
ਤੇਂਦੂਏ ਦੇ ਹਮਲੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਮੱਧ ਪ੍ਰਦੇਸ਼: ਜੰਗਲੀ ਖੇਤਰਾਂ ਨੇੜੇ ਪੈਂਦੇ ਪੇਂਡੂ ਇਲਾਕਿਆਂ ਵਿਚ ਤੇਂਦੂਏ ਦੇ ਦਾਖ਼ਲ ਹੋਣ ਦੀਆਂ ਘਟਨਾਵਾਂ ਅਕਸਰ ਹੀ ਸਾਮਹਣੇ ਆਉਂਦੀਆਂ ਰਹਿੰਦੀਆਂ ਹਨ। ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਫਤਿਹਪੁਰ ਤੋਂ ਵੀ ਅਜਿਹੀ ਇਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਤੇਂਦੂਏ ਦੇ ਹਮਲੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ।
मंदसौर के फतेहपुर में तेंदुए के हमले में एक महिला की मौत, तीन घायल @ajaiksaran @shailendranrb @manishndtv @sunilcredible @PrasadVKathe @ndtvindia pic.twitter.com/HKpdsJT4o7
— Anurag Dwary (@Anurag_Dwary) May 20, 2019
ਤੇਂਦੂਏ ਦੇ ਹਮਲੇ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਇਕੱਠੇ ਹੋ ਗਏ ਸਨ। ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਪੁਲਿਸ, ਲੋਕ ਅਤੇ ਜੰਗਲਾਤ ਟੀਮ ਤੇਂਦੂਏ ਨੂੰ ਫੜਨ ਵਿਚ ਜੁਟ ਗਏ। ਇਸੇ ਦੌਰਾਨ ਵੀਡੀਓ ਬਣਾ ਰਹੇ ਇਕ ਵਿਅਕਤੀ 'ਤੇ ਤੇਂਦੂਏ ਨੇ ਹਮਲਾ ਕਰ ਦਿੱਤਾ। ਜਿਸ ਨੂੰ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਹਥਿਆਰਾਂ ਦੀ ਮਦਦ ਨਾਲ ਛੁਡਾਇਆ ਅਤੇ ਤੇਂਦੂਏ ਨੂੰ ਕਬਜ਼ੇ ਵਿਚ ਲੈ ਲਿਆ।
ਤੇਂਦੂਏ ਨੂੰ ਫੜ ਕੇ ਮੰਦਸੌਰ ਲਿਆਂਦਾ ਗਿਆ। ਜਿੱਥੇ ਪਸ਼ੂਆਂ ਦੇ ਡਾਕਟਰ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੋਕਾਂ ਵਲੋਂ ਇਕ ਹੋਰ ਤੇਂਦੂਏ ਦਾ ਬੱਚਾ ਦੇਖੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਜਿਸ ਦੀ ਭਾਲ ਵੀ ਟੀਮ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।