੰਟ ਤੱਕ ਇਸ ਪੇਸਟ ਨੂੰ ਸ਼ਾਵਰ ਕੈਪ ਨਾਲ ਕਵਰ ਕਰ ਲਓ। 40 ਮਿੰਟ ਬਾਅਦ ਕਿਸੇ ਹਰਬਲ ਸ਼ੈਂਪੂ ਜਾਂ ਹੋਰ ਚੰਗੇ ਸ਼ੈਂਪੂ ਨਾਲ ਧੋ ਲਓ। ਹਫਤੇ ਵਿੱਚ ਇੱਕ ਵਾਰ ਅਜਿਹਾ ਕਰੋ।