ਅੱਗ ਲੱਗਣ ਕਾਰਨ 20 ਝੁੱਗੀਆਂ ਸੜ ਕੇ ਸੁਆਹ
Published : May 18, 2020, 6:39 am IST
Updated : May 18, 2020, 6:39 am IST
SHARE ARTICLE
File Photo
File Photo

ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰਵਾਰ ਇਕ ਧਾਰਮਕ ਸਥਾਨ ਨਜ਼ਦੀਕ ਅੱਜ ਦੁਪਹਿਰ 3 ਵਜੇ ਦੇ ਕਰੀਬ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ

ਮਾਹਿਲਪੁਰ, 17 ਮਈ (ਪਪ) : ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰਵਾਰ ਇਕ ਧਾਰਮਕ ਸਥਾਨ ਨਜ਼ਦੀਕ ਅੱਜ ਦੁਪਹਿਰ 3 ਵਜੇ ਦੇ ਕਰੀਬ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ 20 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਜਦਕਿ ਅੱਧਾ ਦਰਜਨ ਝੁੱਗੀਆਂ ਦਾ ਬਚਾਅ ਹੋ ਗਿਆ। ਇਸ ਅੱਗ ਦੀ ਘਟਨਾ ਵਿਚ ਮਜ਼ਦੂਰਾਂ ਦੇ ਕਪੜੇ, ਮੰਜੇ, ਦਾਣੇ, ਪੈਸੇ, ਗਹਿਣੇ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਥਾਣਾ ਮਾਹਿਲਪੁਰ ਦੇ ਮੁਖੀ ਸੁਖਵਿੰਦਰ ਸਿੰਘ, ਚੌਂਕੀ ਇੰਚਾਰਜ ਜੇਜੋਂ ਦੁਆਬਾ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਲੈ ਕੇ ਮੌਕੇ ਉਤੇ ਪਹੁੰਚ ਗਏ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਵੀ ਮੌਕੇ ਉਤੇ ਪਹੁੰਚ ਕੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ। ਪ੍ਰਾਪਤ ਜਾਣਕਾਰੀ ਝੁੱਗੀਆਂ ਵਿਚ ਰਹਿੰਦੇ ਤੁਲਾ ਰਾਮ, ਛੋਟੇ ਲਾਲ, ਚੰਦਰਪਾਲ, ਦਵਿੰਦਰਪਾਲ, ਪੱਪੂ, ਨੰਨ੍ਹਾ, ਬੱਚੂ ਰਾਮ ਦੀ ਅਗਵਾਈ ਹੇਠ ਪਵ੍ਰਾਸੀ ਮਜ਼ਦੂਰਾਂ ਨੇ ਦਸਿਆ ਕਿ ਇਸ ਸਥਾਨ ਉਤੇ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਦਾਯੂੰ ਤੋਂ ਆ ਕੇ ਪਿਛਲੇ 12 ਸਾਲਾਂ ਤੋਂ ਰਹਿ ਰਹੇ ਹਨ ਅਤੇ ਖ਼ੇਤਾਂ ਵਿਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਦਸਿਆ ਕਿ ਅੱਜ ਵੀ ਦੁਪਹਿਰ ਵੇਲੇ ਉਹ ਖੇਤਾਂ ਵਿਚ ਕੰਮ ਕਰਨ ਗਏ ਹੋਏ ਸਨ

File photoFile photo

ਅਤੇ ਘਰਾਂ ਦੀਆਂ ਔਰਤਾਂ ਵੀ ਕੰਮ ਉਤੇ ਗਈਆਂ ਹੋਈਆਂ ਸਨ। ਉਨ੍ਹਾਂ ਦਸਿਆ ਕਿ ਝੁੱਗੀਆਂ ਵਿਚ ਸਿਰਫ਼ ਬੱਚੇ ਅਤੇ ਇਕ ਅੰਗਹੀਣ ਵਿਅਕਤੀ ਖੇਮਕਰਨ ਪੁੱਤਰ ਗੱਗੀ ਹੀ ਸੀ। ਉਨ੍ਹਾਂ ਦਸਿਆ ਕਿ ਅਚਾਨਕ ਇਕ ਝੁੱਗੀ ਵਿਚੋਂ ਅੱਗ ਦੀ ਚਿੰਗਆਰੀ ਨਿੱਕਲੀ ਅਤੇ ਉਸ ਨਾਲ ਅੱਗ ਲੱਗ ਗਈ ਅਤੇ ਦੇਖਦੇ ਦੇਖਦੇ ਹੀ ਸਾਰੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਕੁੱਝ ਹੀ ਸਮੇਂ ਵਿਚ ਸੱਭ ਕੁੱਝ ਸੜ ਕੇ ਸੁਆਹ ਹੋ ਗਿਆ।

ਬੱਚੇ ਝੁੱਗੀਆਂ ਵਿਚੋਂ ਚੀਕਾਂ ਮਾਰਦੇ ਬਾਹਰ ਭੱਜ ਗਏ ਜਦਕਿ ਇਕ ਝੁੱਗੀ ਵਿਚ ਮੌਜੂਦ ਖੇਮਕਰਨ ਜਿਉਂਦਾ ਹੀ ਸੜ ਗਿਆ। ਇਸ ਅੱਗ ਨਾਲ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਅੰਦਰ ਪਈ ਲੱਖ਼ਾਂ ਦੀ ਨਗਦੀ, ਕਣਕ, ਕਪੜੇ, ਗਹਿਣੇ, ਘਰੇਲੂ ਸਮਾਨ, ਮੰਜ਼ੇ, ਬਿਸਤਰੇ ਅਤੇ ਹੋਰ ਜ਼ਰੂਰੀ ਸਮਾਨ ਸੜ ਗਿਆ। ਲੋਕਾਂ ਨੇ ਟਿਊਬਵੈਲਾਂ ਦੇ ਪਾਣੀ ਨਾਲ ਅੱਗ ਉਤੇ ਕਾਬੂ ਪਾਇਆ ਅਤੇ ਹੋਰ ਝੁੱਗੀਆਂ ਨੂੰ ਸੜਨ ਤੋਂ ਰੋਕਿਆ।

ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਮੌਕੇ ਉਤੇ ਫ਼ੋਰਸ ਲੈ ਕੇ ਪਹੁੰਚੇ ਅਤੇ ਰਾਹਰ ਕੰਮ ਸ਼ੁਰੂ ਕਰਵਾਏ। ਮੌਕੇ ਉਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਪੀੜਿਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਤੁਰਤ ਤਰਪਾਲਾਂ ਅਤੇ ਹੋਰ ਜ਼ਰੂਰੀ ਸਮਾਨ ਭੇਜਣ ਦੀ ਕਵਾਇਦ ਆਰੰਭ ਕਰ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement