ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਲੜਕੇ-ਲੜਕੀ ਦੀ ਹੋਈ ਮੌਤ
Published : Mar 1, 2021, 1:34 am IST
Updated : Mar 1, 2021, 1:34 am IST
SHARE ARTICLE
image
image

ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਲੜਕੇ-ਲੜਕੀ ਦੀ ਹੋਈ ਮੌਤ

ਕੋਟਕਪੂਰਾ, 28 ਫ਼ਰਵਰੀ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਸਥਾਨਕ ਬਾਹਮਣ ਵਾਲਾ ਸੜਕ ’ਤੇ ਸਥਿਤ ਇਕ ਬਸਤੀ ਦੇ ਵਸਨੀਕ 21 ਸਾਲਾ ਨੌਜਵਾਨ ਸਤਨਾਮ ਸਿੰਘ ਅਤੇ 20 ਸਾਲਾ ਲੜਕੀ ਰਮਨਦੀਪ ਕੌਰ ਦੇ ਕਰੰਟ ਲੱਗਣ ਉਪਰੰਤ ਬੁਰੀ ਤਰ੍ਹਾਂ ਝੁਲਸ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਸੀ ਅਤੇ ਅੱਜ ਦੋਨਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਮ ਤੋੜ ਗਏ। ਸਥਾਨਕ ਰਾਮਬਾਗ ਵਿਖੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਉੱਘੇ ਰਾਜਨੀਤਿਕ ਆਗੂਆਂ ਤੇ ਆਮ ਲੋਕਾਂ ਦੀਆਂ ਅੱਖਾਂ ਨਮ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੇ ਦਿਨ ਸਤਨਾਮ ਸਿੰਘ ਕੋਠੇ ਉੱਪਰ ਮਿੱਟੀ ਚੜਾ ਰਿਹਾ ਸੀ ਕਿ ਉਸ ਦੀ ਨਿਗਾ ਚਾਈਨਾ ਡੋਰ ’ਤੇ ਪਈ ਜੋ ਨੇੜਿਉਂ ਲੰਘਦੀਆਂ 132 ਕੇ.ਵੀ. ਦੀਆਂ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨਾਲ ਲੱਗ ਰਹੀ ਸੀ।
ਸਤਨਾਮ ਸਿੰਘ ਨੇ ਉਕਤ ਡੋਰ ਨੂੰ ਹੱਥ ਨਾਲ ਪਰੇ ਕਰਨਾ ਚਾਹਿਆ ਪਰ ਹਾਈਵੋਲਟੇਜ ਤਾਰਾਂ ਨੇ ਉਸ ਨੂੰ ਚੁੰਬਕ ਦੀ ਤਰ੍ਹਾਂ ਅਪਣੇ ਵਲ ਖਿੱਚਦਿਆਂ ਲਪੇਟ ’ਚ ਲੈ ਲਿਆ।  ਸਤਨਾਮ ਸਿੰਘ ਦੇ ਲੈਂਟਰ ਦੇ ਸਰੀਏ ਨਾਲ ਲੱਗ ਜਾਣ ਕਾਰਨ ਸਾਰੇ ਘਰ ਵਿਚ ਕਰੰਟ ਆ ਗਿਆ, ਬਿਜਲੀ ਦੇ ਉਪਕਰਨ ਬੁਰੀ ਤਰ੍ਹਾਂ ਸੜ ਗਏ, ਕੰਧਾਂ ਵਿਚ ਤਰੇੜਾਂ ਆ ਗਈਆਂ ਤੇ ਰਸੋਈ ਵਿਚ ਚਾਹ ਬਣਾ ਰਹੀ ਰਮਨਦੀਪ ਕੌਰ ਵੀ ਬੁਰੀ ਤਰ੍ਹਾਂ ਝੁਲਸ ਗਈ। ਮੁਹੱਲਾ ਵਾਸੀਆਂ ਨੇ ਦਸਿਆ ਕਿ ਉਕਤ ਦੋਨੋਂ ਪਰਵਾਰ ਆਰਥਕ ਪੱਖੋਂ ਕਮਜ਼ੋਰ ਹੋਣ ਕਾਰਨ ਸਰਕਾਰ ਨੂੰ ਉਕਤ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। 
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਉਹ ਅਪਣੇ ਤੌਰ ’ਤੇ ਦੋਨਾਂ ਪਰਵਾਰਾਂ ਨੂੰ ਆਰਥਕ ਮਦਦ ਜ਼ਰੂਰ ਦੇਣਗੇ ਅਤੇ ਮੁੱਖ ਮੰਤਰੀ ਫ਼ੰਡ ’ਚੋਂ ਵੀ ਉਨ੍ਹਾਂ ਦੀ ਮਦਦ ਕਰਵਾਈ ਜਾਵੇਗੀ। ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਵੀ ਉਕਤ ਹਾਦਸੇ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਉਕਤ ਘਰਾਂ ਉੱਪਰੋਂ ਲੰਘਦੀਆਂ ਤਾਰਾਂ ਹਟਾਉਣ ਲਈ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ। 
ਫੋਟੋ :- ਕੇ.ਕੇ.ਪੀ.-ਗੁਰਿੰਦਰ-28-4ਡੀ
ਕੈਪਸ਼ਨ : ਮਿ੍ਰਤਕ ਲੜਕੇ-ਲੜਕੀਆਂ ਦੀਆਂ ਪੁਰਾਣੀਆਂ ਤਸਵੀਰਾਂ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement