
Fashion Tips: ਪੁਰਾਣੇ ਸਮੇਂ ਤੋਂ ਵਰਤੀ ਜਾਂਦੀ ਲੱਕੜ ਦੀ ਕੰਘੀ ਤੁਹਾਡੇ ਵਾਲਾਂ ਦੀ ਸਿਹਤ ਨੂੰ ਕਾਫ਼ੀ ਹਦ ਤਕ ਸੁਧਾਰ ਸਕਦੀ ਹੈ।
Which of the plastic or wooden hair combs is better for your hair? Let's find out: ਜੇਕਰ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਸਿਰਫ਼ ਚੰਗਾ ਤੇਲ ਜਾਂ ਸ਼ੈਂਪੂ ਲਗਾ ਕੇ ਤੁਹਾਡੇ ਵਾਲਾਂ ਦੀ ਸਿਹਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ, ਤਾਂ ਤੁਹਾਨੂੰ ਇਸ ਗ਼ਲਤ ਧਾਰਨਾ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਵਾਲਾਂ ਦੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਦਿਨ ਵਿਚ ਦੋ-ਤਿੰਨ ਵਾਰ ਅਪਣੇ ਵਾਲਾਂ ਨੂੰ ਕੰਘੀ ਨਾਲ ਵਾਹੁਣਾ ਬਹੁਤ ਜ਼ਰੂਰੀ ਹੈ।
ਜਿਥੇ ਜ਼ਿਆਦਾਤਰ ਲੋਕ ਪਲਾਸਟਿਕ ਦੀ ਕੰਘੀ ਨਾਲ ਅਪਣੇ ਵਾਲਾਂ ਨੂੰ ਕੰਘੀ ਕਰਦੇ ਹਨ, ਉਥੇ ਕੁੱਝ ਲੋਕ ਲੱਕੜ ਦੀ ਕੰਘੀ ਵੀ ਵਰਤਦੇ ਹਨ। ਆਉ ਜਾਣਦੇ ਹਾਂ ਦੋਹਾਂ ਵਿਚੋਂ ਕਿਹੜੀ ਕੰਘੀ ਵਾਲਾਂ ਲਈ ਬਿਹਤਰ ਹੈ: ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦਸ ਦੇਈਏ ਕਿ ਪਲਾਸਟਿਕ ਦੀ ਕੰਘੀ ਤੁਹਾਡੇ ਵਾਲਾਂ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਪਲਾਸਟਿਕ ਦੀ ਕੰਘੀ ਨਾਲ ਵਾਲਾਂ ਨੂੰ ਕੰਘੀ ਕਰਨ ਨਾਲ ਤੁਹਾਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਲ ਮਿਲਾ ਕੇ, ਪਲਾਸਟਿਕ ਦੇ ਕੰਘੇ ਤੁਹਾਡੇ ਵਾਲਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੇ ਹਨ।
ਪੁਰਾਣੇ ਸਮੇਂ ਤੋਂ ਵਰਤੀ ਜਾਂਦੀ ਲੱਕੜ ਦੀ ਕੰਘੀ ਤੁਹਾਡੇ ਵਾਲਾਂ ਦੀ ਸਿਹਤ ਨੂੰ ਕਾਫ਼ੀ ਹਦ ਤਕ ਸੁਧਾਰ ਸਕਦੀ ਹੈ। ਜੇਕਰ ਤੁਸੀਂ ਪਲਾਸਟਿਕ ਦੀ ਬਜਾਏ ਲੱਕੜ ਦੀ ਕੰਘੀ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਵਾਲ ਘੱਟ ਟੁਟਣਗੇ। ਲੱਕੜ ਦੀ ਕੰਘੀ ਦੇ ਕਾਰਨ ਖੋਪੜੀ ਦਾ ਖ਼ੂਨ ਸੰਚਾਰ ਵੀ ਸੁਧਰਦਾ ਹੈ। ਇੰਨਾ ਹੀ ਨਹੀਂ, ਲੱਕੜ ਦੇ ਕੰਘਾ ਬਣਾਉਣ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।
ਜੇਕਰ ਤੁਹਾਡੇ ਵਾਲ ਉਲਝੇ ਰਹਿੰਦੇ ਹਨ ਤਾਂ ਤੁਹਾਨੂੰ ਪਲਾਸਟਿਕ ਦੀ ਕੰਘੀ ਦੀ ਬਜਾਏ ਲੱਕੜ ਦੀ ਕੰਘੀ ਦੀ ਵਰਤੋਂ ਕਰਨੀ ਚਾਹੀਦੀ ਹੈ। ਲੱਕੜ ਦੀ ਕੰਘੀ ਤੁਹਾਡੇ ਵਾਲਾਂ ਦੀ ਕੁਦਰਤੀ ਨਮੀ ਨੂੰ ਬਣਾਈ ਰੱਖਣ ਲਈ ਕਾਰਗਰ ਸਾਬਤ ਹੋ ਸਕਦੀ ਹੈ। ਧਿਆਨ ਰੱਖੋ ਕਿ ਅਪਣੇ ਵਾਲਾਂ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਚੰਗੀ ਕੁਆਲਿਟੀ ਦੀ ਲੱਕੜ ਦੀ ਕੰਘੀ ਖ਼ਰੀਦਣੀ ਚਾਹੀਦੀ ਹੈ।