LED ਬੱਲਬ ਜੇਬ 'ਤੇ ਹਲਕੇ ਪਰ ਸਿਹਤ 'ਤੇ ਪੈ ਸਕਦੇ ਭਾਰੀ
Published : Dec 5, 2017, 9:58 pm IST
Updated : Dec 5, 2017, 4:28 pm IST
SHARE ARTICLE

ਐਲਈਡੀ ਬਲਬ ਨੂੰ ਲੈ ਕੇ ਹੈਰਾਨਕੁਨ ਖ਼ੁਲਾਸਾ ਸਾਹਮਣੇ ਆਇਆ ਹੈ। ਨੀਲਸਨ ਦੀ ਸਟੱਡੀ ਰਿਪੋਰਟ ਮੁਤਾਬਕ ਘਰੇਲੂ ਬਾਜ਼ਾਰ ਵਿੱਚ 76 ਫ਼ੀਸਦੀ ਤੇ ਐਲਈਡੀ ਡਾਉਨਲਾਈਟਰ ਦੇ 71 ਫ਼ੀਸਦੀ ਬਰਾਂਡ ਗਾਹਕ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾ ਰਹੇ ਹਨ।

ਨੀਲਸਨ ਦੇ ਵੱਖ-ਵੱਖ ਸ਼ਹਿਰਾਂ ਦੀਆਂ 200 ਦੁਕਾਨਾਂ ਦਾ ਅਧਿਐਨ ਕੀਤਾ। ਭਾਰਤੀ ਮਾਣਕ ਬਿਉਰੋ (ਬੀਆਈਐਸ) ਤੇ ਇਲੈਕਟ੍ਰਾਨਿਕਸ ਤੇ ਸੂਚਨਾ ਪ੍ਰਸਾਰਨ ਮੰਤਰਾਲੇ ਨੇ ਇਹ ਸਟੈਂਡਰਡ ਤਿਆਰ ਕੀਤਾ ਹੈ। ਇਲੈਕਟ੍ਰਿਕ ਲੈਂਪ ਐਂਡ ਕੰਪੋਨੈਂਟ ਮੈਨੂਫੈਕਚਰਜ਼ ਐਸੋਸੀਏਸ਼ਨ (ਏਲਕੋਮਾ)ਮੁਤਾਬਕ ਦਿੱਲੀ ਵਿੱਚ ਬੀਆਈਐਸ ਮਾਨਕਾਂ ਦੇ ਸਭ ਤੋਂ ਜ਼ਿਆਦਾ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ।


ਸਰਕਾਰ ਨੇ ਉਜਾਲਾ ਸਕੀਮ ਤਹਿਤ ਦੇਸ ਭਰ ਵਿੱਚ 77 ਕਰੋੜ ਰਵਾਇਤੀ ਬਲਬਾਂ ਦੀ ਜਗ੍ਹਾ ਐਲਈਡੀ ਬਲਬ ਇਸਤੇਮਾਲ ਕਰਨ ਦਾ ਟੀਚਾ ਰੱਖਿਆ ਹੈ। ਇਸ ਨੂੰ ਦੇਖਦੇ ਹੋਏ ਊਰਜਾ ਸਮਰੱਥਾ ਬਿਉਰੋ (ਬੀਈਈ) ਨੇ ਐਲਈਡੀ ਬਲਬਾਂ ਦੀ ਸਟਾਰ ਰੇਟਿੰਗ ਜ਼ਰੂਰੀ ਕਰ ਦਿੱਤੀ ਹੈ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਗਾਹਕਾਂ ਤੱਕ ਸਿਰਫ਼ ਕੁਆਲਿਟੀ ਦੇ ਪ੍ਰੋਡਕਟ ਪਹੁੰਚਣ। ਬਾਵਜੂਦ ਇਸ ਦੇ ਬਾਜ਼ਾਰ ਵਿੱਚ ਗੈਰ-ਕਾਨੂੰਨੀ ਉਤਪਾਦਾਂ ਦੀ ਭਰਮਾਰ ਹੈ।

ਸਰਵੇ ਵਿੱਚ 48 ਫ਼ੀਸਦੀ ਬਰਾਂਡ ਦੇ ਪ੍ਰੋਡੈਕਟ ਉੱਤੇ ਬਣਾਉਣ ਵਾਲੀਆਂ ਕੰਪਨੀਆਂ ਦੇ ਪਤੇ ਦਾ ਜ਼ਿਕਰ ਨਹੀਂ। 31 ਫ਼ੀਸਦੀ ਬਰਾਂਡ ਵਿੱਚ ਉਸ ਨੂੰ ਤਿਆਰ ਕਰਨ ਵਾਲੀ ਕੰਪਨੀ ਦਾ ਨਾਮ ਨਹੀਂ। ਜ਼ਾਹਿਰ ਹੈ ਕਿ ਉਸ ਦੀ ਮੈਨੂਫੈਕਚਰਿੰਗ ਗੈਰ-ਕਾਨੂੰਨੀ ਤਰੀਕੇ ਨਾਲ ਹੋ ਰਹੀ ਹੈ। ਐਲਈਡੀ ਡਾਉਨਲਾਈਟਰਸ ਵਿੱਚ ਵੀ 45 ਫ਼ੀਸਦੀ ਬਰਾਂਡ ਅਜਿਹੇ ਪਾਏ ਗਏ ਜਿਸ ਦੀ ਪੈਕਿੰਗ ਉੱਤੇ ਮੈਨੂਫੈਕਚਰਜ਼ ਦਾ ਨਾਮ ਨਹੀਂ। 

ਐਲਕੋਮਾ ਵੱਲੋਂ ਕਿਹਾ ਗਿਆ ਕਿ ਇਹ ਨਕਲੀ ਪ੍ਰੋਡਕਟ ਗਾਹਕਾਂ ਲਈ ਬੇਹੱਦ ਖ਼ਤਰਨਾਕ ਹੈ। ਇਸ ਦੇ ਇਲਾਵਾ ਇਸ ਦੇ ਕਾਰੋਬਾਰ ਤੋਂ ਸਰਕਾਰ ਨੂੰ ਟੈਕਸ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਕਿਉਂਕਿ ਇਸ ਦੀ ਮੈਨੂਫੈਕਚਰਿੰਗ ਤੇ ਵਿੱਕਰੀ ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੀ ਹੈ।    

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement