ਨਕਲੀ ਦੇਸੀ ਘਿਉ ਬਣਾਉਣ ਵਾਲੀ ਫ਼ੈਕਟਰੀ ਸੀਲ
Published : Oct 15, 2017, 12:17 am IST
Updated : Oct 14, 2017, 6:47 pm IST
SHARE ARTICLE

ਬਲਾਚੌਰ/ਕਾਠਗੜ੍ਹ, 14 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ) : ਸਿਹਤ ਵਿਭਾਗ ਟੀਮ ਵਲੋਂ ਮਿਲਾਵਟਖੋਰੀ ਵਿਰੁਧ ਚਲਾਈ ਮੁਹਿੰਮ ਤਹਿਤ ਇੰਡਸਟੀਰੀਅਲ ਏਰੀਆ ਰੈਲਮਾਜਰਾ ਵਿਚ ਇਕ ਨਕਲੀ ਦੇਸੀ ਘਿਉ ਦੀ ਫ਼ੈਕਟਰੀ  ਵਿਚੋ ਦਸ ਕੁਇੰਟਲ ਕਥਿਤ ਦੇਸੀ ਘਿਉ ਜਬਤ ਕੀਤਾ ਗਿਆ। ਇਸ ਫੈਕਟਰੀ ਵਿਚ ਪਨੀਰ ਵੀ ਬਣਾਇਆ ਜਾਂਦਾ ਹੈ। ਉਸ ਦੇ ਵੀ ਸੈਂਪਲ ਭਰੇ ਗਏ। ਉਨ੍ਹਾਂ ਨੂੰ ਜਾਂਚ ਲਈ ਚੰਡੀਗੜ ਲੈਂਬ ਵਿਚ ਭੇਜਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੂਡ ਕਮਿਸ਼ਨਰ ਮਨੋਜ ਖੋਸਲਾ ਨੇ ਦਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਫ਼ੈਕਟਰੀ ਵਿਚ ਨਕਲੀ ਦੇਸੀ ਘਿਉ ਤਿਆਰ ਕੀਤਾ ਜਾਂਦਾ ਹੈ।  ਸਿਹਤ ਵਿਭਾਗ ਵਲੋਂ  ਉਕਤ ਫ਼ੈਕਟਰੀ ਵਿਚ ਅਚਾਨਕ ਛਾਪਾ ਮਾਰਿਆ ਤਾਂ ਉਸ ਵੇਲੇ 15 ਕਿਲੋ ਪੈਕਿੰਗ ਦੇ 44 ਟੀਨ ਘਿਉ ਵੀ ਪਏ ਸੀ ਇਸ ਤੋਂ ਇਲਾਵਾ ਤਿੰਨ ਢੋਲ ਦੇਸੀ ਘਿਉ ਦੇ ਹੋਰ ਪਏ ਸੀ।  


ਮਨੋਜ ਖੋਸਲਾ ਨੇ ਦਸਿਆ ਕਿ ਫੈਕਟਰੀ ਦੀ ਮਾਲਕ  ਇਸ  ਉਕਤ ਦੇਸੀ ਘਿਉ ਦੇ ਸਬੰਧੀ ਕੋਈ ਕਾਗ਼ਜ਼ਾਤ ਨਹੀਂ ਵਿਖਾ ਸਕਿਆ। ਉਨ੍ਹਾਂ ਦਸਿਆ ਕਿ ਕਥਿਤ ਫ਼ੈਕਟਰੀ ਵਲੋਂ ਸੁਰਭੀ ਟਰੇਡ ਮਾਰਕ ਦੇ ਨਾਮ 'ਤੇ ਨਕਲੀ ਦੇਸੀ ਘਿਉ ਵੇਚਿਆ ਜਾਂਦਾ ਸੀ, ਜਿਸਦੀ ਪੈਕਿੰਗ 50, 200, 500 ਗ੍ਰਾਮ ਤੋਂ ਲੈਕੇ ਇਕ ਕਿਲੋ ਤੋਂ ਇਲਾਵਾ ਪੀਪੇ ਦੀ ਵੀ ਪੈਕਿੰਗ  ਕੀਤੀ ਜਾਂਦੀ ਸੀ।  ਸਿਹਤ ਵਿਭਾਗ ਵਲੋਂ ਉਕਤ ਦੇਸੀ ਘਿਉ ਨੂੰ ਅਪਣੇ ਕਬਜ਼ੇ ਵਿਚ ਲੈਕੇ ਸੀਲ ਕਰ  ਕਰ ਦਿਤਾ ਗਿਆ।  ਇਸ ਫੈਕਟਰੀ ਵਿਚ ਪਨੀਰ ਵੀ ਬਣਾਇਆ ਜਾਂਦਾ ਸੀ ਜਿਸਦੇ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਨੂੰ ਭੇਜ ਦਿਤੇ ਹਨ।  ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪੰਜ ਹੋਰ ਹਲਵਾਈਆਂ ਦੀਆਂ ਦੁਕਾਨਾਂ ਚੈਕਿੰਗ ਕਰ ਕੇ ਰਸਗੁਲੇ, ਖੋਆ, ਖੋਆ ਬਰਫੀ, ਮਿਲਕ ਕੇਕ ਦਾ ਸੈਂਪਲ ਲਿਆ ਗਿਆ। ਉਨ੍ਹਾਂ ਦਸਿਆ ਕਿ ਜੇਕਰ  ਉਕਤ ਸੈਂਪਲ ਫੇਲ ਪਾਏ ਗਏ ਤਾਂ ਵਿਭਾਗ ਵਲੋਂ ਉਕਤ ਫ਼ੈਕਟਰੀ ਦੇ ਮਾਲਕਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement