ਜ਼ਰੂਰੀ ਵਸਤਾਂ ਦੇ ਵੱਧ ਭਾਅ ਵਸੂਲ ਕਰਨ ਵਾਲਿਆਂ ਨੂੰ ਕੀਤਾ ਗਿਆ 30000 ਦਾ ਜੁਰਮਾਨਾ: ਆਸ਼ੂ
Published : May 4, 2021, 5:23 pm IST
Updated : May 4, 2021, 5:27 pm IST
SHARE ARTICLE
Bharat Bhushan Ashu
Bharat Bhushan Ashu

9 ਦੁਕਾਨਦਾਰਾਂ ਉੱਤੇ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿਚ ਮੈਟਰੋਲਜੀ ਐਕਟ 2009 ਅਧੀਨ ਜੁਰਮਾਨਾ ਕੀਤਾ ਗਿਆ। 

ਚੰਡੀਗੜ੍ਹ: ਕੋਵਿਡ 19 ਦੋਰਾਨ ਪੈਦਾ ਹੋਏ ਹਾਲਾਤਾਂ ਦੋਰਾਨ ਸੂਬੇ ਦੇ ਲੋਕਾਂ ਨੂੰ ਵੱਧ ਕੀਮਤ ਵਸੂਲਣ ਤੋਂ ਬਚਾਉਣ ਦੇ ਮਕਸਦ ਨਾਲ  ਸੂਬੇ ਭਰ ਵਿਚ 78 ਵਪਾਰਕ ਦੁਕਾਨਾਂ ਤੇ ਛਾਪੇ ਮਾਰੇ ਗਏ ਜਿਨ੍ਹਾਂ ਵਿਚੋਂ 9 ਵਪਾਰਕ ਸੰਸਥਾਵਾਂ ਵੱਧ ਕੀਮਤ ਵਸੂਲ ਰਹੀਆਂ ਸਨ ਜਿਨ੍ਹਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ  ਨੂੰ 30000 ਦੇ ਜੁਰਮਾਨਾ ਕੀਤਾ ਗਿਆ ਹੈ।  ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ।

Corona VirusCorona Virus

ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਦੀ ਵੱਧ ਕੀਮਤ ਵਸੂਲਣ ਸਬੰਧੀ ਉਨ੍ਹਾਂ ਦੇ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਤੇ ਕਾਰਵਾਈ ਕਰਦਿਆਂ ਸੂਬੇ ਭਰ ਵਿਚ ਵੱਖ-ਵੱਖ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਜਿਸ ਦੋਰਾਨ 9 ਦੁਕਾਨਦਾਰਾਂ ਉੱਤੇ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿਚ ਮੈਟਰੋਲਜੀ ਐਕਟ 2009 ਅਧੀਨ ਜੁਰਮਾਨਾ ਕੀਤਾ ਗਿਆ। 

Bharat Bhushan AshuBharat Bhushan Ashu

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ  ਵਿਭਾਗ ਸੂਬੇ ਵਿੱਚ ਜ਼ਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ. ਭਾਅ ਜਾ ਉਸ ਤੋਂ ਘੱਟ ਤੇ ਹੋਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਰਾਹੀਂ ਮੁਨਾਫ਼ਾਖੋਰੀ ਨੂੰ ਰੋਕਣ ਛਾਪਾਮਾਰੀ ਦੀ ਕਾਰਵਾਈ ਭਵਿੱਖ ਵਿੱਚ ਜਾਰੀ ਰਹੇਗੀ ਅਤੇ ਜੇਕਰ ਕੋਈ ਵੱਧ ਕੀਮਤ ਵਸੂਲ ਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement