Bhatinda News :ਪੰਜਾਬੀ ਅਦਬ ਕਲਾ ਕੇਂਦਰ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਵੱਲੋਂ ਪੁਸਤਕ ਲੋਕ ਅਰਪਣ ਤੇ ਅਵਾਰਡ ਵੰਡ ਸਮਾਗਮ 

By : BALJINDERK

Published : Jun 17, 2024, 5:53 pm IST
Updated : Jun 18, 2024, 11:50 am IST
SHARE ARTICLE
ਸਮਾਗਮ ਦੌਰਾਨ ਸਾਂਝੀ ਤਸਵੀਰ
ਸਮਾਗਮ ਦੌਰਾਨ ਸਾਂਝੀ ਤਸਵੀਰ

Bhatinda News :ਪਹਿਲਾਂ ਅਵਾਰਡ ਬਾਲ ਸਾਹਿਤ ਬਲਜਿੰਦਰ ਕੌਰ ਸ਼ੇਰਗਿੱਲ, ਦੂਜਾ ਤੇ ਤੀਜਾ ਵਾਰਤਕ ਸੰਗ੍ਰਹਿ ਡਾ. ਖੁਸ਼ਨਸੀਬ, ਗੁਰਬਖਸ਼ੀਸ਼ ਕੌਰ ਨੂੰ ਦਿੱਤਾ ਗਿਆ 

Bhatinda News : ਪਰਮ 'ਪ੍ਰੀਤ' ਬਠਿੰਡਾ ਦੇ ਅਦਬੀ ਗੁਰੂ ਜਨਾਬ ਜਮੀਲ ਅਬਦਾਲੀ ਪ੍ਰਬੰਧਕ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਅਤੇ ਪਰਮ 'ਪ੍ਰੀਤ' ਬਠਿੰਡਾ ਪ੍ਰਬੰਧਕ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਮਿਤੀ 16ਜੂਨ 2024 ਦਿਨ ਐਤਵਾਰ ਨੂੰ ਏਕਮ ਸਟੱਡ ਫ਼ਾਰਮ ਬਾਘਾ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਨਾਲ ਕਰਦਿਆਂ ਗੁਰਐਨਮਪ੍ਰੀਤ ਕੌਰ ਅਤੇ ਗੁਰਏਕਮਪ੍ਰੀਤ ਕੌਰ ਦੁਆਰਾ ਸ਼ਬਦ ਗਾਣ ਕੀਤਾ ਗਿਆ। ਅਵਾਮੀ ਸ਼ਾਇਰ ਅਤੇ ਗ਼ਜ਼ਲ ਗੋ ਪਰਮ 'ਪ੍ਰੀਤ' ਬਠਿੰਡਾ ਦੇ ਅਦਬੀ ਗੁਰੂ ਜਨਾਬ ਜਮੀਲ ਅਬਦਾਲੀ ਦੀ ਰਹਿਨੁਮਾਈ ਅਤੇ ਮਾਰਗਦਰਸ਼ਨ ਦੇ ਵਿਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।  ਪਰਮ 'ਪ੍ਰੀਤ'ਬਠਿੰਡਾ ਦੀ ਮੌਲਿਕ ਗ਼ਜ਼ਲਾਂ ਗੀਤਾਂ ਦੀ ਕਿਤਾਬ "ਮੇਰੀਆਂ ਗ਼ਜ਼ਲਾਂ ਮੇਰੇ ਗੀਤ" ਦੀ ਰੂ ਨੁਮਾਈ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸੰਪਾਦਿਤ ਦੋ ਸਾਂਝੇ ਕਾਵਿ ਸੰਗ੍ਰਹਿ ਸੁਖ਼ਨ ਨਵਾਜ਼ ਜਿਸ 62 ਕਵੀ ਕਵਿੱਤਰੀਆਂ ਅਤੇ ਇਲਹਾਮ ਏ ਕ਼ਲਮ ਜਿਸ ’ਚ 23 ਕਵੀ ਕਵਿੱਤਰੀਆਂ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਦਾ ਵੀ ਲੋਕ ਅਰਪਣ ਕੀਤਾ ਗਿਆ। ਇਸੇ ਸੰਸਥਾ ਦੁਆਰਾ ਪਿਛਲੇ ਮਹੀਨੇ ਸਾਹਿਤਕ ਅਵਾਰਡ ਦੇ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਸੀ, ਜਿਸ ਵਿਚ ਤਿੰਨ ਅਵਾਰਡ ਵੀ ਦਿੱਤੇ ਗਏ।

a

ਬਾਲ ਸਾਹਿਤਕ ਅਵਾਰਡ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਟਰਾਫ਼ੀ, ਸਨਮਾਨ ਅਤੇ ਰਾਸ਼ੀ, ਗ਼ਜ਼ਲ ਅਤੇ ਕਾਵਿ ਸੰਗ੍ਰਹਿ ਦੇ ਲਈ ਅਵਾਰਡ ਗੁਰਮੀਤ ਕੌਰ ਗੀਤਾ ਜੈਤੋ ਨੂੰ ਟਰਾਫ਼ੀ ਸਨਮਾਨ ਪੱਤਰ ਅਤੇ ਰਾਸ਼ੀ ਦਿੱਤੀ ਗਈ। ਵਾਰਤਕ ਸੰਗ੍ਰਹਿ ਦਾ ਅਵਾਰਡ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੂੰ ਟਰਾਫ਼ੀ ਸਨਮਾਨ ਪੱਤਰ ਅਤੇ ਰਾਸ਼ੀ ਨਾਲ ਸੰਸਥਾ ਵੱਲੋਂ ਨਵਾਜ਼ਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਮਨਦੀਪ ਕੌਰ ਜੋਗਾ ਦੁਆਰਾ ਬਾਖ਼ੂਬੀ ਨਿਭਾਈ। ਇਸ ਸਮਾਰੋਹ ’ਚ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਸਾਰੇ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ।
ਕਵੀ ਦਰਬਾਰ ਵਿਚ ਅੰਜੂ ਪਟਿਆਲਾ, ਅਮਨਜੋਤ ਕੌਰ ਧਾਲੀਵਾਲ, ਵੀਰਪਾਲ ਕੌਰ ਮੌੜ, ਮਨਿੰਦਰ ਕੌਰ ਬੇਦੀ, ਮਨਪ੍ਰੀਤ ਕੌਰ ਧਾਲੀਵਾਲ, ਗੁਰਮੀਤ ਨੌਰੰਗ, ਪਰਮਦੀਪ ਕੌਰ ਪਟਿਆਲਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਇਕਬਾਲ ਸਿੰਘ ਪੁੜੈਣ, ਧਰਮਿੰਦਰ ਸਿੰਘ ਮੁਲਾਂਪੁਰੀ, ਸੁਮਨ ਸਰਮਾ, ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ, ਨੂਰ ਕਮਲ, ਰੇਵਤੀ ਪ੍ਰਸ਼ਾਦ, ਸਤਿੰਦਰ ਸੋਢੀ, ਨਰਿੰਦਰ ਕੌਰ ਬਰਨਾਲਾ, ਗੁਰਮੀਤ ਕੌਰ ਗੀਤਾ, ਕਿਰਨਦੀਪ ਕੌਰ, ਮਨੀਪਨਜੀਤ ਕੌਰ, ਹਰਿੰਦਰ ਕੌਰ ਸ਼ੇਖਪੁਰਾ, ਅਮਨਦੀਪ ਕੌਰ ਜੋਗਾ, ਜੱਗੀ ਰਾਹੀ, ਰਮੇਸ਼ ਸੇਠੀ ਬਾਦਲ, ਰੰਜੂ ਬਾਲਾ, ਪਰਮਦੀਪ ਕੌਰ ਪਟਿਆਲਾ, ਡਾ.ਸਰਬਜੀਤ ਕੌਰ ਬਰਾੜ, ਮਨਦੀਪ ਕੌਰ 'ਸਿੱਧੂ',ਦਰਸ਼ਨ ਸਿੰਘ ਭੰਮੇ ,ਚੰਦਰ ਸ਼ੇਖਰ ਤਲਵੰਡੀ,ਲਾਡੀ ਸੁਖਜਿੰਦਰ ਕੌਰ ਭੁੱਲਰ,ਅੰਮ੍ਰਿਤਪਾਲ ਕੌਰ ਕਲੇਰ,ਕਿਰਨਜੀਤ ਕੌਰ, ਹਰਭਜਨ ਸਿੰਘ ਭਾਗਰਥ, ਰਾਜ ਮਛਾਣਾ ਨੇ ਭਾਗ ਲਿਆ।
ਇਸ ਮੌਕੇ ਬਲਜਿੰਦਰ ਕੌਰ ਸ਼ੇਰਗਿੱਲ ਨੇ ਬਾਲ ਸਾਹਿਤ ਵਿਚੋਂ ‘‘ਸੋਚ ਤੋਂ ਸੱਚ ਤੱਕ’’ ਬੱਚਿਆਂ ਵਾਲੀ ਕਵਿਤਾ ਤੇ ‘‘ਰੂਹਾਂ ਦੇ ਹਾਣੀਆਂ’’ ਤਰਨੰਮ ਵਿਚ ਗਾ ਕੇ ਸੁਣਾਈ। ਚੰਡੀਗੜ੍ਹ ਤੋਂ ਪਹੁੰਚੇ ਜਗਤਾਰ ਸਿੰਘ ਜੋਗ ਨੇ ਆਪਣੇ ਗੀਤ ਨਾਲ ਮਹਿਫ਼ਲ ’ਚ ਰੰਗ ਭਰ ਦਿੱਤਾ। ਪੰਡਾਲ ਵਿਚ ਬੈਠੀਆਂ ਸਖ਼ਸੀਅਤਾਂ ਨੇ ਤਾੜੀਆਂ ਦੀ ਗੰਜੂ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।   
ਇਸ ਮੌਕੇ ਪਰਮ 'ਪ੍ਰੀਤ' ਬਠਿੰਡਾ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਤੇ ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਵਲੋਂ ਸਾਂਝੇ ਤੌਰ ਤੇ ਅਤੇ ਵੱਖ -ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ।
ਸੰਸਥਾ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਸਟਾਲ ਵੀ ਲਗਾਈ ਗਈ ਜਿੱਥੋਂ ਕਵੀ ਕਵਿੱਤਰੀਆਂ ਨੇ ਮੇਰੀਆਂ ਗ਼ਜ਼ਲਾਂ ਮੇਰੇ ਗੀਤ ਅਤੇ ਮੇਰੀ  ਕਲਮ ਮੇਰੇ ਅਲਫ਼ਾਜ਼, ਗੀਤਾਂ ਦਾ ਵਣਜਾਰਾ, ਹਰਫ਼ਾਂ ਦਾ ਪਰਾਗਾ, ਚਾਨਣ ਰਿਸ਼ਮਾਂ, ਇਲਹਾਮ ਏ ਕ਼ਲਮ, ਸੁਖ਼ਨ ਨਵਾਜ਼ ਕਿਤਾਬਾਂ ਨੂੰ ਵੀ ਖ੍ਰੀਦਿਆ। ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਜੀ ਨੇ ਸੰਸਥਾ ਦੇ ਪ੍ਰਬੰਧਾਂ ਦੀ ਵਿਵਸਥਾ ਨੂੰ ਸਲਾਹਿਆ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। 

ਸਮਾਰੋਹ ਦੀ ਸਮਾਪਤੀ ਮੇਰੇ ਅਦਬੀ ਗੁਰੂ ਜਨਾਬ ਜਮੀਲ ਅਬਦਾਲੀ ਦੁਆਰਾ ਕੀਤੀ ਗਈ, ਅਵਾਰਡ ਜੇਤੂਆਂ ਨੂੰ ਵਧਾਈ ਦਿੱਤੀ , ਉਹਨਾਂ ਨੇ ਆਏ ਹੋਏ ਮਹਿਮਾਨਾਂ ਅਤੇ ਡਾ. ਗੁਰਸੇਵਕ ਸਿੰਘ ਬਾਘਾ ਦਾ ਸ਼ੁਕਰੀਆ ਅਦਾ ਕੀਤਾ ਉਹਨਾਂ ਨੂੰ ਏਕਮ ਸਟੱਡ ਫ਼ਾਰਮ ਬਾਘਾ ਵਿਖੇ ਸਮਾਰੋਹ ਰੱਖਣ ਅਤੇ ਸਮੁੱਚੇ ਖ਼ੂਬਸੂਰਤ ਇੰਤਜ਼ਾਮ ਦੇ ਵਿਸ਼ੇਸ਼ ਧੰਨਵਾਦ ਕੀਤਾ, ਸਭ ਦੀ ਤੰਦਰੁਸਤੀ ਦੇ ਲਈ ਦੁਆ ਕੀਤੀ। ਭਵਿੱਖ ਵਿੱਚ ਇਸੇ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਦਾ ਵਿਸ਼ਵਾਸ ਦਵਾਇਆ ਗਿਆ। 
ਸਮਾਰੋਹ ਦੇ ਅੰਤ ਵਿਚ ਪ੍ਰਧਾਨਗੀ ਮੰਡਲ, ਪ੍ਰਬੰਧਕ ਕਵੀ ਟੀਮ, ਡਾ ਗੁਰਸੇਵਕ ਸਿੰਘ ਬਾਘਾ ਅਤੇ ਸਮੂਹ ਕਵੀਆਂ ਅਤੇ ਕਵਿੱਤਰੀਆਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਨਾਲ ਨਿਵਾਜਿਆ ਗਿਆ। ਗਰੁੱਪ ਫੋਟੋ ਵੀ ਕਰਵਾਈ ਗਈ। ਇਸ ਪ੍ਰਕਾਰ ਇਹ ਸਮਾਰੋਹ ਮਿੱਠੀਆਂ ਯਾਦਾਂ ਨਾਲ ਸਭ ਦੀਆਂ ਝੋਲੀਆਂ ਭਰਕੇ, ਸਫ਼ਲ ਅਤੇ ਯਾਦਗਾਰੀ ਹੋ ਨਿੱਬੜਿਆ।

(For more news apart from Punjabi Adab Kala Kendra and Adabi Kirana Sahitya Manch by Book release and award ceremony News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement