
ਪੂਰਾ ਵਿਸ਼ਵ ਅੱਜ ਕਰੋਨਾ ਵਾਇਰਸ ਦੀ ਮਾਹਾਮਾਰੀ ਤੋ ਪੀੜਤ ਹੈ। ਲੋਕਡਾਉਨ ਕਰਫਿਊ ਦੋਰਾਨ ਪਬਲਿਕ ਨੂੰ ਆਪਣੀ ਰੋਜੀ-ਰੋਟੀ ਤੋ ਆਵਾਜਾਰ ਹੋਣਾ ਪਿਆ ਹੈ
ਫਗਵਾੜਾ, 14 ਅਪ੍ਰੈਲ (ਵਿਜੇ ਪਾਲ ਸਿੰਘ ਤੇਜੀ) : ਪੂਰਾ ਵਿਸ਼ਵ ਅੱਜ ਕਰੋਨਾ ਵਾਇਰਸ ਦੀ ਮਾਹਾਮਾਰੀ ਤੋ ਪੀੜਤ ਹੈ। ਲੋਕਡਾਉਨ ਕਰਫਿਊ ਦੋਰਾਨ ਪਬਲਿਕ ਨੂੰ ਆਪਣੀ ਰੋਜੀ-ਰੋਟੀ ਤੋ ਆਵਾਜਾਰ ਹੋਣਾ ਪਿਆ ਹੈ ਇਸ ਤੇ ਬਚਾਉ ਕਾਰਜ ਕਰਦਿਆ ਗੁਰੂਦੁਆਰਾ ਲਗਨ ਸਾਹਿਬ ਨਾਨਕਸਰ ਮੁੱਹਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਮੁੱਖ ਸੇਵਾਦਾਰ ਬਾਬਾ ਲਖਵੀਰ ਸਿੰਘ ਜੀ ਤੇ ਮੁੱਖੀ ਬਾਬਾ ਰੰਗਾ ਸਿੰਘ ਜੀ ਵਲੋ ਜਰੂਰਤਮੰਦਾ ਦੀ ਜਰੂਰਤ ਨੂੰ ਵੇਖਦੀਆ ਹੋਈਆ ਜਿਸ ਦਿਨ ਤੋ ਕਰਫਿਊ ਲਗਾ ਹੋਈਆ ਉੇਸ ਦਿਨ ਤੋ ਗੁਰੂਦੁਆਰਾ ਸਾਹਿਬ ਵਿੱਖੇ 24 ਘੰਟੇ ਲੰਗਰ ਸ਼ੁਰੂ ਕੀਤਾ ਗਿਆ ਹੈ।
ਬਾਬਾ ਲਖਵੀਰ ਸਿੰਘ ਨੇ ਦਸਿਆ ਕਿ ਪੰਜਾਬ ਦੀ ਧਰਤੀ ਗੁਰੂਆ ਪੀਰਾ ਦੀ ਧਰਤੀ ਹੈ ਪੰਜਾਬ ਦੁਨਿਆ ਵਿੱਚੋ ਅੰਨਦਾਤਾ ਦਾ ਭੰਡਾਰ ਮਨਿਆ ਜਾਦਾ ਹੈ। ਇਸ ਮੁਸ਼ਕਲ ਘੜੀ ਵਿਚ ਕਿਸੇ ਵੀ ਪਰਾਣੀ ਨੂੰ ਭੁੱਖੇ ਢਿੱਡ ਨਹੀਂ ਸੌਣ ਦਿਤਾ ਜਾਵੇਗਾ। ਜਿੰਨਾ ਚਿਰ ਕਰਫ਼ਿਊ ਹੈ, ਉਨਾ ਚਿਰ ਲੰਗਰ ਨਿਰੰਤਰ ਜਾਰੀ ਰਖਣਗੇ। ਉੇਨਾ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆ ਕਿਹਾ ਕਿ ਕਰੋਨਾ ਵਾਇਰਸ ਦਾ ਸੰਨਤਾਪ ਜਲਦ ਸਾਰੀ ਦੁਨਿਆ ਤੋ ਖਤਮ ਹੋ ਜਾਵੇ। ਇਸ ਮੋਕੇ ਭਾਈ ਸਤਿੰਦਰ ਸਿੰਘ, ਭਾਈ ਅਮ੍ਰਿਤਪਾਲ ਸਿੰਘ, ਭਾਈ ਦਲਜੀਤ ਸਿੰਘ, ਬੀਬੀ ਮਨਜਿੰਦਰ ਕੌਰ, ਭਾਈ ਬਲਵੀਰ ਸਿੰਘ, ਮਹਿੰਦਰ ਪਾਲ, ਦੀਪ ਧਰਮਸ਼ੋਤ, ਅਮਰੀਕ ਚੰਦ, ਹਰਕ੍ਰਿਤਨ ਸਿੰਘ, ਦੇਵ ਰਾਜ ਆਦਿ ਹਾਜ਼ਰ ਸਨ।