
ਨੀਂਦ ਸਾਡੀ ਬੁਨਿਆਦੀ ਲੋੜ ਹੈ। ਨੱਠ-ਭੱਜ ਭਰੀ ਜ਼ਿੰਦਗੀ ਦਾ ਸਾਡੇ ਸਰੀਰਕ ਅਤੇ ਮਾਨਸਿਕ ਪੱਧਰ ਤੇ ਅਸਰ ਪੈਂਦਾ ਹੈ ਕਿਉਂਕਿ ਪੱਠਿਆਂ ਅਤੇ ਤੰਤੂਆਂ ਦੇ ਥੱਕੇ ਸੈੱਲ ਖ਼ੂਨ...
ਨੀਂਦ ਸਾਡੀ ਬੁਨਿਆਦੀ ਲੋੜ ਹੈ। ਨੱਠ-ਭੱਜ ਭਰੀ ਜ਼ਿੰਦਗੀ ਦਾ ਸਾਡੇ ਸਰੀਰਕ ਅਤੇ ਮਾਨਸਿਕ ਪੱਧਰ ਤੇ ਅਸਰ ਪੈਂਦਾ ਹੈ ਕਿਉਂਕਿ ਪੱਠਿਆਂ ਅਤੇ ਤੰਤੂਆਂ ਦੇ ਥੱਕੇ ਸੈੱਲ ਖ਼ੂਨ ਵਿਚ ਅਜਿਹੇ ਤੇਜ਼ਾਬ ਛਡਦੇ ਹਨ ਜਿਨ੍ਹਾਂ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਨੀਂਦ ਦੌਰਾਨ ਸਰੀਰ ਦੇ ਥੱਕੇ-ਟੁੱਟੇ ਸੈੱਲਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਮੁੜ ਮੂਲ ਸਥਿਤੀ ਵਿਚ ਲਿਆਇਆ ਜਾਂਦਾ ਹੈ। ਚੰਗੀ ਨੀਂਦ ਦਿਮਾਗ਼ ਦੇ ਜ਼ਹਿਰੀਲੇ ਪਦਾਰਥਾਂ ਦੀ ਵੀ ਸਫ਼ਾਈ ਕਰਦੀ ਹੈ।
Physical and mental wellness
ਇਹ ਤੱਥ ਨਿਊਯਾਰਕ ਦੇ ਰੋਚੇਸਟਰ ਯੂਨੀਵਰਸਟੀ ਦੇ ਖੋਜੀਆਂ ਵਲੋਂ ਕੀਤੀ ਗਈ ਇਕ ਖੋਜ ਦੇ ਸਿੱਟੇ ਵਜੋਂ ਸਾਹਮਣੇ ਆਇਆ ਹੈ। ਖੋਜੀਆਂ ਨੇ ਵੇਖਿਆ ਕਿ ਸਾਡੇ ਦਿਮਾਗ਼ ਦੀ ਵਾਧੂ ਪਦਾਰਥਾਂ ਨੂੰ ਹਟਾਉਣ ਵਾਲੀ ਪ੍ਰਣਾਲੀ ਸੌਂਦੇ ਸਮੇਂ ਜ਼ਿਆਦਾ ਸਰਗਰਮ ਹੋ ਜਾਂਦੀ ਹੈ ਜਿਸ ਨਾਲ ਅਲਜ਼ਾਈਮਰ ਅਤੇ ਹੋਰ ਦਿਮਾਗ਼ ਸਬੰਧੀ ਵਿਕਾਰਾਂ ਦਾ ਖ਼ਤਰਾ ਘਟਦਾ ਹੈ। ਖੋਜ ਮੁਤਾਬਕ ਸੌਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਦਿਮਾਗ਼ ਵਿਚ ਯਾਦਾਂ ਇਕੱਠੀਆਂ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ।
Physical and mental wellness
ਯੂਨੀਵਰਸਟੀ ਵਿਸਕਾਨਸਿਨ ਮੈਡੀਸਨ (ਲੰਡਨ) ਦੇ ਖੋਜੀਆਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਉਸ ਦੇ ਦਿਮਾਗ਼ ਦੀਆਂ ਨਵੀਆਂ ਸੂਚਨਾਵਾਂ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਘਟਦੀ ਹੈ। ਵਿਅਕਤੀ ਸਾਵਧਾਨੀ ਨਾਲ ਕੰਮ ਨਹੀਂ ਕਰ ਸਕਦਾ ਅਤੇ ਚਿੜਚਿੜਾ ਹੋ ਜਾਂਦਾ ਹੈ। ਹੁਣ ਤਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਲਗਾਤਾਰ ਲੰਮੇ ਸਮੇਂ ਤਕ ਪੂਰੀ ਨੀਂਦ ਨਾ ਲੈਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Physical and mental wellness
ਪਰ ਅਮਰੀਕਾ ਦੀ ਕੈਲੇਫ਼ੋਰਨੀਆ ਯੂਨੀਵਰਸਟੀ ਦੇ ਖੋਜੀਆਂ ਨੇ ਸਾਲ 2007 ਵਿਚ ਅਪਣੇ ਇਕ ਅਧਿਐਨ 'ਚ ਵੇਖਿਆ ਕਿ ਸਿਰਫ਼ ਇਕ ਰਾਤ ਜਾਗਣ ਨਾਲ ਹੀ ਸਮੁੱਚਾ ਸਰੀਰਕ ਢਾਂਚਾ ਹਿੱਲ ਜਾਂਦਾ ਹੈ। ਦਿਨ-ਰਾਤ ਦੇ 24 ਘੰਟਿਆਂ ਦੌਰਾਨ ਨੀਂਦ ਦੀ ਇਕ ਤੇਜ਼ ਲਹਿਰ ਆਉਂਦੀ ਹੈ। ਇਸ ਲਹਿਰ ਦਾ ਸਮਾਂ ਵੱਖ-ਵੱਖ ਵਿਅਕਤੀਆਂ ਵਿਚ ਆਪੋ-ਅਪਣਾ ਹੁੰਦਾ ਹੈ ਪਰ ਸਰੀਰਕ ਅਤੇ ਮਾਨਸਿਕ ਥਕਾਵਟ ਅਤੇ ਅਨੀਂਦਰਾਪਣ ਨੀਂਦ ਦੀ ਲਹਿਰ ਨੂੰ ਸਮੇਂ ਤੋਂ ਪਹਿਲਾਂ ਹੀ ਵਿਸ਼ੇਸ਼ ਸੱਦਾ ਭੇਜ ਕੇ ਬੁਲਾ ਲੈਂਦੇ ਹਨ।
Physical and mental wellness
ਨੀਂਦ ਦੀ ਲਹਿਰ ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਘਟਾ ਦਿੰਦੀ ਹੈ। ਨਤੀਜੇ ਵਜੋਂ ਸਬੰਧਤ ਵਿਅਕਤੀ ਉਬਾਸੀਆਂ ਲੈਣ ਲਗਦਾ ਹੈ ਅਤੇ ਛੇਤੀ ਹੀ ਨੀਂਦ ਵਿਚ ਗੁਆਚ ਜਾਂਦਾ ਹੈ। ਫਿਰ ਨੀਂਦ ਦੀ ਹਾਲਤ ਵਿਚ ਕਈ ਹੋਰ ਸਰੀਰਕ ਕਿਰਿਆਵਾਂ ਵਿਚ ਤਬਦੀਲੀ ਆਉਂਦੀ ਹੈ ਜਿਵੇਂ ਨਬਜ਼ ਮੱਧਮ ਪੈ ਜਾਂਦੀ ਹੈ, ਸਾਹ ਦੀ ਗਤੀ ਮੱਠੀ ਪੈ ਜਾਂਦੀ ਹੈ, ਪੱਠੇ ਢਿੱਲੇ ਪੈ ਜਾਂਦੇ ਹਨ, ਪਾਚਨ ਕਿਰਿਆ ਵਿਚ ਇਕ ਤਰ੍ਹਾਂ ਨਾਲ ਖੜੋਤ ਆ ਜਾਂਦੀ ਹੈ, ਥੁੱਕ ਅਤੇ ਪਾਚਨ ਰਸਾਂ ਦਾ ਬਣਨਾ ਘੱਟ ਜਾਂਦਾ ਹੈ ਅਤੇ ਗੁਰਦੇ ਪਿਸ਼ਾਬ ਬਣਾਉਣਾ ਘਟਾ ਦਿੰਦੇ ਹਨ।