
ਗੁੜ ਅਤੇ ਦੇਸੀ ਘਿਓ ਦੋਨਾਂ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਦੀ ਚਰਬੀ ਨੂੰ ਨਹੀਂ ਵਧਾਉਂਦੇ, ਪਰ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।
ਚੰਡੀਗੜ੍ਹ: ਬਹੁਤ ਪਤਲਾ ਹੋਣਾ ਵੀ ਆਪਣੇ ਆਪ ਵਿਚ ਇੱਕ ਸਮੱਸਿਆ ਹੈ। ਭਾਵੇਂ ਇਹ ਸਿਹਤ ਦੇ ਲਿਹਾਜ਼ ਨਾਲ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ, ਇਹ ਯਕੀਨੀ ਤੌਰ 'ਤੇ ਤੁਹਾਡੇ ਦਿਖਾਵੇ ਨੂੰ ਪ੍ਰਭਾਵਿਤ ਕਰਦਾ ਹੈ। ਕਈ ਵਾਰ ਲੋਕ ਇੰਨੇ ਪਤਲੇ ਹੁੰਦੇ ਹਨ ਕਿ ਇਸ ਕਾਰਨ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਘੱਟ ਰਹਿੰਦਾ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ, ਜਿਨ੍ਹਾਂ ਨੂੰ ਆਪਣੇ ਸਰੀਰ 'ਤੇ ਚਰਬੀ ਜਮ੍ਹਾ ਨਹੀਂ ਕਰਨੀ ਪਰ ਮਾਸਪੇਸ਼ੀਆਂ ਬਣਾ ਕੇ ਸਿਹਤਮੰਦ ਵਜ਼ਨ ਵਧਾਉਣਾ ਹੈ, ਤਾਂ ਗੁੜ ਤੋਂ ਤਿਆਰ ਕੀਤਾ ਇਹ ਘਰੇਲੂ ਨੁਸਖ਼ਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲਾ ਹੈ।
ਇਹ ਨੁਸਖ਼ਾ ਤਿਆਰ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਹਨ ਗੁੜ ਅਤੇ ਦੇਸੀ ਘਿਓ। ਜੇਕਰ ਤੁਹਾਡਾ ਮੈਟਾਬੋਲਿਜ਼ਮ ਠੀਕ ਹੈ ਅਤੇ ਪਾਚਨ ਸਬੰਧੀ ਕੋਈ ਸਮੱਸਿਆ ਨਹੀਂ ਹੈ ਤਾਂ ਤੁਸੀਂ ਮੱਝ ਦੇ ਦੁੱਧ ਤੋਂ ਤਿਆਰ ਘਿਓ ਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਪਾਚਨ ਸਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਦੇਸੀ ਗਾਂ ਦੇ ਸ਼ੁੱਧ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਗਾਂ ਦੇ ਘਿਓ ਨੂੰ ਪਚਾਉਣਾ ਆਸਾਨ ਹੁੰਦਾ ਹੈ ਅਤੇ ਮੱਝ ਦੇ ਦੁੱਧ ਤੋਂ ਤਿਆਰ ਘਿਓ ਨੂੰ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
ਦੇਸੀ ਘਿਓ ਅਤੇ ਗੁੜ ਵਰਤਣ ਦਾ ਤਰੀਕਾ
-ਸ਼ੁਰੂ ਵਿਚ ਇਕ ਚੱਮਚ ਸ਼ੱਕਰ ਅਤੇ ਇਕ ਚੱਮਚ ਘਿਓ ਲਓ।
-ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਖਾਣਾ ਖਾਣ ਤੋਂ ਬਾਅਦ ਜਾਂ ਭੋਜਨ ਦੇ ਨਾਲ ਇਨ੍ਹਾਂ ਦਾ ਸੇਵਨ ਕਰੋ।
-ਸ਼ੁਰੂ ਵਿਚ, ਲਗਭਗ ਇੱਕ ਮਹੀਨੇ ਤੱਕ ਇਸ ਵਿਧੀ ਦੀ ਵਰਤੋਂ ਕਰਨ ਤੋਂ ਬਾਅਦ, ਇਨ੍ਹਾਂ ਦੀ ਮਾਤਰਾ ਦੁੱਗਣੀ ਕਰੋ। ਮਤਲਬ ਦੋ ਚੱਮਚ ਘਿਓ ਅਤੇ ਦੋ ਚੱਮਚ ਗੁੜ।
-ਤੁਸੀਂ ਇਸ ਵਿਧੀ ਨੂੰ ਉਦੋਂ ਤੱਕ ਅਪਣਾ ਸਕਦੇ ਹੋ ਜਦੋਂ ਤੱਕ ਤੁਸੀਂ ਲੋੜੀਂਦਾ ਭਾਰ ਨਹੀਂ ਵਧਾ ਲੈਂਦੇ। ਦਿਨ 'ਚ ਇਕ ਵਾਰ ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਦਾ ਸੇਵਨ ਕਰਨਾ ਬਿਹਤਰ ਹੋਵੇਗਾ।
ਕਿੰਝ ਕੰਮ ਕਰਦਾ ਹੈ ਇਹ ਨੁਸਖ਼ਾ
-ਗੁੜ ਅਤੇ ਦੇਸੀ ਘਿਓ ਦੋਨਾਂ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਦੀ ਚਰਬੀ ਨੂੰ ਨਹੀਂ ਵਧਾਉਂਦੇ, ਪਰ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ, ਇਹ ਚਰਬੀ ਦੀ ਬਜਾਏ ਸਰੀਰ ਦੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਨਤੀਜਨ ਤੁਹਾਡੇ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ।
-ਆਯੁਰਵੇਦ ਦੇ ਅਨੁਸਾਰ, ਦੇਸੀ ਗਾਂ ਦੇ ਦੁੱਧ ਤੋਂ ਤਿਆਰ ਕੀਤਾ ਸ਼ੁੱਧ ਘਿਓ ਸਰੀਰ ਵਿਚ ਰੋਗਾਂ ਨੂੰ ਵਧਾਉਣ ਵਾਲੇ ਦੋ ਦੋਸ਼ਾਂ, ਵਾਤ ਅਤੇ ਪਿੱਤ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ। ਦੂਜੇ ਪਾਸੇ, ਗੁੜ ਦੀ ਤਾਸੀਰ ਗਰਮ ਹੁੰਦੀ ਹੈ ਪਰ ਜੇਕਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਗਰਮੀਆਂ 'ਚ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਅਤੇ ਸਰਦੀਆਂ 'ਚ ਨਿੱਘ ਦੇਣ ਦਾ ਕੰਮ ਕਰਦਾ ਹੈ।
-ਇਹ ਦੋਵੇਂ ਅਜਿਹੇ ਭੋਜਨ ਹਨ, ਜੋ ਸਰੀਰ ਨੂੰ ਅੰਦਰੋਂ ਸਿਹਤਮੰਦ ਬਣਾਉਂਦੇ ਹਨ। ਜੇਕਰ ਇਨ੍ਹਾਂ ਦਾ ਨਿਯਮਤ ਅਤੇ ਸਹੀ ਤਰੀਕੇ ਨਾਲ ਸੇਵਨ ਕੀਤਾ ਜਾਵੇ ਤਾਂ ਸਰੀਰ ਦੇ ਸਿਹਤਮੰਦ ਟਿਸ਼ੂ, ਚਮੜੀ ਦੀਆਂ ਕੋਸ਼ਿਕਾਵਾਂ, ਵਾਲਾਂ, ਨਹੁੰਆਂ, ਅੱਖਾਂ ਦੀ ਰੌਸ਼ਨੀ ਆਦਿ ਸਭ ਨੂੰ ਵਧੀਆ ਨਤੀਜੇ ਮਿਲਦੇ ਹਨ