ਮੇਥੇ ਖਾਣ ਨਾਲ ਹੁੰਦੀਆਂ ਹਨ, ਸਰੀਰ ਦੀਆਂ ਕਈ ਬੀਮਾਰੀਆਂ ਦੂਰ
Published : Dec 11, 2017, 4:18 pm IST
Updated : Dec 11, 2017, 10:48 am IST
SHARE ARTICLE

ਮੇਥੇ ਦਾਣਿਆਂ ਦੀ ਭਾਰਤੀ ਰਸੋਈ 'ਚ ਇਕ ਖਾਸ ਥਾਂ ਹੈ। ਇਸ ਨਾਲ ਨਾ ਸਿਰਫ ਖਾਣਾ ਸੁਆਦੀ ਬਣਦਾ ਹੈ ਬਲਕਿ ਇਹ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਮੇਥੇ ਦਾਣੇ 'ਚ ਪ੍ਰੋਟੀਨ, ਫੈਟ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪੂਰੀ ਰਾਤ ਭਿਓਂ ਕੇ ਰੱਖੇ ਮੇਥੀ ਦਾਣੇ ਖਾਣ ਨਾਲ ਮਰਦਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਮੇਥੇ ਦਾਣੇ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ ।

ਦਿਲ ਦੀਆਂ ਬੀਮਾਰੀਆਂ ਦੂਰ : ਇਨ੍ਹਾਂ ਦਾਣਿਆਂ 'ਚ ਗੈਲੇਕਟੋਮੇਨਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਬੀ. ਪੀ. ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।

ਸ਼ੂਗਰ : ਮੇਥੀ ਦਾਣਿਆਂ 'ਚ ਸੋਲਯੂਬਲ ਫਾਈਬਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦਾ ਪੱਧਰ ਘਟਾਉਣ 'ਚ ਮਦਦ ਕਰਦੇ ਹਨ।


ਪਾਚਨ ਤੰਤਰ ਠੀਕ : ਭਿਓਂ ਕੇ ਰੱਖੇ ਹੋਏ ਮੇਥੇ ਦਾਣੇ ਖਾਣ ਨਾਲ ਪੇਟ ਦੀ ਬੀਮਾਰੀਆਂ ਨਹੀਂ ਹੁੰਦੀਆਂ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।

ਭਾਰ ਘੱਟ : ਖਾਲੀ ਪੇਟ ਮੇਥੇ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਖੂਨ ਦੀ ਕਮੀ ਦੂਰ : ਇਨ੍ਹਾਂ ਦਾਣਿਆਂ 'ਚ ਮੌਜੂਦ ਆਇਰਨ ਸਰੀਰ ਦੀ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ ਅਤੇ ਖੂਨ ਨੂੰ ਸਾਫ ਰੱਖਦੇ ਹਨ।

ਐਸੀਡਿਟੀ : ਰੋਜ਼ਾਨਾ ਮੇਥੇ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ ਅਤੇ ਜਲਨ, ਐਸੀਡਿਟੀ ਵੀ ਨਹੀਂ ਹੁੰਦੀ।


ਸਰਦੀ 'ਚ ਖਾਂਸੀ : ਮੇਥੀ ਵਿਚ ਮੌਜੂਦ ਐਂਟੀਬੈਕਟੀਰੀਅਲ ਸਾਡੀ ਖਾਂਸੀ ਨੂੰ ਬਿਲਕੁੱਲ ਠੀਕ ਰੱਖਦਾ ਹੈ।

ਕੈਂਸਰ : ਮੇਥਿਆਂ 'ਚ ਮੌਜੂਦ ਫਾਈਬਰ ਸਰੀਰ 'ਚ ਟੋਕਿਸਿੰਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਕੋਲੇਨ ਕੈਂਸਰ ਦਾ ਖਤਰਾ ਨਹੀਂ ਹੁੰਦਾ।

ਕਬਜ਼ : ਰੋਜ਼ਾਨਾ ਸਵੇਰੇ ਖਾਲੀ ਪੇਟ ਮੇਥੇ ਖਾਣ ਨਾਲ ਡਾਇਜੇਸ਼ਨ ਬੇਹਤਰ ਹੁੰਦਾ ਹੈ। ਜਿਸ ਨਾਲ ਕਬਜ਼ ਦੂਰ ਹੁੰਦੀ ਹੈ।

ਹਾਈ ਬੀ.ਪੀ. : ਮੇਥੀ 'ਚ ਮੌਜੂਦ ਪੋਟਾਸ਼ੀਅਮ ਬਲੱਡ ਸਰਕੂਲੇਸ਼ਨ ਬੇਹਤਰ ਬਣਾਉਦਾ ਹੈ। ਇਸ ਨਾਲ ਹਾਈ ਬੀ. ਪੀ. ਦੀ ਪ੍ਰੇਸ਼ਾਨੀ ਕੰਟਰੋਲ ਹੁੰਦੀ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement