
ਭਾਰ ਘਟਾਉਣ ਲਈ ਤੁਸੀਂ ਇਸ ਨੂੰ ਸੂਪ, ਸਲਾਦ ਦੇ ਰੂਪ ਵਿਚ ਵੀ ਅਪਣੀ ਖ਼ੁਰਾਕ ਦਾ ਹਿੱਸਾ ਬਣਾ ਸਕਦੇ ਹੋ।
Health News: ਭਾਰਤ ਵਿਚ ਰਾਜਮਾਂਹ ਬਹੁਤ ਹੀ ਖ਼ੁਸ਼ੀ ਖ਼ੁਸ਼ੀ ਖਾਧੇ ਜਾਂਦੇ ਹਨ। ਇਸ ਦਾ ਆਕਾਰ ਅਤੇ ਉਪਰਲੇ ਛਿਲਕੇ ਦਾ ਰੰਗ ਕਿਡਨੀ ਦੀ ਤਰ੍ਹਾਂ ਹੋਣ ਕਾਰਨ ਇਸ ਨੂੰ ਕਿਡਨੀ ਬੀਨਜ਼ ਕਿਹਾ ਜਾਂਦਾ ਹੈ। ਪਰ ਸਿਰਫ਼ ਸਵਾਦ ਹੀ ਨਹੀਂ ਬਲਕਿ ਸਿਹਤ ਲਈ ਵੀ ਰਾਜਮਾਂਹ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਕਰ ਸ਼ਾਕਾਹਾਰੀ ਲੋਕ ਪ੍ਰੋਟੀਨ ਅਤੇ ਕੈਲਸ਼ੀਅਮ ਲਈ ਇਸ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹਨ। ਆਉ ਜਾਣਦੇ ਹਾਂ ਰਾਜਮਾਂਹ ਖਾਣ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ:
- 100 ਗ੍ਰਾਮ ਰਾਜਮਾਂਹ ਵਿਚ 1 ਗ੍ਰਾਮ ਫ਼ੈਟ ਅਤੇ 24 ਗ੍ਰਾਮ ਪ੍ਰੋਟੀਨ ਹੁੰਦੀ ਹੈ ਜਿਸ ਨਾਲ ਭਾਰ ਨਹੀਂ ਵਧਦਾ। ਅਜਿਹੇ ਵਿਚ ਤੁਸੀਂ ਇਸ ਨੂੰ ਸਾਰੀ ਉਮਰ ਖਾ ਸਕਦੇ ਹੋ। ਭਾਰ ਘਟਾਉਣ ਲਈ ਤੁਸੀਂ ਇਸ ਨੂੰ ਸੂਪ, ਸਲਾਦ ਦੇ ਰੂਪ ਵਿਚ ਵੀ ਅਪਣੀ ਖ਼ੁਰਾਕ ਦਾ ਹਿੱਸਾ ਬਣਾ ਸਕਦੇ ਹੋ।
- ਪ੍ਰੋਟੀਨ ਤੋਂ ਇਲਾਵਾ ਇਸ ਵਿਚ ਆਇਰਨ, ਜ਼ਿੰਕ, ਫ਼ਾਈਬਰ, ਫੋਲਿਕ ਐਸਿਡ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ। ਨਾਲ ਹੀ 100 ਗ੍ਰਾਮ ਰਾਜਮਾਂਹ ਵਿਚ ਤਕਰੀਬਨ 350 ਕੈਲੋਰੀ ਹੁੰਦੀ ਹੈ ਜੋ ਸਰੀਰ ਵਿਚ ਐਨਰਜੀ ਬਣਾਈ ਰਖਦੀ ਹੈ ਅਤੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ।
- ਰਾਜਮਾਂਹ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੈਲੇਸਟਰੋਲ ਵੀ ਕੰਟਰੋਲ ਵਿਚ ਰਹਿੰਦਾ ਹੈ। ਦਿਲ ਦੇ ਰੋਗੀਆਂ ਲਈ ਵੀ ਮੈਗਨੀਸ਼ੀਅਮ ਨਾਲ ਭਰਪੂਰ ਰਾਜਮਾਂਹ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਜ਼ਿਆਦਾਾ ਮਾਤਰਾ ਵਿਚ ਫ਼ਾਇਬਰ ਹੁੰਦਾ ਹੈ ਜਿਸ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ ਜਿਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਅੰਤੜੀਆਂ ਵੀ ਅਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਦੀਆਂ ਹਨ।
- ਰਾਜਮਾਂਹ ਖਾਣ ਦੇ ਨੁਕਸਾਨ: ਜ਼ਿਆਦਾ ਮਾਤਰਾ ਵਿਚ ਰਾਜਮਾ ਦਾ ਸੇਵਨ ਪੇਟ ਵਿਚ ਗੈਸ, ਦਸਤ, ਪੇਟ ਦਰਦ ਅਤੇ ਅੰਤੜੀਆਂ ਵਿਚ ਦਰਦ ਦੀ ਵਜ੍ਹਾ ਬਣ ਸਕਦਾ ਹੈ ਕਿਉਂਕਿ ਇਸ ਵਿਚ ਫ਼ਾਈਬਰ ਜ਼ਿਆਦਾ ਹੁੰਦਾ ਹੈ। ਇਕ ਕੱਪ ਰਾਜਮਾਂਹ ਵਿਚ 13 ਗ੍ਰਾਮ ਆਇਰਨ ਹੁੰਦਾ ਹੈ ਜਦੋਂ ਕਿ ਸਰੀਰ ਨੂੰ ਰੋਜ਼ਾਨਾ 25 ਗ੍ਰਾਮ ਤੋਂ 38 ਗ੍ਰਾਮ ਤਕ ਆਇਰਨ ਚਾਹੀਦਾ ਹੈ। ਜ਼ਿਆਦਾ ਮਾਤਰਾ ਵਿਚ ਆਇਰਨ ਲੈਣ ਨਾਲ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਯਾਦ ਰੱਖੋ ਕਿ ਕੱਚੇ ਰਾਜਮਾਂਹ ਪੇਟ ਦਰਦ ਦਾ ਕਾਰਨ ਬਣ ਸਕਦੇ ਹਨ। ਇਸ ਲਈ ਇਸ ਨੂੰ ਚੰਗੀ ਤਰ੍ਹਾਂ ਪਕਾਉ।