
ਇਸ ਦਾ ਸੇਵਨ ਮੋਟਾਪੇ ਨੂੰ ਰਖਦਾ ਹੈ ਕੰਟਰੋਲ ਵਿਚ
ਮੁਹਾਲੀ: ਸਰਦੀਆਂ ਸ਼ੁਰੂ ਹੋ ਚੁਕੀਆਂ ਹਨ ਅਤੇ ਇਸ ਮੌਸਮ ਵਿਚ ਸੂਪ ਤੋਂ ਜ਼ਿਆਦਾ ਫ਼ਾਇਦੇਮੰਦ ਹੋਰ ਕੁੱਝ ਵੀ ਨਹੀਂ। ਆਮ ਤੌਰ 'ਤੇ ਲੋਕ ਬੀਮਾਰ ਹੋਣ 'ਤੇ ਸੂਪ ਦਾ ਸੇਵਨ ਕਰਦੇ ਹਨ ਪਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ ਨੂੰ ਪੀਣਾ ਜ਼ਰੂਰੀ ਹੁੰਦਾ ਹੈ। ਸੂਪ ਵਿਚ ਵਿਟਾਮਿਨ, ਪ੍ਰੋਟੀਨ, ਐਂਟੀ-ਆਕਸੀਡੈਂਟ ਅਤੇ ਮੈਗਨੀਸ਼ੀਅਮ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ ਜਿਸ ਨਾਲ ਤੁਸੀਂ ਸਰਦੀ-ਜ਼ੁਕਾਮ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਆਉ ਜਾਣਦੇ ਹਾਂ ਸਰਦੀਆਂ ਵਿਚ ਗਰਮਾ-ਗਰਮ ਸੂਪ ਪੀਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਮਿਲਦੇ ਹਨ।
Mixed Vegetable Soup
ਸਰਦੀਆਂ ਵਿਚ ਤੁਸੀਂ ਟਮਾਟਰ, ਪੱਤਾਗੋਭੀ ਜਾਂ ਮਟਰ ਸੂਪ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਬੀਮਾਰੀਆਂ ਤੋਂ ਬਚਣ ਲਈ ਕੱਦੂ, ਮਸ਼ਰੂਮ, ਬੀਨਜ਼ ਜਾਂ ਸਾਬਤ ਦਾਲਾਂ ਨਾਲ ਬਣਿਆ ਸੂਪ ਵੀ ਫ਼ਾਇਦੇਮੰਦ ਹੈ। ਸੂਪ ਦਾ ਸੇਵਨ ਹਰ ਉਮਰ ਦੇ ਲੋਕਾਂ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਵੱਡੀ ਉਮਰ ਜਾਂ ਬੀਮਾਰ ਵਿਅਕਤੀ ਨੂੰ ਅਜਿਹਾ ਸੂਪ ਪੀਣਾ ਚਾਹੀਦਾ ਹੈ ਜਿਸ ਨੂੰ ਹਜ਼ਮ ਕਰਨ ਵਿਚ ਕੋਈ ਸਮੱਸਿਆ ਨਾ ਹੋਵੇ। ਉੱਥੇ ਹੀ ਬੱਚਿਆਂ ਨੂੰ ਸਰਦੀਆਂ ਵਿਚ ਸਬਜ਼ੀ ਵਾਲਾ ਸੂਪ ਦੇਣਾ ਸਹੀ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰੋਜ਼ਾਨਾ 50 ਮਿ.ਲੀ. ਸੂਪ ਦੇਣਾ ਚਾਹੀਦਾ ਹੈ ਜਦੋਂ ਕਿ ਇਕ ਸਿਹਤਮੰਦ ਵਿਅਕਤੀ ਰੋਜ਼ਾਨਾ 200-300 ਮਿ.ਲੀ. ਸੂਪ ਦਾ ਸੇਵਨ ਕਰ ਸਕਦਾ ਹੈ। ਸੂਪ ਪੀਣ ਦੇ ਫ਼ਾਇਦੇ…:
Mixed Vegetable Soup
ਸਰਦੀਆਂ ਦੇ ਮੌਸਮ ਵਿਚ ਜ਼ੁਕਾਮ, ਗਲੇ ਵਿਚ ਖ਼ਾਰਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਰੋਜ਼ਾਨਾ ਗਰਮਾ-ਗਰਮ ਸੂਪ ਦਾ ਸੇਵਨ ਕਰੋ। ਉੱਥੇ ਹੀ ਜੇ ਤੁਹਾਡੇ ਗਲੇ ਵਿਚ ਖਰਾਸ਼ ਜਾਂ ਖੰਘ ਹੈ ਤਾਂ ਸੂਪ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਲਉ। ਸੂਪ ਪੀਣ ਨਾਲ ਇਮਿਊਨਟੀ ਵਧਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਬੁਖ਼ਾਰ ਹੋਣ 'ਤੇ ਕੋਈ ਵੀ ਸੂਪ ਪੀਉ। ਇਸ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਬੁਖ਼ਾਰ ਵੀ ਦੂਰ ਹੋ ਜਾਵੇਗਾ।
Soup
ਜੇ ਤੁਹਾਨੂੰ ਭੁੱਖ ਨਹੀਂ ਲਗਦੀ ਤਾਂ ਰੋਜ਼ਾਨਾ 1 ਕੱਪ ਸਬਜ਼ੀ ਵਾਲੇ ਸੂਪ ਦਾ ਸੇਵਨ ਕਰੋ। ਇਸ ਨਾਲ ਹੌਲੀ-ਹੌਲੀ ਤੁਹਾਡੀ ਭੁੱਖ ਵਧਣ ਲੱਗੇਗੀ ਕਿਉਂਕਿ ਸੂਪ ਵਿਚ ਸਾਰੇ ਮਿਨਰਲਜ਼ ਅਤੇ ਵਿਟਾਮਿਨਜ਼ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿਚ ਰਖਦਾ ਹੈ। ਸਰਦੀਆਂ ਵਿਚ ਪਾਣੀ ਨਾ ਪੀਣ ਕਾਰਨ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ।
Soup
ਪਰ ਰੋਜ਼ਾਨਾ ਸੂਪ ਦਾ ਸੇਵਨ ਸਰੀਰ ਨੂੰ ਡੀਹਾਈਡਰੇਟ ਨਹੀਂ ਹੋਣ ਦੇਵੇਗਾ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚੇ ਰਹੋਗੇ। ਸੂਪ ਇਕ ਲੋ-ਕੈਲੋਰੀ ਫ਼ੂਡ ਹੈ ਇਸ ਲਈ ਇਸ ਦਾ ਸੇਵਨ ਮੋਟਾਪੇ ਨੂੰ ਕੰਟਰੋਲ ਵਿਚ ਰਖਦਾ ਹੈ। ਉਥੇ ਹੀ ਜੇ ਤੁਸੀਂ ਅਪਣਾ ਭਾਰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਫ਼ਾਈਬਰ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਸੂਪ ਪੀਉ।