ਸਹੀ ਸਮੇਂ ’ਤੇ ਖਾਉ ਅੰਡਾ ਤੇਜ਼ੀ ਨਾਲ ਘਟੇਗਾ ਭਾਰ
Published : Oct 23, 2020, 8:13 am IST
Updated : Oct 23, 2020, 8:13 am IST
SHARE ARTICLE
 egg
egg

ਹਮੇਸ਼ਾ ਹੈਲਦੀ ਤੇਲ ਵਿਚ ਅੰਡਾ ਬਣਾਉ।

ਮੁਹਾਲੀ:ਅੰਡਾ ਪ੍ਰੋਟੀਨ ਦਾ ਸੱਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਵਾਲਿਆਂ ਅਤੇ ਬਾਡੀ ਬਿਲਡਰਜ਼ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਅੰਡੇ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹਨ, ਜੋ ਸਰੀਰ ਨੂੰ ਐਨਰਜੀ ਪ੍ਰਦਾਨ ਕਰਦੇ ਹਨ ਅਤੇ ਭਾਰ ਨੂੰ ਵੀ ਕੰਟਰੋਲ ਵਿਚ ਰਖਦੇ ਹਨ। ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਅੰਡੇ ਨੂੰ ਪਕਾਉਣਾ ਬਹੁਤ ਆਸਾਨ ਹੈ ਅਤੇ ਇਸ ਨੂੰ ਅਪਣੇ ਰੋਜ਼ ਦੇ ਆਹਾਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

EggEgg

ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਉਬਲੇ ਅੰਡੇ ਨੂੰ ਟੋਸਟ ਜਾਂ ਸ਼ਿਮਲਾ ਮਿਰਚ ਅਤੇ ਪਾਲਕ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਮਿਲਾ ਕੇ ਖਾਂਦੇ ਹਨ। ਪਰ ਖਾਣ ਪੀਣ ਦੀਆਂ ਦੂਜੀਆਂ ਚੀਜ਼ਾਂ ਦੀ ਤਰ੍ਹਾਂ ਅੰਡੇ ਖਾਣ ਦਾ ਵੀ ਸਹੀ ਅਤੇ ਗ਼ਲਤ ਸਮਾਂ ਹੁੰਦਾ ਹੈ। ਜੇਕਰ ਅੰਡੇ ਨੂੰ ਸਹੀ ਸਮੇਂ ’ਤੇ ਖਾਧਾ ਜਾਵੇ ਤਾਂ ਭਾਰ ਕਾਫ਼ੀ ਤੇਜ਼ੀ ਨਾਲ ਘਟਦਾ ਹੈ।

EggEgg

ਸਵੇਰੇ ਨਾਸ਼ਤੇ ਵਿਚ ਅੰਡਾ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ। ਅੰਡੇ ਤਿਆਰ ਕਰਨ ਵਿਚ 5 ਤੋਂ 10 ਮਿੰਟ ਦਾ ਸਮਾਂ ਲਗਦਾ ਹੈ। ਇਸ ਵਿਚ ਮੈਗਨੀਸ਼ੀਅਮ, ਜ਼ਿੰਕ, ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪੂਰੀ ਮਾਤਰਾ ਵਿਚ ਮਿਲਦੇ ਹਨ। ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਲੈਣ ਨਾਲ ਲੰਮੇ ਸਮੇਂ ਤਕ ਭੁੱਖ ਨਹੀਂ ਲਗਦੀ। ਇਸ ਨਾਲ ਤੁਸੀਂ ਜ਼ਿਆਦਾ ਖਾਣਾ ਖਾਣ ਤੋਂ ਬਚ ਸਕਦੇ ਹੋ।

Eggs are beneficial for diabetic patientsEggs

ਵਰਕਆਊਟ ਤੋਂ ਬਾਅਦ ਕਾਫ਼ੀ ਤੇਜ਼ੀ ਨਾਲ ਭੁੱਖ ਲਗਦੀ ਹੈ। ਇਸ ਲਈ ਇਸ ਦੌਰਾਨ ਅੰਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ, ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਰੀਪੇਅਰ ਕਰਨ ਵਿਚ ਮਦਦ ਕਰਦਾ ਹੈ। ਸਾਡੇ ਸਰੀਰ ਨੂੰ ਪੂਰੇ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਅੰਡੇ ਤੋਂ ਬਿਹਤਰ ਕੁੱਝ ਵੀ ਨਹੀਂ ਹੈ। ਵਰਕਆਊਟ ਦੇ ਬਾਅਦ ਦੋ ਉਬਲੇ ਅੰਡੇ ਜਾਂ ਟਮਾਟਰ, ਸ਼ਿਮਲਾ ਮਿਰਚ ਅਤੇ ਪਾਲਕ ਮਿਲਾ ਕੇ ਆਮਲੇਟ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਤੁਰਤ ਐਨਰਜੀ ਮਿਲਦੀ ਹੈ। ਭਾਰ ਘਟਾਉਣ ਲਈ ਅੰਡਾ ਪਕਾਉਣ ਦਾ ਤਰੀਕਾ:

EggEgg

ਹਮੇਸ਼ਾ ਹੈਲਦੀ ਤੇਲ ਵਿਚ ਅੰਡਾ ਬਣਾਉ।
 ਅੰਡਾ ਪਕਾਉਣ ਲਈ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰੋ।
ਅੰਡੇ ਨੂੰ ਬਹੁਤ ਜ਼ਿਆਦਾ ਨਾ ਪਕਾਉ ਨਹੀਂ ਤਾਂ ਇਸ ਵਿਚ ਮੌਜੂਦ ਪੋਸ਼ਕ ਤੱਤ ਘੱਟ ਸਕਦੇ ਹਨ।
 ਸਹੀ ਸਮੇਂ ’ਤੇ ਅੰਡੇ ਦੀ ਵਰਤੋਂ ਕਰਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ। ਤੁਸੀਂ ਸਵੇਰੇ ਨਾਸ਼ਤੇ ਵਿਚ, ਰਾਤ ਦੇ ਖਾਣੇ ਜਾਂ ਵਰਕਆਊਟ ਤੋਂ ਬਾਅਦ ਉਬਲੇ ਅੰਡੇ ਜਾਂ ਆਮਲੇਟ ਦੀ ਵਰਤੋਂ ਕਰ ਸਕਦੇ ਹੋ।'

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement