
ਹਰਿਆਣਾ ਤੇ ਪੰਜਾਬ ਵਿਚ ਹੱਡ ਚੀਰਵੀਂ ਠੰਢ ਜਾਰੀ
ਹਿਸਾਰ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ 1.2 ਡਿਗਰੀ ਹੋਇਆ ਦਰਜ
ਚੰਡੀਗੜ੍ਹ, 31 ਦਸੰਬਰ : ਹਰਿਆਣੇ ਅਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਕੜਾਕੇ ਦੀ ਠੰਢ ਕਹਿਰ ਢਾਹ ਰਹੀ ਹੈ¢ ਪਿਛਲੇ ਕੁਝ ਦਿਨਾਂ ਤੋਂ ਜਾਰੀ ਸੀਤ ਲਹਿਰ ਵੀਰਵਾਰ ਨੂੰ ਹੋਰ ਤੇਜ਼ ਹੋ ਗਈ ਅਤੇ ਹਿਸਾਰ ਦਾ ਘੱਟੋ ਘੱਟ ਤਾਪਮਾਨ 0 ਤੋਂ ਹੇਠਾਂ 1. 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਮÏਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਰਾਜਾਂ ਵਿਚ ਸਵੇਰੇ ਸਵੇਰੇ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਕਾਰਨ ਵੇਖਣ ਦੀ ਸਮਰੱਥਾ ਘੱਟ ਰਹੀ¢ਘੱਟੋ-ਘੱਟ ਤਾਪਮਾਨ ਕਈ ਥਾਵਾਂ 'ਤੇ ਆਮ ਨਾਲੋਂ ਬਹੁਤ ਘੱਟ ਦਰਜ ਕੀਤਾ ਗਿਆ, imageਤਾਂ ਕਈ ਥਾਵਾਂ ਤੇ ਇਸ ਮÏਸਮ ਦੀ ਸਭ ਤੋਂ ਸਰਦ ਰਾਤ ਰਹੀ