
ਰਸੋਈ 'ਚ ਮੌਜੂਦ ਚੀਜ਼ਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਤੋਂ ਦੂਰ ਕਰਦੀਆਂ ਹਨ।
ਨਵੀਂ ਦਿੱਲੀ : ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਯੂਵੈਦਿਕ ਦਵਾਈਆਂ ਦਾ ਭਾਰਤ 'ਚ ਇਕ ਵਖਰਾ ਹੀ ਮਹੱਤਵ ਹੈ। ਕਈ ਵਾਰ ਕੁੱਝ ਬੀਮਾਰੀਆਂ ਤੋਂ ਲੜਨ ਲਈ ਆਯੂਰਵੈਦਿਕ ਦਵਾਈਆਂ ਹੀ ਸ਼ਰਤੀਆ ਇਲਾਜ ਹੁੰਦੀਆਂ ਹਨ। ਅਜਿਹੇ 'ਚ ਕਈ ਚੀਜ਼ਾਂ ਤਾਂ ਸਾਡੀ ਘਰ ਦੀ ਰਸੋਈ 'ਚ ਹੀ ਮੌਜੂਦ ਹਨ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ।
ਦਰਅਸਲ ਅਸੀਂ ਅੱਜ ਤੁਹਾਨੂੰ ਦਸਣ ਜਾ ਰਹੇ ਹਾਂ ਕਿ ਤੁਹਾਡੀ ਰਸੋਈ 'ਚ ਮੌਜੂਦ ਲੌਂਗ ਦੇ ਮਹੱਤਵ ਬਾਰੇ। ਕਿਹਾ ਜਾਂਦਾ ਹੈ ਕਿ ਲੌਂਗ ਦਾ ਨਿੱਤ ਸੇਵਨ ਤੁਹਾਨੂੰ ਖੰਘ ਤੋਂ ਲੈ ਕੇ ਬੁਖ਼ਾਰ ਤਕ 'ਚ ਫ਼ਾਇਦੇਮੰਦ ਹੁੰਦਾ ਹੈ।
ਜਾਣੋ ਲੌਂਗ ਨਾਲ ਮਿਲਣ ਵਾਲੇ ਸ਼ਰਤੀਆ ਫ਼ਾਇਦੇ
ਜੇਕਰ ਤੁਹਾਨੂੰ ਲੰਮੇ ਸਮੇਂ ਤੋਂ ਖੰਘ ਪਰੇਸ਼ਾਨ ਕਰ ਰਹੀ ਹੈ ਅਤੇ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗ ਨੂੰ ਮੂੰਹ 'ਚ ਰੱਖ ਕੇ ਚੂਸਣ ਨਾਲ ਖੰਘ ਤੋਂ ਨਿਜ਼ਾਤ ਪਾ ਸਕਦੇ ਹੋ। ਲੌਂਗ ਨੂੰ ਰੋਜ਼ਾਨਾ ਚੂਸਣ ਨਾਲ ਖੰਘ 'ਤੇ ਇਸ ਦਾ ਅਸਰ ਛੇਤੀ ਹੀ ਤੁਹਾਨੂੰ ਨਜ਼ਰ ਆ ਜਾਵੇਗਾ।
ਉਥੇ ਹੀ ਜੇਕਰ ਤੁਹਾਡੇ ਮੁੰਹ ਤੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਲੌਂਗ ਨੂੰ ਚੂਸ ਕੇ ਮੂੰਹ ਅਤੇ ਸਾਹ ਦੀ ਬਦਬੂ ਨੂੰ ਦੂਰ ਕਰ ਸਕਦੇ ਹੋ। ਦਸਿਆ ਜਾਂਦਾ ਹੈ ਕਿ ਲੌਂਗ ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਦੇ ਹੋਏ ਸਾਹ ਨੂੰ ਸਾਫ਼ ਕਰਦਾ ਹੈ।
ਇਸ ਦੇ ਇਲਾਵਾ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਲੌਂਗ ਦਾ ਤੇਲ ਲਗਾਉਣ ਨਾਲ ਇਸ ਦਰਦ ਤੋਂ ਨਿਜ਼ਾਤ ਪਾ ਸਕਦੇ ਹੋ। ਉਥੇ ਹੀ ਕਿਹਾ ਜਾਂਦਾ ਹੈ ਕਿ ਲੌਂਗ ਨੂੰ ਬਕਰੀ ਦੇ ਦੁੱਧ 'ਚ ਪੀਸ ਕੇ, ਅੱਖਾਂ 'ਚ ਸੁਰਮੇ ਦੀ ਤਰ੍ਹਾਂ ਲਗਾਉਣ ਨਾਲ ਅੱਖਾਂ ਦੇ ਕਈ ਰੋਗ ਠੀਕ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਬੁਖ਼ਾਰ ਹੈ ਤਾਂ ਲੌਂਗ ਅਤੇ ਚਿਰਾਇਤਾ ਦੋਹਾਂ ਨੂੰ ਬਰਾਬਰ ਮਾਤਰਾ 'ਚ ਪਾਣੀ ਨਾਲ ਪੀ ਲਵੋ। ਇਸਦੇ ਸੇਵਨ ਨਾਲ ਤੁਹਾਨੂੰ ਤੁਰਤ ਫ਼ਾਇਦਾ ਮਿਲੇਗਾ।