
ਅਮਰੀਕਾ 'ਚ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਜਨਮ ਦੇ ਮੂਲ ਸਥਾਨ ਨੂੰ ਲੈ...
ਵਾਸ਼ਿੰਗਟਨ: ਅਮਰੀਕਾ 'ਚ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਜਨਮ ਦੇ ਮੂਲ ਸਥਾਨ ਨੂੰ ਲੈ ਕੇ ਵਿਵਾਦ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਹੈਰਿਸ ਵ੍ਹਾਈਟ ਹਾਊਸ ਵਿਚ ਸੇਵਾਵਾਂ ਦੇਣ ਦੀਆਂ ਯੋਗਤਾਵਾਂ ਨੂੰ ਪੂਰਾ ਨਹੀਂ ਕਰਦੀ।
Kamala Harris
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਵੀ ਇਸੇ ਤਰ੍ਹਾਂ ਦੇ ਵਿਵਾਦ ਪੈਦਾ ਕੀਤੇ ਗਏ ਸਨ ਜਦ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮ ਸਥਾਨ ਨੂੰ ਲੈ ਕੇ ਸਵਾਲ ਚੁੱਕੇ ਸਨ। ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣਿਆ ਹੈ।
Kamala Harris
ਹੈਰਿਸ ਦੇ ਪਿਤਾ ਜਮੈਕਾ ਵਿਚ ਪੈਦਾ ਹੋਏ ਸੀ ਤੇ ਮਾਂ ਭਾਰਤੀ ਸੀ। ਹੈਰਿਸ ਦੇ ਜਨਮ ਦੇ ਮੂਲ ਸਥਾਨ 'ਤੇ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਲਈ 2010 ਵਿਚ ਰੀਪਬਲਿਕਨ ਪ੍ਰਾਇਮਰੀ ਵਿਚ ਚੋਣਾਅ ਲੜ ਚੁੱਕੇ ਡਾ. ਜਾਨ ਈਸਟਮੈਨ ਨੇ ਨਿਊਜ਼ਵੀਕ ਓਪ-ਐਡ ਵਿਚ ਸਵਾਲ ਚੁੱਕੇ ਸਨ।
Kamala Harris
ਹੈਰਿਸ ਦਾ ਜਨਮ 20 ਅਕਤੂਬਰ, 1964 ਨੂੰ ਕੈਲੇਫੋਰਨੀਆ ਦੇ ਆਕਲੈਂਡ 'ਚ ਹੋਇਆ ਸੀ। ਉਸ ਦੀ ਮਾਂ ਸ਼ਿਆਮਲਾ ਗੋਪਾਲਨ ਤਾਮਿਲਨਾਡੂ, ਭਾਰਤ ਤੋਂ ਅਮਰੀਕਾ ਆਈ ਸੀ ਅਤੇ ਉਸ ਦੇ ਪਿਤਾ ਡੋਨਾਲਡ ਜੇ ਹੈਰਿਸ ਜਮਾਇਕਾ ਤੋਂ ਅਮਰੀਕਾ ਆਏ ਸਨ।
Kamala Harris
ਸੰਵਿਧਾਨ ਮੁਤਾਬਕ ਉਪਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਵਾਸਤੇ ਉਮੀਦਵਾਰ ਦਾ ਜਨਮ ਸਥਾਨ ਅਮਰੀਕਾ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।