Baby Health News : ਛੋਟੇ ਬੱਚਿਆਂ ਨੂੰ ਸਰਦੀਆਂ ਵਿਚ ਬੀਮਾਰੀਆਂ ਤੋਂ ਦੂਰ ਰੱਖਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

By : GAGANDEEP

Published : Nov 10, 2023, 7:14 am IST
Updated : Nov 10, 2023, 10:40 am IST
SHARE ARTICLE
Home Remedies to keep children away from diseases in winter
Home Remedies to keep children away from diseases in winter

Baby Health News :ਬੱਚੇ ਦੇ ਸਰੀਰ ਵਿਚ ਖ਼ੂਨ ਸੰਚਾਰ ਨੂੰ ਵਧਾਉਣ ਲਈ, ਉਸ ਦੀ ਰੋਜ਼ਾਨਾ ਮਾਲਿਸ਼ ਕਰਨੀ ਚਾਹੀਦੀ ਹੈ।

Home Remedies to keep children away from diseases in winter: ਸਰਦੀ ਦੇ ਆਉਣ ਨਾਲ ਹੀ ਲੋਕ ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਖ਼ਿਆਲ ਰਖਣਾ ਸ਼ੁਰੂ ਕਰ ਦਿੰਦੇ ਹਨ। ਖ਼ਾਸ ਕਰ ਕੇ ਛੋਟੇ ਬੱਚੇ ਬਹੁਤ ਜਲਦੀ ਠੰਢ ਮਹਿਸੂਸ ਕਰਦੇ ਹਨ। ਦਰਅਸਲ ਛੋਟੇ ਬੱਚਿਆਂ ਦਾ ਇਮਿਊਨਟੀ ਸਿਸਟਮ ਕਮਜ਼ੋਰ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਸਰਦੀ-ਖਾਂਸੀ ਵਰਗੀਆਂ ਬੀਮਾਰੀਆਂ ਆਸਾਨੀ ਨਾਲ ਲੱਗ ਜਾਂਦੀਆਂ ਹਨ। ਖ਼ਾਸ ਤੌਰ ’ਤੇ ਸੰਵੇਦਨਸ਼ੀਲ ਚਮੜੀ ਦੇ ਕਾਰਨ ਉਨ੍ਹਾਂ ਦੀ ਚਮੜੀ ਠੰਢੀ ਅਤੇ ਖ਼ੁਸ਼ਕ ਹਵਾ ਵਿਚ ਬੇਜਾਨ ਹੋ ਜਾਂਦੀ ਹੈ ਅਤੇ ਇਸ ਨਾਲ ਹੀ ਨਿਮੋਨੀਆ ਵਰਗੀਆਂ ਬੀਮਾਰੀਆਂ ਵੀ ਉਨ੍ਹਾਂ ਨੂੰ ਜਲਦੀ ਫੜ ਲੈਂਦੀਆਂ ਹਨ।

ਇਹ ਵੀ ਪੜ੍ਹੋ: Editorial : ਨਿਤੀਸ਼ ਕੁਮਾਰ ਦੇ ਔਰਤਾਂ ਨੂੰ ਉਪਰ ਚੁੱਕਣ ਦੇ ਕੰਮ ਵੇਖੋ, ਉਸ ਦੀ ਇਕ ਮਾਮਲੇ ਵਿਚ ਬੋਲੀ ਦੇਸੀ ਭਾਸ਼ਾ ਨੂੰ ਏਨਾ ਨਾ ਉਛਾਲੋ!  

ਅਜਿਹੇ ਵਿਚ ਸਰਦੀਆਂ ਦਾ ਮੌਸਮ ਆਉਂਦੇ ਹੀ ਹਰ ਮਾਂ ਨੂੰ ਅਪਣੇ ਛੋਟੇ ਬੱਚੇ ਦੀ ਦੇਖਭਾਲ ਕਰਨ ਲਈ ਖ਼ਾਸ ਨੁਸਖ਼ੇ ਅਪਨਾਉਣੇ ਚਾਹੀਦੇ ਹਨ ਤਾਂ ਜੋ ਉਸ ਦਾ ਬੱਚਾ ਸਰਦੀਆਂ ਵਿਚ ਵੀ ਸਿਹਤਮੰਦ ਰਹਿ ਸਕੇ। ਸਰਦੀਆਂ ਵਿਚ ਬੱਚਿਆਂ ਨੂੰ ਗਰਮ ਕਪੜੇ ਚੰਗੀ ਤਰ੍ਹਾਂ ਪਾਉਣੇ ਚਾਹੀਦੇ ਹਨ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਨੂੰ ਕਪੜਿਆਂ ਨਾਲ ਲੱਦ ਦਿਤਾ ਜਾਵੇ। ਅਜਿਹੇ ਕਪੜੇ ਜੋ ਉਸ ਦੇ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਕਰ ਸਕਦੇ ਹਨ ਅਤੇ ਬੱਚਾ ਵੀ ਉਨ੍ਹਾਂ ਕਪੜਿਆਂ ਵਿਚ ਅਪਣੇ ਹੱਥਾਂ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਹਿਲਾ ਸਕਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (10 ਨਵੰਬਰ 2023)  

ਇਸ ਮਿਆਦ ਦੌਰਾਨ, ਬੱਚੇ ਦੇ ਕਮਰੇ ਦਾ ਤਾਪਮਾਨ ਬਹੁਤ ਠੰਢਾ ਨਹੀਂ ਹੋਣਾ ਚਾਹੀਦਾ ਹੈ। ਬੱਚੇ ਦੇ ਸਰੀਰ ਵਿਚ ਖ਼ੂਨ ਸੰਚਾਰ ਨੂੰ ਵਧਾਉਣ ਲਈ, ਉਸ ਦੀ ਰੋਜ਼ਾਨਾ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਉਸ ਦਾ ਖ਼ੂਨ ਸੰਚਾਰ ਤੇਜ਼ ਹੋਵੇਗਾ ਅਤੇ ਉਸ ਦੇ ਸਰੀਰ ਵਿਚ ਗਰਮੀ ਵੀ ਆਵੇਗੀ। ਕਿਸੇ ਵੀ ਚੰਗੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਕੇ ਬੱਚੇ ਦੀ ਰੋਜ਼ਾਨਾ ਮਾਲਿਸ਼ ਕਰਨੀ ਚਾਹੀਦੀ ਹੈ। ਤੁਸੀਂ ਬਦਾਮ, ਜੈਤੂਨ, ਸਰ੍ਹੋਂ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰ ਸਕਦੇ ਹੋ। ਸਰਦੀਆਂ ਵਿਚ ਛੋਟੇ ਬੱਚੇ ਨੂੰ ਰੋਜ਼ਾਨਾ ਨਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਕੋਸੇ ਪਾਣੀ ਵਿਚ ਸਪੰਜ ਲਗਾ ਕੇ ਬੱਚੇ ਦੇ ਹੱਥ-ਪੈਰ ਸਾਫ਼ ਕਰ ਸਕਦੇ ਹੋ। ਜੇਕਰ ਤੁਸੀਂ ਨਹਾ ਰਹੇ ਹੋ ਤਾਂ ਧਿਆਨ ਰੱਖੋ ਕਿ ਨਹਾਉਣ ਤੋਂ ਤੁਰਤ ਬਾਅਦ ਇਸ ਨੂੰ ਹਵਾ ਦੇ ਸੰਪਰਕ ਵਿਚ ਨਹੀਂ ਆਉਣਾ ਚਾਹੀਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement