OMG ! ਇਸ ਲੜਕੇ ਨੇ ਅੱਖਾਂ 'ਤੇ ਵੀ ਬਣਵਾ ਲਏ ਟੈਟੂ
Published : Oct 11, 2017, 4:32 pm IST
Updated : Oct 11, 2017, 11:02 am IST
SHARE ARTICLE

ਅੱਜਕਲ ਲੋਕਾਂ 'ਚ ਟੈਟੂ ਦਾ ਕ੍ਰੇਜ਼ ਖੂਬ ਦੇਖਣ ਨੂੰ ਮਿਲਦਾ ਹੈ। ਲੋਕ ਆਪਣੇ ਸਰੀਰ ਦੇ ਨਾਜ਼ੁਕ ਅੰਗਾਂ 'ਤੇ ਖਾਸ ਤਰ੍ਹਾਂ ਦੇ ਟੈਟੂ ਬਣਵਾਉਂਦੇ ਹਨ ਪਰ ਟੈਟੂ ਬਣਵਾਉਣਾ ਕੋਈ ਮਜ਼ਾਕ ਨਹੀਂ। ਸਾਰੀ ਜ਼ਿੰਦਗੀ ਇਹ ਤੁਹਾਡੇ ਨਾਲ ਹੀ ਰਹਿੰਦੇ ਹਨ। ਕੁਝ ਲੋਕਾਂ ਦਾ ਜਨੂੰਨ ਇਸ ਹੱਦ ਤੱਕ ਹੁੰਦਾ ਹੈ ਕਿ ਦੇਖ ਕੇ ਮੂੰਹ ਅੱਡਿਆ ਰਹਿ ਜਾਂਦਾ ਹੈ। ਇਥੇ ਦਿੱਤੀਆਂ ਤਸਵੀਰਾਂ ਹੀ ਦੇਖ ਲਓ। 

ਇਨ੍ਹਾਂ 'ਚ ਅੱਖਾਂ 'ਤੇ ਬਣਾਏ ਵੰਨ-ਸੁਵੰਨੇ ਟੈਟੂਜ਼ ਦਿਖਾਏ ਗਏ ਹਨ। ਜੀ ਹਾਂ,ਦਿੱਲੀ ਦਾ ਇੱਕ ਵਿਅਕਤੀ ਕਰਨ ਅਜਿਹਾ ਕਾਰਨਾਮਾ ਕਰਕੇ ਚਰਚਾ 'ਚ ਹੈ। ਕਰਨ ਨੇ ਆਪਣੇ ਇੰਸਟਾਗ੍ਰਾਮ ਦਾ ਨਾਮ ਵੀ ‘Tattoographer’ ਰੱਖਿਆ ਹੈ, ਦਰਅਸਲ,ਕਰਨ ਟੈਟੂ ਦੇ ਲਈ ਖੂਬ ਦੀਵਾਨਾ ਹੈ। ਕਰਨ ਨੇ ਹਾਲੀ ਹੀ 'ਚ ਆਪਣੀ ਅੱਖਾਂ ਦੀ ਪੁਤਲੀਆਂ 'ਤੇ ਵੀ ਟੈਟੂ ਬਣਵਾਏ ਹਨ, ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਅਜਿਹਾ ਇਨਸਾਨ ਬਣ ਗਿਆ ਹੈ। 


 ਜਿਸ ਨੇ ਅੱਖਾਂ 'ਤੇ ਟੈਟੂ ਬਣਵਾਏ ਹਨ। 28 ਸਾਲਾ ਕਰਨ ਇੱਕ ਟੈਟੂ ਆਰਟਿਸਟ ਵੀ ਹੈ,ਰਾਜਧਾਨੀ ਦਿੱਲੀ 'ਚ ਅਪਣਾ ਸਟੂਡੀਓ ਹੈ, ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵੀ ਪਾਈ ਹੈ, ਜਿਸ 'ਚ ਆਪਣੀ ਟੈਟੂ ਵਾਲੀ ਅੱਖਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ।ਕਰਨ ਨੇ ਅੱਖਾਂ 'ਤੇ ਟੈਟੂ ਬਣਵਾਉਣ ਦੇ ਲਈ 'sclera staining' ਨਾਮਕ ਇੱਕ ਸਰਜਰੀ ਕਰਵਾਈ ਹੈ ਜਿਸ 'ਚ ਸਿਆਹੀ ਨੂੰ ਸਥਾਈ ਰੂਪ 'ਚ ਅੱਖਾਂ ਦੇ ਗੋਰੇ ਹਿੱਸੇ ਯਾਨਿ ਪੁਤਲੀਆਂ 'ਤੇ ਇੰਜੈਕਟ ਕੀਤਾ ਜਾਂਦਾ ਹੈ। 

ਨਿਊਯਾਰਕ 'ਚ ਇੱਕ ਆਈ ਸਪੈਸ਼ਲਿਸਟ ਨੇ ਦੱਸਿਆ ਕਿ ਇਹ ਸਰਜ਼ਰੀ ਬੇਹੱਦ ਖਤਰਨਾਕ ਹੈ ਤੇ ਇਹ ਦਰਦਨਾਕ ਵੀ ਹੈ, ਉਹ ਕਹਿੰਦੇ ਹਨ ਕਿ ਜੇਕਰ ਇਸ ਸਰਜ਼ਰੀ 'ਚ ਜਰਾ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਅੱਖਾਂ ਹਮੇਸ਼ਾ ਦੇ ਲਈ ਖਰਾਬ ਵੀ ਹੋ ਸਕਦੀਆਂ ਹਨ। ਕਰਨ ਦੇ ਇਸ ਸਰਜ਼ਰੀ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਹਨ। 


ਕਰਨ ਨੇ ਆਪਣੇ ਸ਼ਰੀਰ 'ਤੇ ਕਈ ਟੈਟੂ ਤੇ ਪਿਅਰਸਿੰਗ ਕਰਵਾ ਰੱਖੀ ਹੈ। ਇਸ ਸਰਜ਼ਰੀ ਦੇ ਬਾਅਦ ਸ਼ੁਰੂਆਤ 'ਚ ਧੁੱਪ ਦੇ ਚਸ਼ਮੇ ਬਿਨ੍ਹਾਂ ਬਾਹਰ ਨਿਕਲਨਾ ਸੰਭਵ ਨਹੀਂ ਹੁੰਦਾ। ਇਸ ਸਰਜਰੀ ਦੇ ਬਾਅਦ ਅੱਖਾਂ ਤੋਂ ਪਾਣੀ ਆਉਣਾ,ਜਲਣ ਹੋਣਾ ਆਮ ਗੱਲ ਹੈ। 

ਸਰਜ਼ਰੀ ਦੇ ਬਾਅਦ ਕੁੱਝ ਸਮੇਂ ਦੇ ਲਈ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ,ਥੋੜ੍ਹੀ ਜਿਹੀ ਲਾਪਰਵਾਹੀ ਅੱਖਾਂ ਦਾ ਨੁਕਸਾਨ ਕਰ ਸਕਦੀ ਹੈ। ਇੱਕ ਆਸਟ੍ਰੇਲੀਆਈ ਸਪੈਸ਼ਲਿਸਟ ਨੇ 18 ਸਤੰਬਰ ਨੂੰ ਕਰਨ ਦੀ ਅੱਖਾਂ 'ਚ ਟੈਟੂ ਬਣਾਏ ਸੀ,ਦੋਨਾਂ ਅੱਖਾਂ 'ਚ ਟੈਟੂ ਬਣਵਾਉਣ ਦੀ ਇਹ ਪ੍ਰਕਿਰਿਆ ਕੁੱਝ ਘੱਟੇ ਅਤੇ ਕਈ ਇੰਜੈਕਸ਼ਨ ਦੇ ਬਾਅਦ ਪੂਰੀ ਹੋਈ ਸੀ।




SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement