ਤੁਲਸੀ ਸਰੀਰ ਦੀਆਂ ਕਈ ਬੀਮਾਰੀਆਂ ਲਈ ਹੈ ਬੇਹੱਦ ਫਾਇਦੇਮੰਦ
Published : Sep 12, 2017, 6:08 pm IST
Updated : Sep 12, 2017, 12:38 pm IST
SHARE ARTICLE

ਤੁਲਸੀ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ-ਜੁਕਾਮ ਭਾਰਤ 'ਚ ਤੁਲਸੀ ਦੀ ਵਰਤੋਂ ਕਾਫੀ ਸਮੇਂ ਤੋਂ ਹੁੰਦੀ ਆ ਰਹੀ ਹੈ। ਅੱਜਕੱਲ੍ਹ ਹਰ ਘਰ ਵਿਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਲਸੀ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਤੁਲਸੀਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...


- ਗਲੇ ਦੀ ਖਰਾਸ਼ 

ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਇਸ ਪਾਣੀ ਨੂੰ ਤੁਸੀਂ ਗਰਾਰੇ ਕਰਨ ਲਈ ਵੀ ਵਰਤ ਸਕਦੇ ਹੋ। ਬੱਚਿਆਂ ਵਿਚ ਬੁਖਾਰ, ਖਾਂਸੀ ਅਤੇ ਉਲਟੀ ਵਰਗੀਆਂ ਸਮੱਸਿਆ ਹੋਣ 'ਤੇ ਤੁਲਸੀਂ ਬੇਹੱਦ ਫਾਇਦੇਮੰਦ ਹੁੰਦੀ ਹੈ। 

- ਸਾਹ ਦੀ ਸਮੱਸਿਆ

ਸਾਹ ਦੀ ਸਮੱਸਿਆ ਹੋਣ 'ਤੇ ਤੁਲਸੀ ਬਹੁਤ ਹੀ ਲਾਭਕਾਰੀ ਸਾਬਤ ਹੁੰਦੀ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 


- ਗੁਰਦੇ ਦੀ ਪੱਥਰੀ

ਤੁਲਸੀ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਕਿਸੇ ਦੇ ਗੁਰਦੇ ਵਿਚ ਪੱਥਰੀ ਹੋ ਗਈ ਹੈ ਤਾਂ ਸ਼ਹਿਦ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ। ਛੇ ਮਹੀਨੇ ਵਿਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। 

- ਦਿਲ ਦੇ ਰੋਗ 

ਤੁਲਸੀ ਖੂਨ ਵਿਚ ਕੋਲੈਸਟਰੋਲ ਦੇ ਲੈਵਲ ਨੂੰ ਘਟਾਉਂਦੀ ਹੈ। ਅਜਿਹੇ ਵਿਚ ਦਿਲ ਦੇ ਰੋਗੀਆਂ ਲਈ ਇਹ ਕਾਫੀ ਕਾਰਗਾਰ ਸਾਬਤ ਹੁੰਦੀ ਹੈ। 

- ਤਣਾਅ

ਤੁਲਸੀ ਦੇ ਪੱਤਿਆਂ ਵਿਚ ਤਣਾਅ ਨੂੰ ਦੂਰ ਕਰਨ ਦੇ ਵੀ ਗੁਣ ਮੌਜੂਦ ਹਨ। ਹਾਲ ਹੀ ਵਿਚ ਇੱਕ ਰਿਸਰਚ ਵਿਚ ਪਤਾ ਚਲਿਆ ਹੈ ਕਿ ਤੁਲਸੀ ਤਣਾਅ ਤੋਂ ਬਚਾਉਂਦੀ ਹੈ। ਤਣਾਅ ਨੂੰ ਖੁਦ ਤੋਂ ਦੂਰ ਰੱਖਣ ਲਈ ਹਰ ਕਿਸੇ ਨੂੰ ਤੁਲਸੀ ਦੇ 12 ਪੱਤਿਆਂ ਦੀ ਰੋਜ਼ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। 


- ਇਨਫੈਕਸ਼ਨ ਅਤੇ ਚਮੜੀ ਰੋਗ

ਅਲਸਰ ਅਤੇ ਇਨਫੈਕਸ਼ਨ ਹੋਣ 'ਤੇ ਤੁਲਸੀ ਦੀਆਂ ਪੱਤੀਆਂ ਫਾਇਦੇਮੰਦ ਸਾਬਤ ਹੁੰਦੀਆਂ ਹਨ। ਰੋਜ਼ਾਨਾ ਤੁਲਸੀ ਨੂੰ ਚਬਾਉਣ ਨਾਲ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਦਾਦ, ਖਾਰਸ਼ ਅਤੇ ਚਮੜੀ ਦੀਆਂ ਹੋਰ ਸਮੱਸਿਆ ਵਿਚ ਤੁਲਸੀ ਦੇ ਅਰਕ ਨੂੰ ਪ੍ਰਭਾਵਿੱਤ ਥਾਂਵਾਂ 'ਤੇ ਲਗਾਉਣ ਨਾਲ ਕੁੱਝ ਹੀ ਦਿਨ੍ਹਾਂ ਵਿਚ ਰੋਗ ਦੂਰ ਹੋ ਜਾਂਦਾ ਹੈ। 


- ਸਾਹ ਦੀ ਬਦਬੂ

ਤੁਲਸੀ ਦੀ ਸੁੱਕੀਆਂ ਪੱਤੀਆਂ ਨੂੰ ਸਰੋਂ ਦੇ ਤੇਲ ਵਿਚ ਮਿਲਾ ਕੇ ਦੰਦ ਸਾਫ ਕਰਨ ਨਾਲ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ। ਸਿਰ ਦਰਦ ਵਿਚ ਤੁਲਸੀ ਇਕ ਵਧੀਆ ਦਵਾਈ ਦੇ ਤੌਰ 'ਤੇ ਕੰਮ ਕਰਦੀ ਹੈ। ਤੁਲਸੀ ਦਾ ਕਾੜ੍ਹਾ ਪੀਣ ਨਾਲ ਸਿਰ ਦਰਦ ਵਿਚ ਆਰਾਮ ਮਿਲਦਾ ਹੈ। ਅੱਖਾਂ ਵਿਚ ਜਲਣ ਹੋਣ 'ਤੇ ਤੁਲਸੀ ਕਾਰਗਾਰ ਸਾਬਤ ਹੁੰਦੀ ਹੈ। ਰੋਜ਼ਾਨਾ ਤੁਲਸੀ ਦੇ ਅਰਕ ਦੀਆਂ ਦੋ ਬੂੰਦਾਂ ਅੱਖਾਂ ਵਿਚ ਪਾਉਣੀਆਂ ਚਾਹੀਦੀਆਂ ਹਨ।

SHARE ARTICLE
Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement