ਮੱਖਣ ਖਾਣ ਨਾਲ ਦੂਰ ਹੁੰਦੀਆਂ ਨੇ ਕਈ ਬਿਮਾਰੀਆਂ
Published : Feb 26, 2018, 5:26 pm IST
Updated : Mar 20, 2018, 1:12 pm IST
SHARE ARTICLE
ਚਿੱਟਾ ਮੱਖਣ 'ਚ ਬਿਲਕੁੱਲ ਵੀ ਨਮਕ ਨਹੀਂ ਹੁੰਦਾ ਹੈ ਅਤੇ ਇਸ 'ਚ ਬੀਟਾ ਕੈਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ।
ਚਿੱਟਾ ਮੱਖਣ 'ਚ ਬਿਲਕੁੱਲ ਵੀ ਨਮਕ ਨਹੀਂ ਹੁੰਦਾ ਹੈ ਅਤੇ ਇਸ 'ਚ ਬੀਟਾ ਕੈਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ।

ਚਿੱਟਾ ਮੱਖਣ ਬਾਜ਼ਾਰ 'ਚੋਂ ਮਿਲਣ ਵਾਲੇ ਹਲਕੇ ਪੀਲੇ ਰੰਗ ਦੇ ਮੱਖਣ ਤੋਂ ਕਾਫੀ ਵੱਖਰਾ ਹੁੰਦਾ ਹੈ

ਪੁਰਾਣੇ ਜਮਾਨੇ 'ਚ ਲੋਕ ਰੋਟੀ ਨਾਲ ਮੱਖਣ ਖਾਂਦੇ ਸਨ। ਪਰ ਅੱਜ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ ਪਰ ਕਿ ਤੁਸੀਂ ਜਾਣਦੇ ਹੋ ਕਿ ਮੱਖਣ ਖਾਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਚਿੱਟਾ ਬਟਰ ਬਾਜ਼ਾਰ 'ਚੋਂ ਮਿਲਣ ਵਾਲੇ ਹਲਕੇ ਪੀਲੇ ਰੰਗ ਦੇ ਬਟਰ ਤੋਂ ਕਾਫੀ ਵੱਖਰਾ ਹੁੰਦਾ ਹੈ ਅਤੇ ਇਸ ਨਾਲ ਡਿਸ਼ ਦਾ ਸੁਆਦ ਵੀ ਕਾਫੀ ਵਧ ਜਾਂਦਾ ਹੈ। ਚਿੱਟਾ ਮੱਖਣ 'ਚ ਬਿਲਕੁੱਲ ਵੀ ਨਮਕ ਨਹੀਂ ਹੁੰਦਾ ਹੈ ਅਤੇ ਇਸ 'ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇਕ ਚੱਮਚ ਵਾਈਟ ਬਟਰ 'ਚ 103.5 ਕੈਲੋਰੀ ਹੁੰਦੀ ਹੈ। ਮੱਖਣ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ...

1. ਕੈਂਸਰ

ਚਿੱਟਾ ਮੱਖਣ ਕੋਈ ਮਾਮੂਲੀ ਚੀਜ਼ ਨਹੀਂ ਹੈ। ਇਹ ਕੈਂਸਰ ਵਰਗੇ ਰੋਗ ਤੋਂ ਬਚਾਅ ਕਰਨ 'ਚ ਤੁਹਾਡੀ ਮਦਦ ਕਰਦਾ ਹੈ। ਅਸਲ 'ਚ ਚਿੱਟੇ ਮੱਖਣ 'ਚ ਮੌਜ਼ੂਦ ਫੈਟੀ ਐਸਿਡ ਕੌਂਜੂਲੇਟੇਡ ਲਿਨੋਲੇਕ ਮੁੱਖ ਰੂਪ 'ਚ ਕੈਂਸਰ ਤੋਂ ਬਚਾਅ 'ਚ ਮਦਦ ਕਰਦਾ ਹੈ।

2. ਅੱਖਾਂ ਦੀ ਜਲਣ

ਅੱਖਾਂ 'ਚ ਜਲਣ ਦੀ ਸਮੱਸਿਆ ਹੋਣ 'ਤੇ ਗਾਂ ਦੇ ਦੁੱਧ ਦਾ ਮੱਖਣ ਅੱਖਾਂ 'ਤੇ ਲਗਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ। ਕਿਸੇ ਵੀ ਕਾਰਨ ਨਾਲ ਹੋਣ ਵਾਲੀ ਅੱਖਾਂ ਦੀ ਜਲਣ ਨੂੰ ਖਤਮ ਕਰ ਦਿੰਦਾ ਹੈ।

3. ਦਿਲ ਦੀ ਸਮੱਸਿਆ

ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਕੁਝ ਮਾਤਰਾ 'ਚ ਮੱਖਣ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ।

4. ਦਮਾ

ਸਾਹ ਦੀ ਤਕਲੀਫ ਹੋਣ 'ਤੇ ਵੀ ਮੱਖਣ ਲਾਭਕਾਰੀ ਸਾਬਤ ਹੁੰਦਾ ਹੈ। ਇਸ ਲਈ ਅਸਥਮੇ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

5. ਕੋਲੈਸਟਰੋਲ ਦੀ ਸਮੱਸਿਆ

ਰੋਜ਼ਾਨਾ ਮੱਖਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲਦਾ ਹੈ। ਇਸ ਦੇ ਮਰੀਜ਼ਾਂ ਨੂੰ ਰੋਜ਼ਾਨਾ ਮੱਖਣ ਦੀ ਵਰਤੋਂ ਕਰਨੀ ਚਾਹੀਦੀ ਹੈ।

6. ਸਿਹਤਮੰਦ ਦਿਮਾਗ

ਮੱਖਣ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਲਈ ਮੱਖਣ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੋਵੇਗੀ। ਇਸ ਨਾਲ ਤੁਸੀਂ ਤਣਾਅ ਤੋਂ ਵੀ ਦੂਰ ਹੋ ਜਾਵੋਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement