
ਤੰਦਰੁਸਤ ਰਹਿਣ ਲਈ ਖਾਣੇ ਦੇ ਬਾਅਦ ਰੋਜ਼ ਲਗਭੱਗ 20 ਗਰਾਮ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।
ਸਰਦੀਆਂ 'ਚ ਗੁੜ ਖਾਣ ਦੇ ਫਾਇਦੇ ਤਾਂ ਸਾਰੇ ਜਾਣਦੇ ਹਨ ਪਰ ਅਸੀਂ ਇੱਥੇ ਰਾਤ ਨੂੰ ਸੋਣ ਤੋਂ ਪਹਿਲਾਂ ਗੁੜ ਖਾਣ ਦੇ ਫਾਇਦੇ ਦਸ ਰਹੇ ਹਾਂ। ਜੇਕਰ ਤੁਸੀਂ 7 ਦਿਨ ਲਗਾਤਾਰ ਅਜਿਹਾ ਕਰ ਲੈਂਦੇ ਹੋ ਤਾਂ ਤੁਹਾਨੂੰ ਇਹ ਫਾਇਦੇ ਮਿਲਣਗੇ। ਆਯੁਰਵੇਦ ਦੇ ਮੁਤਾਬਕ ਹਮੇਸ਼ਾ ਤੰਦਰੁਸਤ ਰਹਿਣ ਲਈ ਖਾਣੇ ਦੇ ਬਾਅਦ ਰੋਜ਼ ਲਗਭੱਗ 20 ਗਰਾਮ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਬਾਰੇ 'ਚ ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਗੁੜ 'ਚ ਮੌਜੂਦ ਤੱਤ ਸਰੀਰ 'ਚ ਮੌਜੂਦ ਤੇਜ਼ਾਬ ਨੂੰ ਖਤਮ ਕਰ ਦਿੰਦੇ ਹਨ। ਜਦੋਂ ਕਿ ਸ਼ੱਕਰ ਦੇ ਸੇਵਨ ਨਾਲ ਸਰੀਰ 'ਚ ਤੇਜ਼ਾਬ ਦੀ ਮਾਤਰਾ ਵੱਧ ਜਾਂਦੀ ਹੈ। ਜੋ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ।
ਚਮੜੀ ਹੋ ਜਾਵੇਗੀ ਚਮਕਦਾਰ
7 ਦਿਨ ਤੱਕ ਰੋਜ਼ ਗੁੜ ਖਾਣ ਨਾਲ ਤੁਹਾਡੀ ਚਮੜੀ ਸਾਫ ਅਤੇ ਤੰਦਰੁਸਤ ਹੋ ਜਾਵੇਗੀ ਕਿਉਂਕਿ ਗੁੜ ਸਰੀਰ ਤੋਂ ਟਾਕਸਿਨਜ਼ ਨੂੰ ਬਾਹਰ ਕੱਢ ਦਿੰਦਾ ਹੈ। ਜਿਸਦੇ ਨਾਲ ਚਮੜੀ ਚਮਕਦਾਰ ਬਣਦੀ ਹੈ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਹੱਡੀਆਂ ਹੋਣਗੀਆਂ ਮਜ਼ਬੂਤ
ਗੁੜ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ ਦੇ ਨਾਲ ਫਾਸਫੋਰਸ ਵੀ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਕਮਜ਼ੋਰੀ ਹੋ ਜਾਵੇਗੀ ਖਤਮ
ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਦੁੱਧ ਦੇ ਨਾਲ ਗੁੜ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਗੁੜ ਸਰੀਰ 'ਚ ਊਰਜਾ ਦਾ ਸਤਰ ਵਧਾ ਦਿੰਦਾ ਹੈ।
ਗੈਸ ਅਤੇ ਐਸੀਡਿਟੀ ਹੋਵੇਗੀ ਦੂਰ
ਜੇਕਰ ਤੁਸੀਂ ਰਾਤ ਨੂੰ ਖਾਣੇ ਦੇ ਬਾਅਦ ਸੋਣ ਤੋਂ ਪਹਿਲਾਂ ਥੋੜ੍ਹਾ ਗੁੜ ਖਾ ਲੈਂਦੇ ਹੋ ਤਾਂ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਾਈਗਰੇਨ ਅਤੇ ਨਾਰਮਲ ਸਿਰ ਦਰਦ ਹੋ ਜਾਵੇਗਾ ਦੂਰ
ਗਾਂ ਦੇ ਘਿਓ ਦੇ ਨਾਲ ਗੁੜ ਖਾਣ ਨਾਲ ਮਾਈਗਰੇਨ ਅਤੇ ਨਾਰਮਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ। ਸੋਣ ਤੋਂ ਪਹਿਲਾਂ ਅਤੇ ਸਵੇਰੇ ਖਾਲੀ ਢਿੱਡ 5 ਮਿਲੀਲੀਟਰ ਗਾਂ ਦੇ ਘਿਓ ਦੇ ਨਾਲ 10 ਗਰਾਮ ਗੁੜ ਇੱਕ ਦਿਨ 'ਚ ਦੋ ਵਾਰ ਖਾਣਾ ਚਾਹੀਦਾ ਹੈ।
ਮਾਈਗਰੇਨ ਅਤੇ ਸਿਰ ਦਰਦ 'ਚ ਆਰਾਮ ਮਿਲੇਗਾ।