ਮੱਖਣ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ, ਜਾਣੋ ਪੂਰੀ ਖ਼ਬਰ
Published : Oct 6, 2017, 4:41 pm IST
Updated : Oct 6, 2017, 11:11 am IST
SHARE ARTICLE

ਅਕਸਰ ਨਾਸ਼ਤੇ 'ਚ ਜ਼ਿਆਦਾਤਰ ਲੋਕ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਬਾਜ਼ਾਰ ਤੋਂ ਮਿਲਣ ਵਾਲੇ ਮੱਖਣ ਦੀ ਹੀ ਵਰਤੋਂ ਕਰਦੇ ਹਨ ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਵਿਚ ਬੱਚਿਆਂ ਅਤੇ ਵੱਡਿਆਂ ਨੂੰ ਘਰ ਕੱਢਿਆ ਮੱਖਣ ਚੰਗਾ ਨਹੀਂ ਲੱਗਦਾ ਪਰ ਸਫੇਦ ਮੱਖਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 

ਇਹ ਪੀਲੇ ਮੱਖਣ ਦੀ ਥਾਂ 'ਤੇ ਜ਼ਿਆਦਾ ਚੰਗੀ ਤਰ੍ਹਾਂ ਨਾਲ ਪਚ ਵੀ ਜਾਂਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਏ, ਈ ਅਤੇ ਫੈਟੀ ਐਸਿਡ ਸਰੀਰ ਦੇ ਰੋਗ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਸਫੇਦ ਮੱਖਣ ਖਾਣ ਨਾਲ ਸਰੀਰ ਨੂੰ ਹੋਰ ਵੀ ਕਈ ਫਾਇਦੇ ਹੁੰਦੇ ਹਨ। 

1. ਥਾਈਰਾਈਡ


ਥਾਈਰਾਈਡ ਦੀ ਵਜ੍ਹਾ ਨਾਲ ਗਲੇ ਵਿਚ ਸੋਜ ਹੋ ਜਾਂਦੀ ਹੈ। ਅਜਿਹੇ ਵਿਚ ਸਫੇਦ ਮੱਖਣ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਆਇਓਡੀਨ ਥਾਈਰਾਈਡ ਗ੍ਰੰਥੀਆਂ ਨੂੰ ਮਜ਼ਬੂਤ ਬਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। 

2. ਦਿਲ ਦਾ ਰੋਗ


ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੁੰਦੀ ਹੈ, ਜਿਸ ਵਜ੍ਹਾ ਨਾਲ ਦਿਲ ਦੇ ਕਈ ਰੋਗ ਹੋ ਜਾਂਦੇ ਹਨ। ਅਜਿਹੇ ਵਿਚ ਵਿਟਾਮਿਨ ਅਤੇ ਸੇਲੇਨਿਯਮ ਨਾਲ ਭਰਪੂਰ ਸਫੇਦ ਮੱਖਣ ਖਾਣ ਨਾਲ ਦਿਲ ਹੈਲਦੀ ਰਹਿੰਦਾ ਹੈ। 

2. ਸਿਹਤਮੰਦ ਦਿਮਾਗ


ਸਫੇਦ ਮੱਖਣ ਬੱਚਿਆਂ ਨੂੰ ਜ਼ਰੂਰ ਖਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਦਿਮਾਗ ਸਿਹਤਮੰਦ ਹੁੰਦਾ ਹੈ ਤੇ ਯਾਦ ਰੱਖਣ ਦੀ ਤਾਕਤ ਵਧਦੀ ਹੈ। ਇਸ ਤੋਂ ਇਲਾਵਾ ਮੱਖਣ ਦੀ ਵਰਤੋਂ ਕਰਨ ਨਾਲ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ। 

4. ਕਮਜ਼ੋਰ ਹੱਡੀਆਂ


ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਸਫੇਦ ਮੱਖਣ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। 

5. ਕੈਂਸਰ 


ਸਫੇਦ ਮੱਖਣ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਮਦਦ ਮਿਲਦੀ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਦੀ ਫ੍ਰੀ ਰੈਡਿਕਲਸ ਤੋਂ ਸੁਰੱਖਿਆ ਕਰਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮਦਦ ਕਰਦੇ ਹਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement