
ਜੇ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ਼ ਨਾ ਕੀਤਾ ਜਾਵੇ ਤਾਂ ਵਿਅਕਤੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ
ਅੱਜ ਕੱਲ੍ਹ ਲੋਕਾਂ ਦਾ ਰਹਿਣਾ ਸਹਿਣਾ ਕਾਫ਼ੀ ਬਦਲ ਗਿਆ ਹੈ। ਅਜਿਹੇ ‘ਚ ਕੰਮ ਦਾ ਜ਼ਿਆਦਾ ਬੋਝ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
If you also have trouble falling asleep at night then follow these home remedies
ਜੇ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ਼ ਨਾ ਕੀਤਾ ਜਾਵੇ ਤਾਂ ਵਿਅਕਤੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਜੇ ਤੁਸੀਂ ਵੀ ਨੀਂਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਡਾਇਟ ਦੇ ਨਾਲ ਆਪਣੀ ਰੁਟੀਨ ਵਿਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ।
If you also have trouble falling asleep at night then follow these home remedies
ਭੋਜਨ ਵਿਚ ਸ਼ਾਮਲ ਕਰੋ ਇਹ ਚੀਜ਼ਾਂ
ਹਲਦੀ ਵਾਲਾ ਦੁੱਧ: ਰੋਜ਼ਾਨਾ ਸੌਣ ਤੋਂ ਪਹਿਲਾਂ 1 ਗਲਾਸ ਹਲਦੀ ਵਾਲਾ ਦੁੱਧ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ। ਸਰੀਰ ਨੂੰ ਆਰਾਮ ਮਿਲਣ ਦੇ ਨਾਲ ਚੰਗੀ ਅਤੇ ਗਹਿਰੀ ਨੀਂਦ ਲੈਣ ਵਿੱਚ ਸਹਾਇਤਾ ਮਿਲਦੀ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਹੋਣ ਦੇ ਕਾਰਨ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤਹੁੰਦੀਆਂ ਹਨ। ਨਾਲ ਹੀ ਤਣਾਅ ਵੀ ਦੂਰ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਹਲਦੀ ਤੋਂ ਬਿਨ੍ਹਾਂ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ।
Dark Chocolate
ਡਾਰਕ ਚਾਕਲੇਟ: ਜਿਹੜੇ ਲੋਕ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਨਰਵਸ ਸਿਸਟਮ ਨੂੰ ਆਰਾਮ ਦੇ ਕੇ ਚੰਗੀ ਨੀਂਦ ਆਉਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਬਦਾਮਾਂ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਨਿਯਮਿਤ ਰੂਪ ਤੋਂ ਸੌਣ ਤੋਂ ਪਹਿਲਾਂ ਥੋੜ੍ਹੇ ਜਿਹੇ ਬਦਾਮ ਖਾਣੇ ਫ਼ਾਇਦੇਮੰਦ ਹੁੰਦੇ ਹਨ। ਇਹ ਮਾਸਪੇਸ਼ੀਆਂ ‘ਚ ਖਿਚਾਅ ਅਤੇ ਤਣਾਅ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ।
If you also have trouble falling asleep at night then follow these home remedies
ਇਨ੍ਹਾਂ ਟਿਪਸ ਨਾਲ ਵੀ ਹੋਵੇਗਾ ਫਾਇਦਾ
ਸੌਣ ਤੋਂ ਪਹਿਲਾਂ ਕਿਸੇ ਵੀ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਤਲੀਆਂ ਦੀ ਮਸਾਜ ਕਰਨ ਨਾਲ ਅਰਾਮ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਦਿਮਾਗ ਸ਼ਾਂਤ ਹੋਣ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ।
ਸੌਣ ਤੋਂ ਪਹਿਲਾਂ ਕੁਝ ਸਮਾਂ ਖੁੱਲੀ ਹਵਾ ਵਿਚ ਸੈਰ ਕਰਨ ਨਾਲ ਵੀ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ।
If you also have trouble falling asleep at night then follow these home remedies
ਸੌਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਵਿਚ ਹਲਕਾ ਮਹਿਸੂਸ ਹੋਣ ਨਾਲ ਚੰਗੀ ਨੀਂਦ ਆਉਣ ਵਿਚ ਮਦਦ ਮਿਲਦੀ ਹੈ। ਜੇ ਤੁਸੀਂ ਨਹਾਉਣਾ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਹੱਥ ਅਤੇ ਪੈਰ ਧੋ ਸਕਦੇ ਹੋ। ਰਾਤ ਨੂੰ ਕੋਈ ਕਿਤਾਬ ਪੜ੍ਹਨਾ ਜਾਂ ਗਾਣੇ ਸੁਣਨ ਨਾਲ ਵੀ ਦਿਮਾਗ ਸ਼ਾਂਤ ਅਤੇ ਮੂਡ ਵਧੀਆ ਹੁੰਦਾ ਹੈ। ਅਜਿਹੇ ‘ਚ ਵਿਅਕਤੀ ਨੂੰ ਬਿਨਾਂ ਕਿਸੇ ਸਮੱਸਿਆ ਦੇ ਰਾਤ ਨੂੰ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ।
Sleep
ਅਕਸਰ ਲੋਕ ਰਾਤ ਨੂੰ ਵੀ ਦਿਨ ਭਰ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਰਹਿੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਹਮੇਸ਼ਾਂ ਪੌਜੇਟਿਵ ਸੋਚ ਰੱਖੋ। ਚੰਗੀਆਂ ਗੱਲਾਂ ਯਾਦ ਕਰਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲੇਗੀ।