
ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹਿੰਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ
ਭਾਰਤੀ ਲੋਕ ਗੋਲਗੱਪੇ ਖਾਣਾ ਬਹੁਤ ਪਸੰਦ ਕਰਦੇ ਹਨ। ਇਹ ਇਕ ਮਸ਼ਹੂਰ ਸਟਰੀਟ ਫੂਡ ਹੈ। ਚਟਪਟੇ, ਮਸਾਲੇਦਾਰ ਗੋਲਗੱਪਿਆਂ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਅਜਿਹਾ ਸਟਰੀਟ ਫੂਡ ਹੈ ਜਿਸ ਨਾਲ ਨਾ ਸਿਰਫ ਮੂੰਹ ਦਾ ਸਵਾਦ ਬਦਲਦਾ ਹੈ ਸਗੋਂ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੈ।
File Photo
ਘਰ ਵਿੱਚ ਬਣੇ ਗੋਲ ਗੱਪੇ ਅਤੇ ਉਸ ਦਾ ਪਾਣੀ ਢਿੱਡ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਦਿਲਵਾ ਸਕਦਾ ਹੈ। ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹਿੰਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਵਿੱਚ ਇਸਤੇਮਾਲ ਹੋਣ ਵਾਲਾ ਹਰਾ ਧਨੀਆਂ ਢਿੱਡ ਫੁਲਣ ਅਤੇ ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ, ਨਾਲ ਹੀ ਪਾਣੀ ਵਿੱਚ ਮੌਜੂਦ ਹੀਂਗ,
Golgappa water
ਐਂਟੀ-ਫਲੈਟੁਲੇਂਸ ਗੁਣਾਂ ਦੇ ਕਾਰਨ ਪੀਰੀਅਡ ਵਿੱਚ ਹੋਣ ਵਾਲੇ ਦਰਦ ਅਤੇ ਢਿੱਡ ਵਿੱਚ ਗੜਬੜੀ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਜੀਰਾ ਮੂੰਹ ਵਿਚੋਂ ਆਉਣ ਵਾਲੀ ਦੁਰਗੰਧ ਨੂੰ ਰੋਕਣ ਦੇ ਨਾਲ ਹੀ ਪਾਚਣ ਵਿੱਚ ਵੀ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੈਂਟ ਅਤੇ ਫਾਇਟੋਨਿਊਟਰਿਏਂਟ ਨਾਲ ਭਰਪੂਰ ਹੁੰਦਾ ਹੈ ਜੋ ਡਾਈਜੇਸ਼ਨ ਵਿਚ ਮਦਦ ਕਰਦਾ ਹੈ। ਇਹ ਈਰਿਟੇਬਲ ਬਾਊਲ ਸਿੰਡਰੋਮ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ।
File Photo
ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਉਥੇ ਹੀ ਜੇਕਰ ਗੋਲ ਗੱਪੇ ਬਣਾਉਣ ਲਈ ਸੂਜੀ ਜਾਂ ਆਟੇ ਦੀ ਜਗ੍ਹਾ ਹੋਲ ਵੀਟ ਆਟੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਫਾਇਦਾ ਹੈ। ਇਸ ਨੂੰ ਪ੍ਰੋਟੀਨ ਭਰਪੂਰ ਬਣਾਉਣ ਲਈ ਆਲੂ ਦੀ ਬਜਾਏ ਉੱਬਲ਼ੇ ਹੋਏ ਛੌਲੇ ਇਸਤੇਮਾਲ ਕਰੋ। ਪਾਣੀ ਦੀ ਜਗ੍ਹਾ ਤੁਸੀਂ ਘਰ ਵਿੱਚ ਬਣਾਈ ਗਈ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਭਾਰ ਘਟਾਉਣ ਵਿੱਚ ਵੀ ਮਦਦ ਮਿਲੇਗੀ।