
ਸਾਬਕਾ ਮੰਤਰੀ ਜੋਸ਼ੀ ਨੇ ਕੇਂਦਰ ਸਰਕਾਰ ਤੋਂ ਐਕਸਪ੍ਰੈਸ-ਵੇ 'ਚ ਅੰਮ੍ਰਿਤਸਰ ਨੂੰ ਰੱਖਣ ਦੀ ਚੁੱਕੀ ਮੰਗ
ਅੰਮ੍ਰਿਤਸਰ, 6 ਮਈ (ਅਰਵਿੰਦਰ ਵੜੈਚ): ਕਟੜਾ-ਅੰਮ੍ਰਿਤਸਰ-ਦਿੱਲੀ ਵਿੱਚੋਂ ਅੰਮ੍ਰਿਤਸਰ ਨੂੰ ਬਾਹਰ ਕੀਤੇ ਜਾਣ 'ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਪ੍ਰਧਾਨਮੰਤਰੀ ਦਫ਼ਤਰ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਇਸ ਐਕਸਪ੍ਰੈਸ-ਵੇ ਵਿੱਚ ਅੰਮ੍ਰਿਤਸਰ ਨੂੰ ਜੋੜਨ ਦੀ ਮੰਗ ਰੱਖੀ ਹੈ।
ਅਨਿਲ ਜੋਸ਼ੀ ਨੇ ਦੱਸਿਆ ਕਿ 2018 ਵਿੱਚ ਦਸ਼ਹਿਰਾ ਕਮੇਟੀ ਅੰਮ੍ਰਿਤਸਰ ਨਾਰਥ ਵੱਲੋਂ ਅੰਮ੍ਰਿਤਸਰ ਵਿੱਚ ਕੀਤੇ ਗਏ ਦੁਸਹਿਰਾ ਪ੍ਰੋਗਰਾਮ ਵਿੱਚ ਮੁਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਪ੍ਰਧਾਨਮੰਤਰੀ ਦਫ਼ਤਰ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਕਟਰਾ-ਅੰਮ੍ਰਿਤਸਰ-ਦਿੱਲੀ ਐਕਸਪ੍ਰੈਸ-ਵੇ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਇਆ ਹੈ। ਪਰ ਇਹ ਬਹੁਤ ਬਦਕਿਸਮਤੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਸੈਟ ਏਜੰਡੇ ਦੇ ਤਹਿਤ ਇਸ ਐਕਸਪ੍ਰੈਸ-ਵੇ ਵਿੱਚੋਂ ਅੰਮ੍ਰਿਤਸਰ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇਸਦਾ ਰੂਟ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅੰਮ੍ਰਿਤਸਰ ਨਾFormer Cabinet Minister Anil Joshiਲ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਧੋਖਾ ਕਰ ਰਹੀ ਹੈ।
ਪੰਜਾਬ ਸਰਕਾਰ ਵਲੋਂ ਸੈਟ ਏਜੰਡੇ ਦੇ ਤਹਿਤ ਐਕਸਪ੍ਰੈਸ-ਵੇ ਦਾ ਰੂਟ ਬਦਲਣਾ ਪੂਰੇ ਪੰਜਾਬ ਦੇ ਨਾਲ ਧੋਖਾ
ਅਨਿਲ ਜੋਸ਼ੀ ਨੇ ਕਿਹਾ ਕਿ ਇਸ ਐਕਸਪ੍ਰੈਸ-ਵੇ ਦੀ ਸ਼ੋਭਾ ਹੀ ਅੰਮ੍ਰਿਤਸਰ ਦੇ ਨਾਮ ਦੇ ਨਾਮਲ ਹੈ ਜੋਕਿ ਵਿਸ਼ਵ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਿਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਜਲਿਆਵਾਲਾ ਬਾਗ ਅਤੇ ਭਗਵਾਨ ਵਾਲਮੀਕਿ ਤੀਰਥ ਆਦਿ ਸਥਾਨ ਅੰਮ੍ਰਿਤਸਰ ਵਿੱਚ ਹੋਣ ਦੇ ਕਾਰਨ ਵਿਸ਼ਵ ਭਰ ਵਿੱਚ ਅੰਮ੍ਰਿਤਸਰ ਦਾ ਵਿਸ਼ੇਸ਼ ਮਹੱਤਵ ਹੈ ਅਤੇ ਵਿਸ਼ਵ ਭਰ ਦੇ ਲੋਕ ਇੱਥੇ ਆਉਾਂਦੇਹਨ।
ਐਕਸਪ੍ਰੈਸ-ਵੇ ਨੂੰ ਲੈ ਕੇ ਜੋਸ਼ੀ ਨੇ ਪਿਛਲੇ ਦਿਨੀਂ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਪ੍ਰਧਾਨਮੰਤਰੀ ਦਫ਼ਤਰ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਐਕਸਪ੍ਰੈਸ-ਵੇ ਦੇ ਰੂਟ ਵਿੱਚ ਅੰਮ੍ਰਿਤਸਰ ਨੂੰ ਬਣਾਏ ਰੱਖਣ ਦੀ ਮੰਗ ਕੀਤੀ ਹੈ।