ਸਰਕਾਰ ਨੇ ਦਿੱਲੀ 'ਚ ਵੱਧ ਰਹੇ ਪ੍ਰਦੂਸ਼ਣ ਲਈ ਪੰਜਾਬ ਦੀ ਪਰਾਲੀ ਨੂੰ ਜ਼ਿੰਮੇਵਾਰ ਦਸਿਆ
Published : Oct 11, 2017, 10:52 pm IST
Updated : Oct 11, 2017, 5:22 pm IST
SHARE ARTICLE

ਨਵੀਂ ਦਿੱਲੀ, 11 ਅਕਤੂਬਰ: ਪੰਜਾਬ 'ਚ ਝੋਨੇ ਦੀ ਪਰਾਲੀ ਸਾੜਨ ਅਤੇ ਦਿੱਲੀ 'ਚ ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ਕਾਰਜਾਂ ਕਰ ਕੇ ਨਿਕਲ ਰਹੀ ਧੂੜ ਨਾਲ ਦਿੱਲੀ ਦੀ ਤੇਜ਼ੀ ਨਾਲ ਗੰਧਲੀ ਹੋਈ ਹਵਾ ਨੇ ਫ਼ੀਫ਼ਾ ਦੇ ਜੂਨੀਅਰ ਫ਼ੁਟਬਾਲ ਵਰਲਡ ਕੱਪ ਕਰਵਾਉਣ 'ਚ ਪ੍ਰੇਸ਼ਾਨੀਆਂ ਵਧਾ ਦਿਤੀਆਂ ਹਨ। ਫ਼ੀਫ਼ਾ ਦਾ ਭਾਰਤ 'ਚ ਇਹ ਪਹਿਲਾ ਪ੍ਰੋਗਰਾਮ ਹੈ।
ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ਨੇ ਤਿਉਹਾਰੀ ਮੌਸਮ 'ਚ ਇਸ ਸੰਕਟ ਦੇ ਹੋਰ ਵਧਣ ਦੇ ਸ਼ੱਕ ਦੇ ਕਾਰਨ ਦਿੱਲੀ ਐਨ.ਸੀ.ਆਰ. ਨਾਲ ਸਬੰਧਤ ਸਾਰੀਆਂ ਸੂਬਾ ਸਰਕਾਰਾਂ ਨੂੰ ਤੁਰਤ ਕਦਮ ਚੁੱਕਣ ਨੂੰ ਕਿਹਾ ਹੈ। ਫ਼ੀਫ਼ਾ ਜੂਨੀਅਰ ਵਿਸ਼ਵ ਕੱਪ 'ਚ ਦੁਨੀਆਂ ਭਰ ਤੋਂ ਜੁਟੇ ਖਿਡਾਰੀਆਂ, ਕੋਚ ਅਤੇ ਦਰਸ਼ਕਾਂ ਲਈ ਦਿੱਲੀ ਦੀ ਦਮਘੋਟੂ ਹਵਾ ਤੋਂ ਪੈਦਾ ਸਮੱਸਿਆ 'ਤੇ ਹਰਕਤ 'ਚ ਆਈ ਸਰਕਾਰ ਨੇ ਮੰਨਿਆ ਹੈ ਕਿ ਪੰਜਾਬ 'ਚ ਪਰਾਲੀ ਸਾੜਨ ਅਤੇ ਦਿੱਲੀ 'ਚ ਰਾਖ ਅਤੇ ਧੂੜ 'ਤੇ ਕਾਬੂ ਨਾ ਹੋਣ ਸਕਣ ਕਰ ਕੇ ਸੰਕਟ ਵਧਦਾ ਜਾ ਰਿਹਾ ਹੈ।


ਇਸ ਬਾਬਤ ਜੰਗਲਾਤ ਅਤੇ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਰਕਾਰਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਨਿਰਧਾਰਤ ਮਾਨਕਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਨੂੰ ਕਿਹਾ ਹੈ। ਸੋਮਵਾਰ ਨੂੰ ਡਾ. ਹਰਸ਼ਵਰਧਨ ਨੇ ਪੰਜ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਅਤੇ ਅਧਿਕਾਰੀਆਂ ਦੀ ਹੰਗਾਮੀ ਬੈਠਕ ਸੱਦ ਕੇ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਅਚਨਚੇਤ ਜਾਂਚ ਮੁਹਿੰਮ ਚਲਾਉਣ ਅਤੇ ਇਸ ਦੀ ਨਿਯਮਿਤ ਰੀਪੋਰਟ ਮੰਤਰਾਲੇ ਨੂੰ ਭੇਜਣ ਨੂੰ ਕਿਹਾ ਹੈ।ਬੈਠਕ 'ਚ ਮੌਜੂਦ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਉਤੇ ਅਸਰਦਾਰ ਰੋਕ ਨਹੀਂ ਲੱਗ ਸਕਣ 'ਤੇ ਬੈਠਕ 'ਚ ਚਿੰਤਾ ਪ੍ਰਗਟਾਈ ਗਈ। ਨਾਲਹੀ ਦਿੱਲੀ 'ਚ ਉਸਾਰੀ ਕਾਰਜਾਂ ਤੋਂ ਨਿਕਲਣ ਵਾਲੀ ਧੂੜ ਨੂੰ ਰੋਕਣ ਲਈ ਕੀਤੇ ਉਪਾਅ ਨੂੰ ਨਾਕਾਫ਼ੀ ਦਸਦਿਆਂ ਵੱਡੇ ਪ੍ਰਾਜੈਕਟਾਂ ਉਤੇ ਅਸਥਾਈ ਰੋਕ ਲਾਉਣ ਸਮੇਤ ਹੋਰ ਬਦਲਾਂ ਉਤੇ ਵਿਚਾਰ ਕਰ ਕੇ ਸ਼ੁਕਰਵਾਰ ਨੂੰ ਸੱਦੀ ਸਮੀਖਿਆ ਬੈਠਕ 'ਚ ਰੀਪੋਰਟ ਮੰਗੀ ਹੈ।                               (ਪੀਟੀਆਈ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement