ਪੈਰਾਂ 'ਚ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਅਪਣਾਉ ਇਹ ਆਸਾਨ ਤਰੀਕੇ
Published : Apr 6, 2018, 12:43 pm IST
Updated : Apr 6, 2018, 12:43 pm IST
SHARE ARTICLE
Perspiration in your feet
Perspiration in your feet

ਗਰਮੀ ਆ ਚੁੱਕੀ ਹਨ ਅਤੇ ਇਸ ਮੌਸਮ ਵਿਚ ਪੈਰਾਂ ਵਿਚ ਪਸੀਨਾ ਕਈ ਲੋਕਾਂ ਲਈ ਮੁਸੀਬਤ ਬਣ ਜਾਂਦਾ ਹੈ।

ਗਰਮੀ ਆ ਚੁੱਕੀ ਹਨ ਅਤੇ ਇਸ ਮੌਸਮ ਵਿਚ ਪੈਰਾਂ ਵਿਚ ਪਸੀਨਾ ਕਈ ਲੋਕਾਂ ਲਈ ਮੁਸੀਬਤ ਬਣ ਜਾਂਦਾ ਹੈ। ਇਸ ਪਸੀਨੇ ਦੇ ਕਾਰਨ ਨਾ ਉਹ ਬੰਦ ਬੂਟ ਪਾ ਸਕਦੇ ਹਨ ਅਤੇ ਨਾ ਹੀ ਖੁੱਲ੍ਹੇ ਬੂਟ ਪਾ ਕੇ ਪੈਰਾਂ ਦੀ ਰੰਗਤ ਖ਼ਰਾਬ ਕਰਦੇ ਹਨ। ਹੁਣ ਅਜਿਹੇ ਵਿਚ ਪਸੀਨੇ ਨਾਲ ਹੋਣ ਵਾਲੇ ਇਨਫੈਕਸ਼ਨ ਤੋਂ ਪੈਰਾਂ ਨੂੰ ਬਚਾਉਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਸਾਰਾ ਦਿਨ ਜੁੱਤੇ ਪਹਿਨਣ ਕਾਰਨ ਪੈਰਾਂ ਤੋਂ ਬਦਬੂ ਆਉਣ ਲੱਗ ਜਾਂਦੀ ਹੈ। ਜਿਸ ਨਾਲ ਲੋਕਾਂ ਨੂੰ ਕਾਫ਼ੀ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਦਫ਼ਤਰ ਦੌਰਾਨ ਜੁੱਤੇ ਪਹਿਨਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਬਾਰੇ ਮਾਹਿਰਾਂ ਨੇ ਗਰਮੀਆਂ ਵਿਚ ਪੈਰਾਂ ਦੀ ਦੇਖਭਾਲ ਦੇ ਸਬੰਧ ਵਿਚ ਕੁੱਝ ਸੁਝਾਅ ਦਿਤੇ ਹਨ।Perspiration in your feetPerspiration in your feetਮਾਹਿਰਾਂ ਦਾ ਕਹਿਣਾ ਹੈ ਕਿ ਮੁਲਾਇਮ ਚਮੜੇ ਨਾਲ ਬਣੇ ਬੂਟ ਗਰਮੀਆਂ ਵਿਚ ਪੈਰਾਂ ਲਈ ਅਨੁਕੂਲ ਹੁੰਦੇ ਹਨ ਅਤੇ ਪੈਰਾਂ ਤੋਂ ਬਦਬੂ ਆਉਣ ਅਤੇ ਸੰਕਰਮਣ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਅਥਲੈਟਿਕ ਜੁੱਤੇ ਅਤੇ ਲੋਫ਼ਰਸ ਸੱਭ ਤੋਂ ਜ਼ਿਆਦਾ ਉਪਯੁਕਤ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਪਾਉਣ ਨਾਲ ਹਲਕਾ ਮਹਿਸੂਸ ਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗੱਲ ਜਦੋਂ ਪੈਰਾਂ ਦੀ ਦੇਖਭਾਲ ਦੀ ਹੋਵੇ ਤਾਂ ਗਰਮੀਆਂ ਵਿਚ ਭਾਰੀ ਜੁੱਤੀ ਨਹੀਂ ਪਾਉਣੀ ਚਾਹੀਦੀ। ਇਸ ਨਾਲ ਹਵਾ ਦਾ ਸੰਚਰਣ ਠੀਕ ਨਹੀਂ ਹੋ ਪਾਉਂਦਾ, ਅਜਿਹੇ ਵਿਚ ਬੂਟ ਜ਼ਿਆਦਾ ਚੰਗੇ ਵਿਕਲਪ ਹਨ।Perspiration in your feetPerspiration in your feetਜਾਣੋ ਇਸ ਸਬੰਧ ਵਿਚ ਕੁੱਝ ਹੋਰ ਸੁਝਾਅ… 

ਹਲਕੇ ਫਲਿੱਪ ਫਲਾਪ ਸਲੀਪਰ ਗਰਮੀਆਂ ਵਿਚ ਪਾਉਣ ਲਈ ਬਿਹਤਰ ਹੁੰਦੇ ਹਨ। ਫਲਿੱਪ ਫਲਾਪ ਪਾਉਣ 'ਤੇ ਪੈਰਾਂ ਵਿਚ ਹੋਣ ਵਾਲੇ ਦਰਦ ਤੋਂ ਬਚਣ ਲਈ ਚੰਗੇ ਸਪੋਰਟ ਵਾਲਾ ਫਲਿੱਪ ਫਲਾਪ ਹੀ ਪਾਉ। ਇਸ ਮੌਸਮ ਵਿਚ ਕਈ ਲੋਕ Adventure sports ਦੇ ਸ਼ੌਕੀਨ ਹੁੰਦੇ ਹਨ, ਅਜਿਹੇ ਵਿਚ ਉਨ੍ਹਾਂ ਲਈ ਅਥਲੈਟਿਕ ਜੁੱਤੇ ਉਪਯੁਕਤ ਰਹਿਣਗੇ। ਗਰਮੀਆਂ ਵਿਚ ਸਟਾਈਲਿਸ਼ ਦਿਖਣ ਲਈ ਤੁਸੀਂ Classic Brogs (ਮੋਟੇ ਚਮੜੇ ਵਾਲਾ ਜੁੱਤਾ) ਜਾਂ Oxford shoes ਚੁਣ ਸਕਦੇ ਹੋ। ਇਹ ਇਕ ਆਦਰਸ਼ ਵਿਕਲਪ ਹੈ।

ਲੋਫਰਸ ਗਰਮੀਆਂ ਵਿਚ ਇਕ ਕੂਲ ਲੁੱਕ ਦਿੰਦੇ ਹਨ, ਜਿਸ ਨੂੰ ਦੋਹਾਂ ਕੈਜ਼ੂਅਲ ਅਤੇ ਫਾਰਮਲ ਕੱਪੜਿਆਂ ਦੇ ਨਾਲ ਇਸ ਮੌਸਮ ਵਿਚ ਪਾਇਆ ਜਾ ਸਕਦਾ ਹੈ। ਸਨੀਕਰਸ ਅਤੇ ਅਥਲੈਟਿਕ ਜੁੱਤੇ ਇਸ ਮੌਸਮ ਲਈ ਜ਼ਰੂਰੀ ਮੰਨੇ ਜਾਣ ਲੱਗੇ ਹਨ। ਨੌਜਵਾਨਾਂ ਲਈ ਨੀਲੇ ਰੰਗ ਦੇ ਸਨੀਕਰਸ ਬਿਹਤਰ ਵਿਕਲਪ ਹਨ।

ਜਾਣਦੇ ਹਾਂ ਪੈਰਾਂ ਦੀ ਬਦਬੂ ਦੂਰ ਕਰਨ ਲਈ ਕੀ ਕੀਤਾ ਜਾਵੇ…SocksSocks
ਸਾਫ ਜੁਰਾਬਾਂ : ਹਮੇਸ਼ਾ ਸਾਫ਼ ਜੁਰਾਬਾਂ ਪਹਿਣਨ ਨਾਲ ਅਤੇ ਜੁੱਤਿਆਂ ਨੂੰ ਹਫ਼ਤੇ ‘ਚ 2-3 ਵਾਰ ਧੁੱਪ ਜ਼ਰੂਰ ਲਗਾਉ ਤਾਂ ਕਿ ਇਸ ਨਾਲ ਬੈਕਟੀਰੀਆ ਦੂਰ ਹੋ ਜਾਣ। ਇਸ ਤੋਂ ਇਲਾਵਾ ਹਮੇਸ਼ਾ ਅਜਿਹੀਆਂ ਜੁਰਾਬਾਂ ਦਾ ਇਸਤੇਮਾਲ ਕਰੋ ਜੋ ਜ਼ਿਆਦਾ ਤੋਂ ਜ਼ਿਆਦਾ ਪਸੀਨੇ ਨੂੰ ਸੋਖ ਸਕਣ।baking sodabaking sodaਬੇਕਿੰਗ ਸੋਡਾ : ਜੁੱਤੇ ਪਹਿਨਣ ਤੋਂ ਪਹਿਲਾਂ ਉਸ ‘ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਦਿਉ। ਇਸ ਨਾਲ ਜੁੱਤਿਆਂ ਤੋਂ ਬਦਬੂ ਨਹੀਂ ਆਵੇਗੀ। ਇਸ ਦੇ ਨਾਲ ਹੀ ਪੈਰਾਂ ‘ਤੇ ਵੀ ਥੋੜ੍ਹਾ ਜਿਹਾ ਬੇਕਿੰਗ ਸੋਡਾ ਲਗਾਉ ਫਿਰ ਜੁਰਾਬਾਂ ਪਾਉ।foot Scrubfoot Scrubਫੁੱਟ ਸਕਰਬ : ਜੁੱਤੇ ਉਤਾਰਨ ਤੋਂ ਬਾਅਦ ਪੈਰਾਂ ਦੀ ਬਦਬੂ ਦੂਰ ਕਰਨ ਲਈ ਸਕਰਬ ਫੁੱਟ ਦਾ ਇਸਤੇਮਾਲ ਕਰੋ।LemonLemonਇਸ ਲਈ ਅਦਰਕ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਸਕਰਬ ਤਿਆਰ ਕਰ ਲਉ ਅਤੇ ਪੈਰਾਂ ਦੀ ਹਲਕੇ ਹੱਥਾਂ ਨਾਲ ਮਸਾਜ ਕਰੋ। ਰੋਜ਼ਾਨਾ ਇਸ ਨਾਲ ਪੈਰਾਂ ਦੀ ਮਸਾਜ ਕਰਨ ਨਾਲ ਬਦਬੂ ਦੂਰ ਹੋ ਜਾਂਦੀ ਹੈ।Salt waterSalt water ਨਮਕ ਦੇ ਪਾਣੀ ਨਾਲ ਧੋਵੋ ਪੈਰ : ਨਹਾਉਂਦੇ ਸਮੇਂ ਪੈਰਾਂ ਨੂੰ ਨਮਕ ਵਾਲੇ ਕੋਸੇ ਪਾਣੀ ਨਾਲ ਕੁੱਝ ਦੇਰ ਲਈ ਭਿਉਂ ਲਉ ਅਤੇ ਫਿਰ ਤੋਲੀਏ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਉ। ਉਸ ਤੋਂ ਬਾਅਦ ਹੀ ਜੁਰਾਬਾਂ ਪਾਉ। ਇਸ ਨਾਲ ਪਸੀਨਾ ਘੱਟ ਆਉਂਦਾ ਹੈ ਅਤੇ ਬਦਬੂ ਦੀ ਸਮੱਸਿਆ ਵੀ ਨਹੀਂ ਹੋਵੇਗੀ।Talcum powderTalcum powderਟੇਲਕਮ ਪਾਊਡਰ : ਪੈਰਾਂ ਤੋਂ ਜ਼ਿਆਦਾ ਬਦਬੂ ਆਉਣ ਨਾਲ ਟੇਲਕਮ ਪਾਊਡਰ ਦਾ ਇਸਤੇਮਾਲ ਕਰੋ। ਪੈਰਾਂ 'ਤੇ ਖੂਸ਼ਬੂਦਾਰ ਪਾਊਡਰ ਛਿੜਕਣ ਨਾਲ ਬਦਬੂ ਨਹੀਂ ਆਉਂਦੀ ਅਤ ਪੈਰ ਲੰਮੇ ਸਮੇਂ ਤਕ ਮਹਿਕਦੇ ਰਹਿੰਦੇ ਹਨ।Tea leafTea leafਚਾਹ ਦੀ ਪੱਤੀ : ਇਕ ਟਬ 'ਚ ਹਲਕਾ ਕੋਸਾ ਪਾਣੀ ਲਉ ਅਤੇ ਉਸ 'ਚ ਚਾਹ ਪੱਤੀ ਜਾਂ ਟੀ ਬੈਗ ਨੂੰ ਅੱਧੇ ਘੰਟੇ ਤੱਕ ਭਿਉਂ ਕੇ ਰੱਖੋ। ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।Apple vinegarApple vinegarਸੇਬ ਦਾ ਸਿਰਕਾ : ਸੇਬ ਦੇ ਸਿਰਕੇ ਦਾ ਇਸਤੇਮਾਲ ਕਰ ਕੇ ਤੁਸੀਂ ਬਦਬੂ ਨੂੰ ਦੂਰ ਕਰ ਸਕਦੇ ਹੋ। ਇਸ ਲਈ ਕੋਸੇ ਪਾਣੀ 'ਚ ਸੇਬ ਦਾ ਸਿਰਕਾ ਮਿਲਾਉ ਅਤੇ ਉਸ 'ਚ ਪੈਰਾਂ ਨੂੰ ਡੁਬੋ ਕੇ ਰੱਖੋ। ਹਫ਼ਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਹਮੇਸ਼ਾ ਲਈ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM
Advertisement