Punjabi Culture: ਅਲੋਪ ਹੋ ਗਏ ਹਨ ਕੱਚੀਆਂ, ਕੋਠੜੀਆਂ ਕੋਠੇ

By : GAGANDEEP

Published : Dec 29, 2023, 11:25 am IST
Updated : Dec 29, 2023, 11:25 am IST
SHARE ARTICLE
Punjabi Culture: ਅਲੋਪ ਹੋ ਗਏ ਹਨ ਕੱਚੀਆਂ, ਕੋਠੜੀਆਂ ਕੋਠੇ
Punjabi Culture: ਅਲੋਪ ਹੋ ਗਏ ਹਨ ਕੱਚੀਆਂ, ਕੋਠੜੀਆਂ ਕੋਠੇ

Punjabi Culture: ਬਾਰਡਰ ਦੇ ਪਿੰਡਾ ਵਿਚ ਲੋਕ ਬੜੇ ਸਾਲਾਂ ਬਾਅਦ ਪੱਕੇ ਮਕਾਨ ਬਣਾਉਣ ਲੱਗੇ ਕਿਉਂਕਿ ਲੜਾਈ ਦੇ ਦਿਨਾਂ ਵਿਚ ਪਿੰਡ ਖ਼ਾਲੀ ਕਰਨੇ ਪੈਂਦੇ ਸਨ। 

Gone are the crude, dingy barns Punjabi Culture News in punjabi : ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਹਾਂ, ਜਦੋਂ ਬਿਜਲੀ, ਆਵਾਜਾਈ, ਢੋਆ ਢੁਆਈ, ਸਿੰਚਾਈ, ਮਨੋਰੰਜਨ ਦੇ ਕੋਈ ਖ਼ਾਸ ਸਾਧਨ ਨਹੀਂ ਸਨ। ਅਸੀਂ ਲੋਕ ਦੀਵੇ ਜਾਂ ਲਾਲਟੈਨ ਦੀ ਰੋਸ਼ਨੀ ਨਾਲ ਪੜ੍ਹਦੇ ਸੀ। ਪਿੰਡਾਂ ਵਿਚ ਕੱਚੇ ਕੋਠੇ, ਕੋਠੜੀਆਂ, ਘਰ ਮਿੱਟੀ ਦਾ ਬਣੇ ਹੁੰਦੇ ਸੀ। ਜੋ ਕੱਚੀਆਂ ਇੱਟਾ ਬਣਾ ਗਾਰੇ ਦੀ ਚੁਣਾਈ ਕਰ ਕੰਧ ਦੇ ਉਪਰ ਮਿੱਟੀ ਦਾ ਗਾਰਾ ਬਣਾ ਉਸ ਉਪਰ ਲੇਪ ਲਾ ਦਿਤਾ ਜਾਂਦਾ ਸੀ, ਫਿਰ ਗਾਰੇ, ਗੋਹੇ ਨਾਲ ਕੰਧਾਂ ਅਤੇ ਛੱਤਾਂ ਨੂੰ ਲਿਪ ਪੋਚ ਦਿਤਾ ਜਾਂਦਾ ਸੀ। ਬਾਰਡਰ ਦੇ ਪਿੰਡਾ ਵਿਚ ਲੋਕ ਬੜੇ ਸਾਲਾਂ ਬਾਅਦ ਪੱਕੇ ਮਕਾਨ ਬਣਾਉਣ ਲੱਗੇ ਕਿਉਂਕਿ ਲੜਾਈ ਦੇ ਦਿਨਾਂ ਵਿਚ ਪਿੰਡ ਖ਼ਾਲੀ ਕਰਨੇ ਪੈਂਦੇ ਸਨ। 

ਇਹ ਵੀ ਪੜ੍ਹੋ: Punjabi culture : ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ਪਿੱਠੂ ਗਰਮ 

ਬਰਸਾਤਾਂ ਦੇ ਦਿਨਾਂ ਵਿਚ ਖ਼ਾਸ ਕਰ ਸਾਉਣ ਮਹੀਨੇ ਦੇ ਆਉਣ ਤੋਂ ਪਹਿਲਾਂ ਲੋਕ ਛੱਪੜ ਤੋਂ ਮਿੱਟੀ ਕੱਢ ਕੱਚੇ ਕੋਠੇ ਕੋਠੜੀਆਂ ਨੂੰ ਲਿੰਬ ਪੋਚ ਲੈਂਦੇ ਸੀ ਤਾਂ ਜੋ ਮੀਂਹ ਪੈਣ ਨਾਲ ਕੋਠੇ ਨਾ ਚੋਣ। ਕੱਚੇ ਕੋਠੇ ਕੋਠੜੀਆਂ ਹਵਾਦਾਰ ਬਾਰੀਆਂ ਲਾ ਬਣਾਈਆਂ ਜਾਦੀਆਂ ਸਨ, ਜੋ ਹੁਣ ਦੇ ਏਸੀ ਤੋਂ ਵੱਧ ਠੰਢੀਆਂ ਹੁੰਦੀਆਂ ਸਨ। ਕੋਈ ਬੀਮਾਰੀ ਨੇੜੇ ਨਹੀਂ ਸੀ ਆੳਂੁਦੀ। ਅਪਣੇ ਸਭਿਆਚਾਰਕ ਵਿਰਸੇ ਨੂੰ ਕਾਇਮ ਰੱਖਣ ਲਈ ਨਾਮੀ ਕਲਾਕਾਰਾਂ ਨੇ ਕੱਚੇ ਕੋਠਿਆਂ ਤੇ ਗਾਣੇ ਵੀ ਰਿਕਾਰਡ ਕੀਤੇ ਹਨ ਜਿਨ੍ਹਾਂ ਦੇ ਕੁੱਛ ਮੁੱਖੜੇ ਆਪ ਦੇ ਰੂ-ਬ-ਰੂ ਕਰ ਰਿਹਾ ਹਾਂ।

ਇਹ ਵੀ ਪੜ੍ਹੋ: TarnTaran Sahib News : 8 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ

ਕੱਚੇ ਕੋਠੇ ਮਿੱਤਰਾਂ ਦੇ, 
ਪੈਣੇ ਤੈਨੂੰ ਲਿਪਣੇ ਮੁਟਿਆਰੇ, 
ਨੀਂ ਕੱਚੇ ਕੋਠੇ ਮਿੱਤਰਾਂ ਦੇ।
ਝੱਲੀ ਹੋਈ ਕੁੜੀ ਕਿਸੇ ਸ਼ਹਿਰ ਦੀ ,
ਹੁਣ ਮਿੱਤਰਾਂ ਦੇ ਕੱਚੇ ਕੋਠੇ ਲਿੰਬਦੀ ਦੇ।
ਸਾਡਾ ਕੱਚਾ ਕੋਠਾ ਸਾਉਣ ਮਹੀਨੇ ਚੋ ਪੈਦਾ,
ਤੈਨੂੰ ਛੱਤ ਤੇ ਚੜ੍ਹ ਕੇ ਲਾਉਣੇ ਪੈਣੇ ਗਾਰੇ।

ਸਾਡੇ ਮਾਤਾ ਜੀ ਦਸਦੇ ਸੀ ਕਿ ਤੇਰਾ ਜਨਮ ਸਾਉਣ ਦੀ ਸੰਗਰਾਂਦ ਨੂੰ ਕੱਚੀ ਕੋਠੜੀ ਵਿਚ ਹੋਇਆ ਸੀ। ਮੀਂਹ ਆਖੇ ਹੁਣ ਤੂੰ ਕੌਣ ਹੈਂ, ਹਟਣ ਦਾ ਨਾਂ ਨਹੀਂ ਲੈ ਰਿਹਾ ਸੀ। ਕੱਚੀ ਕੋਠੜੀ ਬਰਸਾਤ ਦੇ ਪਾਣੀ ਨਾਲ ਚੋ ਰਹੀ ਸੀ। ਅਸੀਂ ਬਥੇਰੇ ਥੱਲੇ ਜਿਥੇ ਪਾਣੀ ਚੋ ਕੇ ਪੈਦਾ ਸੀ ਬਾਲਟੇ, ਭਾਂਡੇ ਰੱਖੇ, ਪਰ ਮੀਂਹ ਹੱਟਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਪਿੰਡ ਦੇ ਦੋਵੇਂ ਨਖਾਸੂ ਦੇ ਪੁਲ ਟੁਟ ਗਏ ਪੱਠੇ ਡੰਗਰਾਂ ਵਾਸਤੇ ਲਿਆਉਣੇ ਔਖੇ ਹੋ ਗਏ ਸੀ ਜੋ ਹੁਣ ਕੁਦਰਤੀ ਕਰੋਪੀ ਆਈ ਹੈ। ਸਾਰਾ ਸੀਨ ਪਿਛਲੀਆਂ ਬਚਪਨ ਦੀਆਂ ਯਾਦਾਂ ਨਾਲ ਜੁੜ ਗਿਆ ਜੋ ਘਰ-ਬਾਰ, ਫ਼ਸਲਾਂ, ਪਸ਼ੂ ਧੰਨ ਸਾਰਾ ਬਰਬਾਦ ਹੋ ਗਿਆ ਜੋ ਨਵੀਂ ਪੀੜ੍ਹੀ ਉਪਰੋਕਤ ਲਿਖੀਆਂ ਤੰਗੀ ਤੁਰਸ਼ੀ ਵਾਲੇ ਸਾਧਨਾਂ ਤੇ ਕੱਚੇ ਘਰ, ਕੋਠੇ, ਕੋਠੜੀਆਂ ਤੋਂ ਅਨਜਾਣ ਹੈ, ਜੋ ਸਾਡੇ ਪੁਰਖਾਂ ਨੇ ਕੱਟੇ ਹਨ। ਹੁਣ ਸਾਰੇ ਘਰ ਪੱਕੇ ਹਨ ਪਰ ਜੋ ਮਜ਼ਾ ਕੱਚੀਆਂ ਕੋਠੜੀਆਂ ਦਾ ਹੈ ਜੋ ਮੈਂ ਅਪਣੀ ਕੱਚੀ ਕੋਠੜੀ ਤੋਂ ਮਾਣਿਆ ਹੈ। ਹਵਾਦਾਰ ਤੇ ਠੰਢੀ ਸੀ ਹੁਣ ਦੇ ਪੱਕੇ ਮਕਾਨਾਂ ਵਿਚ ਨਹੀਂ ਹੈ। ਜੀਅ ਕਰਦਾ ਹੈ ਫਿਰ ਪੁਰਾਣੀ ਦੁਨੀਆਂ ਵਿਚ ਚਲੇ ਜਾਈਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Gone are the crude, dingy barns Punjabi Culture News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement